ਦੰਦ ਹੋ ਗਏ ਪੀਲੇ, ਤਾਂ ਇਨ੍ਹਾਂ 6 ਘਰੇਲੂ ਨੁਸਖਿਆਂ ਨਾਲ ਕਰੋ ਸਾਫ, ਹੋ ਜਾਣਗੇ ਮੋਤੀ ਵਾਂਗ ਚਿੱਟੇ

ਜੇਕਰ ਤੁਸੀਂ ਪੀਲੇ ਦੰਦਾਂ ਤੋਂ ਪਰੇਸ਼ਾਨ ਹੋ, ਤਾਂ ਇਦਾਂ ਕਰੋ ਦੰਦ ਚਿੱਟੇ।

White Teeth

1/6
ਬੇਕਿੰਗ ਸੋਡਾ ਅਤੇ ਨਿੰਬੂ ਦਾ ਮਿਸ਼ਰਣ: ਬੇਕਿੰਗ ਸੋਡਾ ਦੰਦਾਂ ਤੋਂ ਪੀਲਾਪਨ ਦੂਰ ਕਰਨ ਵਿੱਚ ਬਹੁਤ ਅਸਰਦਾਰ ਹੈ ਅਤੇ ਨਿੰਬੂ ਵਿੱਚ ਮੌਜੂਦ ਸਿਟਰਿਕ ਐਸਿਡ ਇੱਕ ਕੁਦਰਤੀ ਬਲੀਚ ਦਾ ਕੰਮ ਕਰਦਾ ਹੈ। ਇੱਕ ਚੁਟਕੀ ਬੇਕਿੰਗ ਸੋਡੇ ਵਿੱਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾਓ ਅਤੇ ਬੁਰਸ਼ ਦੀ ਮਦਦ ਨਾਲ ਦੰਦਾਂ 'ਤੇ ਹੌਲੀ-ਹੌਲੀ ਲਗਾਓ।
2/6
ਸਰ੍ਹੋਂ ਦਾ ਤੇਲ ਅਤੇ ਨਮਕ: ਇਹ ਦਾਦੀਆਂ-ਨਾਨੀਆਂ ਦਾ ਅਜ਼ਮਾਇਆ ਹੋਇਆ ਨੁਸਖਾ ਹੈ। ਨਮਕ ਦੰਦਾਂ ਤੋਂ ਟਾਰਟਰ ਨੂੰ ਹਟਾਉਂਦਾ ਹੈ ਅਤੇ ਸਰ੍ਹੋਂ ਦਾ ਤੇਲ ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। 1 ਚਮਚ ਸਰ੍ਹੋਂ ਦੇ ਤੇਲ ਵਿੱਚ ਇੱਕ ਚੁਟਕੀ ਭਰ ਨਮਕ ਮਿਲਾਓ ਅਤੇ ਇਸਨੂੰ ਆਪਣੀ ਉਂਗਲੀ ਨਾਲ ਦੰਦਾਂ 'ਤੇ ਰਗੜੋ।
3/6
ਨਾਰੀਅਲ ਤੇਲ ਨਾਲ ਆਇਲ ਪੂਲਿੰਗ: ਨਾਰੀਅਲ ਤੇਲ ਨਾਲ ਗਰਾਰੇ ਕਰਨ ਦੀ ਪ੍ਰਕਿਰਿਆ ਨੂੰ ਆਇਲ ਪੂਲਿੰਗ ਕਿਹਾ ਜਾਂਦਾ ਹੈ, ਜੋ ਮੂੰਹ ਵਿੱਚੋਂ ਬੈਕਟੀਰੀਆ ਨੂੰ ਹਟਾ ਕੇ ਦੰਦਾਂ ਨੂੰ ਚਿੱਟਾ ਕਰਦਾ ਹੈ। 1 ਚਮਚ ਨਾਰੀਅਲ ਤੇਲ ਮੂੰਹ ਵਿੱਚ ਲਓ ਅਤੇ ਇਸਨੂੰ 5 ਮਿੰਟ ਲਈ ਘੁਮਾਓ ਅਤੇ ਫਿਰ ਇਸਨੂੰ ਥੁੱਕ ਦਿਓ।
4/6
ਸੰਤਰੇ ਦੇ ਛਿਲਕੇ ਦਾ ਪਾਊਡਰ: ਸੰਤਰੇ ਦੇ ਛਿਲਕੇ ਦੰਦਾਂ ਵਿੱਚ ਚਮਕ ਲਿਆਉਂਦੇ ਹਨ। ਪਹਿਲਾਂ ਇਸਨੂੰ ਸੁਕਾ ਕੇ ਪਾਊਡਰ ਬਣਾ ਲਓ ਅਤੇ ਇਸਨੂੰ ਨਿਯਮਤ ਬੁਰਸ਼ ਕਰਨ ਦੇ ਨਾਲ ਵਰਤੋਂ।
5/6
ਸੇਬ ਦਾ ਸਿਰਕਾ: ਇਹ ਇੱਕ ਕੁਦਰਤੀ ਕਲੀਨਜ਼ਰ ਹੈ ਜੋ ਦੰਦਾਂ ਤੋਂ ਦਾਗ-ਧੱਬੇ ਅਤੇ ਬੈਕਟੀਰੀਆ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ। ਐਪਲ ਸਾਈਡਰ ਵਿਨੇਗਰ ਨੂੰ ਪਾਣੀ ਵਿੱਚ ਮਿਲਾ ਕੇ ਕੁਰਲਾ ਕਰੋ ਜਾਂ ਕੁਝ ਦੇਰ ਲਈ ਦੰਦਾਂ 'ਤੇ ਲਗਾਓ ਅਤੇ ਫਿਰ ਸਾਫ਼ ਕਰੋ। ਇਦਾਂ ਕਰਨਾ ਹਫ਼ਤੇ ਵਿੱਚ ਦੋ ਵਾਰ ਕਾਫ਼ੀ ਹੈ।
6/6
ਕੇਲੇ ਦੇ ਛਿਲਕੇ ਨਾਲ ਸਫਾਈ: ਕੇਲੇ ਦੇ ਛਿਲਕੇ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਦੰਦਾਂ ਦੀ ਚਮਕ ਵਧਾਉਣ ਵਿੱਚ ਮਦਦ ਕਰਦੇ ਹਨ। ਕੇਲੇ ਦੇ ਛਿਲਕੇ ਨੂੰ 2 ਮਿੰਟ ਲਈ ਦੰਦਾਂ 'ਤੇ ਰਗੜੋ ਅਤੇ ਕੁਝ ਸਮੇਂ ਬਾਅਦ ਬੁਰਸ਼ ਕਰੋ।
Sponsored Links by Taboola