Exercise And Fitness Tips: ਵਰਕਆਊਟ ਤੋਂ ਪਹਿਲਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਹੋ ਸਕਦਾ ਭਾਰੀ ਨੁਕਸਾਨ

1/7
ਕੁਝ ਪਦਾਰਥ ਅਜਿਹੇ ਹੁੰਦੇ ਹਨ ਜੋ ਆਮ ਤੌਰ 'ਤੇ ਹੈਲਦੀ ਮੰਨੇ ਜਾਂਦੇ ਹਨ। ਪਰ ਇਨ੍ਹਾਂ ਨੂੰ ਐਕਸਰਸਾਇਜ਼ ਤੋਂ ਪਹਿਲਾਂ ਖਾਧਾ ਜਾਵੇ ਤਾਂ ਸਮੱਸਿਆ ਖੜੀ ਕਰ ਦਿੰਦੇ ਹਨ। ਇਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆ ਹਨ।
2/7
ਇਸ ਸੂਚੀ 'ਚ ਪਹਿਲਾ ਨਾਂਅ ਫਾਇਬਰ ਯੁਕਤ ਭੋਜਨ ਦਾ ਆਉਂਦਾ ਹੈ। ਫਾਇਬਰ ਸਾਡੇ ਸਰੀਰ ਲਈ ਜ਼ਰੂਰੀ ਹੈ ਪਰ ਐਕਸਰਸਾਇਜ਼ ਤੋਂ ਪਹਿਲਾਂ ਫਾਇਬਰ ਨਾ ਖਾਓ ਕਿਉਂਕਿ ਇਸ ਨੂੰ ਪਚਣ 'ਚ ਸਮਾਂ ਲੱਗਦਾ ਹੈ। ਅਜਿਹੇ 'ਚ ਤਹਾਨੂੰ ਗੈਸ, ਜੀ ਕੱਚਾ ਹੋਣ ਜਿਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3/7
ਦੁੱਧ, ਘਿਉ, ਚੀਜ਼, ਪਨੀਰ ਜਿਹੇ ਡੇਅਰੀ ਪ੍ਰੋਡਕਟਸ ਹਮੇਸ਼ਾ ਐਕਸਰਸਾਇਜ਼ ਤੋਂ ਬਾਅਦ ਖਾਣੇ ਚਾਹੀਦੇ ਹਨ। ਇਸ 'ਚ ਮੌਜੂਦ ਫੈਟ ਨਾਲ ਤਹਾਨੂੰ ਆਲਸ ਮਹਿਸੂਸ ਹੋ ਸਕਦਾ ਹੈ ਤੇ ਵਰਕਆਊਟ ਦੇ ਸਮੇਂ ਪੇਟ ਦਾ ਐਸਿਡ ਵਧ ਸਕਦਾ ਹੈ।
4/7
ਹੈਲਦੀ ਫੈਟ ਸਾਡੇ ਸਰੀਰ ਲਈ ਬਹੁਤ ਚੰਗਾ ਹੈ ਪਰ ਕਸਰਤ ਤੋਂ ਪਹਿਲਾਂ ਲਿਆ ਗਿਆ ਫੈਟ ਠੀਕ ਨਹੀਂ। ਸੁੱਕੇ ਮੇਵੇ ਇਸ ਦਾ ਹਿੱਸਾ ਹਨ। ਵਰਕਆਊਟ ਤੋਂ ਪਹਿਲਾਂ ਜ਼ਰੂਰੀ ਹੈ ਤੁਸੀਂ ਜੋ ਵੀ ਖਾਧਾ ਚੰਗੀ ਤਰ੍ਹਾਂ ਪਚ ਗਿਆ ਹੋਵੇ।
5/7
ਪਿਆਸ ਬੁਝਾਉਣ ਲਈ ਕਾਰਬੋਹਾਈਡ੍ਰੇਟਸ ਜਾਂ ਫ੍ਰਿਜੀ ਡ੍ਰਿੰਕ ਜਿਹੇ ਕਿਸੇ ਤਰ੍ਹਾਂ ਦੇ ਸੋਢਾ ਜਾਂ ਕੋਲਡਡਰਿੰਕ ਵਗੈਰਾ ਨਾ ਲਓ।
6/7
ਮਸਾਲੇਦਾਰ ਜਾਂ ਤਿੱਖੇ ਤਲੇ- ਭੁੰਨੇ ਖਾਣੇ ਨਾਲ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ।
7/7
ਰਿਫਾਇੰਡ ਸ਼ੂਗਰ ਜਾਂ ਇਸ ਤੋਂ ਬਣੇ ਪਦਾਰਥ ਵੀ ਐਕਸਰਸਾਇਜ਼ ਤੋਂ ਪਹਿਲਾਂ ਨਹੀਂ ਲੈਣੇ।
Sponsored Links by Taboola