Home remedy: ਅਜਿਹਾ ਘਰੇਲੂ ਨੁਸਖਾ, ਜਿਸ ਦੀ ਵਰਤੋਂ ਕਰਨ ਨਾਲ ਤੁਰੰਤ ਮਿਲੇਗੀ ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਰਾਹਤ
ਠੰਢ ਕਾਰਨ ਹੱਡੀਆਂ, ਜੋੜਾਂ ਅਤੇ ਗੋਡਿਆਂ ਦੇ ਆਲੇ-ਦੁਆਲੇ ਦੇ ਟਿਸ਼ੂ ਸੁੱਜ ਜਾਂਦੇ ਹਨ, ਜਿਸ ਨਾਲ ਦਰਦ ਅਤੇ ਅਕੜਾਅ ਵਰਗੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।
Download ABP Live App and Watch All Latest Videos
View In Appਅਜਿਹੇ 'ਚ ਦਾਦੀ-ਨਾਨੀਆਂ ਦੇ ਘਰੇਲੂ ਨੁਸਖੇ ਬਹੁਤ ਫਾਇਦੇਮੰਦ ਸਾਬਿਤ ਹੁੰਦੇ ਹਨ। ਜੋੜਾਂ ਅਤੇ ਹੱਡੀਆਂ ਦੇ ਦਰਦ ਲਈ ਅੱਕ ਦਾ ਤੇਲ ਅਤੇ ਪੱਤੇ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਅੱਕ ਦੇ ਬੂਟੇ ਤੁਹਾਨੂੰ ਖਾਲੀ ਪਈਆਂ ਜ਼ਮੀਨਾਂ ਜਾਂ ਖਾਲੀ ਪਏ ਪਲਾਟਾਂ ਦੇ ਵਿੱਚ ਨਜ਼ਰ ਆ ਜਾਵੇਗਾ।
ਅੱਕ ਦਾ ਤੇਲ ਇੱਕ ਕੁਦਰਤੀ ਤੇਲ ਹੈ ਜੋ ਸਦੋਮ ਸੇਬ ਦੇ ਦਰਖਤ ਤੋਂ ਕੱਢਿਆ ਜਾਂਦਾ ਹੈ। ਅੱਕ ਯਾਨੀ ਮਦਾਰ ਪੌਦਾ ਆਪਣੇ ਔਸ਼ਧੀ ਗੁਣਾਂ ਲਈ ਮਸ਼ਹੂਰ ਹੈ। ਇਸਨੂੰ ਅਕਵਾਨ, ਅਕੋਵਾ ਵਰਗੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਅੱਕ 'ਚ ਕਈ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕਈ ਬਿਮਾਰੀਆਂ ਦੇ ਇਲਾਜ 'ਚ ਰਾਮਬਾਣ ਸਾਬਿਤ ਹੁੰਦੇ ਹਨ। ਇਹ ਪੌਦਾ ਹੱਡੀਆਂ, ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ, ਸੋਜ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ।
ਅੱਕ ਦੀ ਵਰਤੋਂ ਕਈ ਆਮ ਬਿਮਾਰੀਆਂ ਜਿਵੇਂ ਕਿ ਸਿਰਦਰਦ, ਗਲੇ ਵਿੱਚ ਖਰਾਸ਼, ਬੁਖਾਰ ਆਦਿ ਦੇ ਇਲਾਜ ਵਿੱਚ ਵੀ ਕੀਤੀ ਜਾਂਦੀ ਹੈ, ਬਹੁਤ ਸਾਰੇ ਲੋਕ ਇਸ ਪੌਦੇ ਨੂੰ ਕਈ ਸਿਹਤ ਲਾਭਾਂ ਲਈ ਵਰਤਦੇ ਹਨ। ਇਸ ਦੇ ਤੇਲ ਵਿੱਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ ਜੋ ਸਰੀਰ ਦੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।
ਅੱਕ ਦੇ ਪੱਤਿਆਂ ਜਾਂ ਤੇਲ ਵਿੱਚ ਸੋਜ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ। ਇਨ੍ਹਾਂ ਪੱਤੀਆਂ ਨੂੰ ਗਰਮ ਕਰਕੇ ਜੋੜਾਂ ਜਾਂ ਗੋਡਿਆਂ 'ਤੇ ਬੰਨ੍ਹਣ ਨਾਲ ਜਿੱਥੇ ਦਰਦ ਹੁੰਦਾ ਹੈ, ਉੱਥੇ ਇਸ ਨਾਲ ਕਾਫੀ ਆਰਾਮ ਮਿਲਦਾ ਹੈ।