Hariyali Teej 2021: ਅੱਜ ਹਰਿਆਲੀ ਤੀਜ ਮੌਕੇ ਸੁਹਾਗਣ ਔਰਤਾਂ ਕੀ ਕਰਨ ਤੇ ਕੀ ਨਾ ਕਰਨ, ਜਾਣਨਾ ਬਹੁਤ ਜ਼ਰੂਰੀ
ਇਸ ਸਾਲ ਹਰਿਆਲੀ ਤੀਜ ਬੁੱਧਵਾਰ, 11 ਅਗਸਤ ਯਾਨੀ ਅੱਜ ਹੈ। ਇਸ ਵਰਤ ਨੂੰ ਬਹੁਤ ਔਖਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ, ਔਰਤਾਂ ਨਿਰਜਲਾ ਵਰਤ ਰੱਖ ਕੇ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦੀ ਪੂਜਾ ਕਰਦੀਆਂ ਹਨ ਤੇ ਅਟੁੱਟ ਸੌਭਾਗਵਤੀ ਹੋਣ ਤੇ ਸੰਤਾਨ ਪ੍ਰਾਪਤੀ ਦਾ ਆਸ਼ੀਰਵਾਦ ਲੈਂਦੀਆਂ ਹਨ।
Download ABP Live App and Watch All Latest Videos
View In Appਧਾਰਮਿਕ ਵਿਸ਼ਵਾਸ ਹੈ ਕਿ ਇਸ ਦਿਨ ਭਗਵਾਨ ਸ਼ਿਵ ਤੇ ਮਾਂ ਪਾਰਵਤੀ ਦਾ ਪੁਨਰਮਿਲਣ ਹੋਇਆ ਸੀ। ਹਰਿਆਲੀ ਤੀਜ ਦਾ ਵਰਤ ਨਿਯਮ ਤੇ ਵਿਧੀ-ਵਿਧਾਨ ਅਨੁਸਾਰ ਕਰਨ ਨਾਲ ਇਸ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਵਰਤ ਦੇ ਦੌਰਾਨ ਕੀ ਕਰਨਾ ਹੈ ਤੇ ਕੀ ਨਹੀਂ?
ਹਰੀਆਂ ਚੂੜੀਆਂ ਨੂੰ ਪਤੀ ਦੀ ਲੰਬੀ ਉਮਰ, ਸਿਹਤ ਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਹਰਿਆਲੀ ਤੀਜ ਦੇ ਦਿਨ, ਵਿਆਹੁਤਾ ਔਰਤਾਂ ਨੂੰ ਹਰੀਆਂ ਚੂੜੀਆਂ ਪਹਿਨਣੀਆਂ ਚਾਹੀਦੀਆਂ ਹਨ।
ਹਰਿਆਲੀ ਤੀਜ 'ਤੇ ਪੇਕੇ ਘਰ ਤੋਂ ਆਈਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਪਰੰਪਰਾ ਹੈ। ਇਸ ਲਈ ਹਰਿਆਲੀ ਤੀਜ ਦੇ ਵਰਤ ਤੋਂ ਪਹਿਲਾਂ ਮਾਪੇ ਆਪਣੀ ਵਿਆਹੀ ਧੀ ਨੂੰ ਸਾੜ੍ਹੀਆਂ, 16 ਸ਼ਿੰਗਾਰ ਦਾ ਸਮਾਨ, ਮਿਠਾਈਆਂ, ਫਲ ਆਦਿ ਭੇਜਦੇ ਹਨ। ਇਸ ਲਈ ਔਰਤਾਂ ਨੂੰ ਹਰਿਆਲੀ ਤੀਜ ਵਰਤ ਦੇ ਦਿਨ ਪੂਜਾ ਦੇ ਸਮੇਂ ਆਪਣੇ ਪੇਕੇ ਘਰ ਤੋਂ ਆਏ ਸਾਮਾਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਹਰਿਆਲੀ ਤੀਜ ਵਰਤ ਪੂਜਾ ਦੇ ਦੌਰਾਨ ਵਰਤ ਦੀ ਕਥਾ ਜ਼ਰੂਰ ਸੁਣਨੀ ਚਾਹੀਦੀ ਹੈ। ਉਦੋਂ ਹੀ ਵਰਤ ਨੂੰ ਸੰਪੂਰਨ ਮੰਨਿਆ ਜਾਂਦਾ ਹੈ।
ਹਰਿਆਲੀ ਤੀਜ ਦੇ ਦਿਨ ਮਾਤਾ ਪਾਰਵਤੀ ਨਾਲ ਸਬੰਧਤ ਗੀਤ ਅਤੇ ਕਥਾਵਾਂ ਨੂੰ ਪੜ੍ਹਨਾ ਤੇ ਸੁਣਨਾ ਚਾਹੀਦਾ ਹੈ। ਇਸ ਨਾਲ ਮਾਂ ਖੁਸ਼ ਹੁੰਦੀ ਹੈ।
ਹਰਿਆਲੀ ਤੀਜ ਵਰਤ ਦੌਰਾਨ ਇਹ ਗਲਤੀਆਂ ਨਾਲ ਕਰੋ: ਹਰਿਆਲੀ ਤੀਜ ਦੇ ਦਿਨ ਕਿਸੇ ਦੀ ਬੇਇੱਜ਼ਤੀ ਨਾ ਕਰੋ ਤੇ ਨਾ ਹੀ ਕਿਸੇ ਉਤੇ ਗੁੱਸਾ ਕਰੋ।
ਇਸ ਦਿਨ ਝਗੜਿਆਂ ਤੋਂ ਬਚੋ ਤੇ ਕਿਸੇ ਹੋਰ ਪ੍ਰਤੀ ਤੁਹਾਡੇ ਮਨ ਵਿੱਚ ਕੋਈ ਵੀ ਨਕਾਰਾਤਮਕ ਵਿਚਾਰ ਨਾ ਆਉਣ ਦਿਓ।
ਹਰਿਆਲੀ ਤੀਜ ਦੇ ਦਿਨ ਆਪਣੇ ਜੀਵਨ ਸਾਥੀ ਤੋਂ ਕੁਝ ਵੀ ਨਾ ਲੁਕਾਓ ਅਤੇ ਝੂਠ ਨਾ ਬੋਲੋ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਤੀ ਉਤੇ ਦੁਖ ਦੇ ਬੱਦਲ ਮੰਡਰਾਉਣ ਲੱਗਦੇ ਹਨ।
ਹਰਿਆਲੀ ਤੀਜ ਵਰਤ ਦੇ ਦੌਰਾਨ ਕਾਲੇ ਅਤੇ ਚਿੱਟੇ ਕੱਪੜੇ ਬਿਲਕੁਲ ਨਾ ਪਾਉ। ਇਸ ਕਾਰਨ ਜੀਵਨ ਵਿੱਚ ਬਦਕਿਸਮਤੀ ਦੀ ਸੰਭਾਵਨਾ ਹੈ।
ਹਰਿਆਲੀ ਤੀਜ ਵਰਤ ਦੇ ਦਿਨ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ। ਨਹੀਂ ਤਾਂ, ਵਰਤ ਦਾ ਪੂਰਾ ਫਲ ਨਹੀਂ ਮਿਲਦਾ।