ਅਮਰੂਦ ਦੇ ਪੱਤੇ ਵਾਲਾਂ ਦੇ ਲਈ ਵਰਦਾਨ, ਵਾਲਾਂ ਦਾ ਝੜਨਾ ਅਤੇ ਡੈਂਡਰਫ ਦੀ ਸਮੱਸਿਆ ਹੁੰਦੀ ਦੂਰ, ਜਾਣੋ ਵਰਤੋਂ ਦਾ ਸਹੀ ਤਰੀਕਾ

ਆਓ ਜਾਣਦੇ ਹਾਂ ਇੱਕ ਖਾਸ ਉਪਾਅ ਬਾਰੇ ਜਿਸ ਨਾਲ ਵਾਲਾਂ ਨੂੰ ਕਾਫੀ ਲਾਭ ਮਿਲਦਾ ਹੈ। ਅਤੇ ਇਹ ਇੱਕ ਸਸਤਾ ਦੇਸੀ ਨੁਸਖਾ ਹੈ। ਜੇਕਰ ਤੁਹਾਡੇ ਘਰ ਅਮਰੂਦ ਦਾ ਰੁੱਖ ਲੱਗਿਆ ਹੈ ਤਾਂ ਇਹ ਤੁਹਾਡੇ ਵਾਲਾਂ ਨੂੰ ਵੱਡਾ ਫਾਇਦਾ ਦੇ ਸਕਦਾ ਹੈ।
Download ABP Live App and Watch All Latest Videos
View In App
ਲਗਾਤਾਰ ਵਾਲ ਝੜਨ ਕਾਰਨ ਵਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਇਸ ਕਾਰਨ ਵਾਲਾਂ ਦਾ ਵਾਧਾ ਵੀ ਰੁਕ ਜਾਂਦਾ ਹੈ। ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਲੰਬੇ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ।

ਅਮਰੂਦ ਇੱਕ ਅਜਿਹਾ ਫਲ ਹੈ ਜਿਸਦੇ ਬੀਜ ਅਤੇ ਪੱਤੇ ਵੀ ਗੁਣਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਅਮਰੂਦ ਦੇ ਪੱਤਿਆਂ ਦੀ ਵਰਤੋਂ ਨਾ ਸਿਰਫ਼ ਸਿਹਤ ਵਧਾਉਣ ਲਈ ਕੀਤੀ ਜਾ ਸਕਦੀ ਹੈ, ਸਗੋਂ ਸੁੰਦਰਤਾ ਵਧਾਉਣ ਲਈ ਵੀ ਕੀਤੀ ਜਾ ਸਕਦੀ ਹੈ। ਤਾਂ ਆਓ ਜਾਣਦੇ ਹਾਂ ਵਾਲਾਂ ਨੂੰ ਲੰਬੇ ਕਰਨ ਲਈ ਅਮਰੂਦ ਦੇ ਪੱਤਿਆਂ ਦੀ ਵਰਤੋਂ ਕਿਵੇਂ ਕਰੀਏ।
ਅਮਰੂਦ ਦੇ ਪੱਤਿਆਂ ਵਿੱਚ ਮੌਜੂਦ ਵਿਟਾਮਿਨ ਸੀ, ਐਂਟੀ-ਆਕਸੀਡੈਂਟ ਅਤੇ ਫੋਲਿਕ ਐਸਿਡ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ ਅਤੇ ਉਨ੍ਹਾਂ ਦੇ ਵਾਧੇ ਨੂੰ ਵਧਾਉਂਦੇ ਹਨ।
ਤੁਸੀਂ ਆਪਣੇ ਵਾਲਾਂ ਨੂੰ ਲੰਬੇ ਕਰਨ ਲਈ ਅਮਰੂਦ ਦੇ ਪੱਤਿਆਂ ਦੀ ਵਰਤੋਂ ਆਪਣੇ ਵਾਲਾਂ ‘ਤੇ ਕਰ ਸਕਦੇ ਹੋ। ਇਸ ਦੇ ਲਈ, ਸਭ ਤੋਂ ਪਹਿਲਾਂ ਤੁਹਾਨੂੰ ਅਮਰੂਦ ਦੇ ਪੱਤੇ ਲੈਣੇ ਪੈਣਗੇ। ਇਨ੍ਹਾਂ ਪੱਤਿਆਂ ਨੂੰ ਪਾਣੀ ਵਿੱਚ ਕੁੱਝ ਮਿੰਟਾਂ ਲਈ ਉਬਾਲੋ। ਫਿਰ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਫਿਲਟਰ ਕਰੋ।
ਜਦੋਂ ਪਾਣੀ ਠੰਡਾ ਹੋ ਜਾਵੇ, ਤਾਂ ਇਸਨੂੰ ਆਪਣੇ ਵਾਲਾਂ ਅਤੇ ਸਕੈਲਪ ਉੱਤੇ ਇਸ ਦੀ ਵਰਤੋਂ ਕਰੋ। ਤੁਸੀਂ ਇਸ ਪਾਣੀ ਨੂੰ ਸ਼ੈਂਪੂ ਨਾਲ ਮਿਲਾ ਸਕਦੇ ਹੋ।
ਜੇਕਰ ਤੁਸੀਂ ਚਾਹੋ ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਸਿੱਧਾ ਆਪਣੇ ਵਾਲਾਂ ‘ਤੇ ਲਗਾ ਸਕਦੇ ਹੋ। ਫਿਰ ਕੁੱਝ ਮਿੰਟਾਂ ਬਾਅਦ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋ ਲਓ। ਇਹ ਵਾਲਾਂ ਦੇ ਵਾਧੇ 'ਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ, ਤੁਸੀਂ ਅਮਰੂਦ ਦੇ ਪੱਤਿਆਂ ਨੂੰ ਆਪਣੇ ਵਾਲਾਂ ‘ਤੇ ਪੇਸਟ ਵਾਂਗ ਵੀ ਲਗਾ ਸਕਦੇ ਹੋ।