ਚਿਹਰੇ ਨੂੰ ਧੋਣ ਤੋਂ ਬਾਅਦ ਲਾਓ ਆਹ 6 ਚੀਜ਼ਾਂ, ਚਿਹਰੇ ‘ਤੇ ਰਹੇਗੀ ਹਮੇਸ਼ਾ ਚਮਕ

ਚਿਹਰਾ ਧੋਣ ਤੋਂ ਬਾਅਦ ਸਕਿਨ ਨੂੰ ਪੋਸ਼ਣ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਫਿਰ ਆਓ ਜਾਣਦੇ ਹਾਂ ਉਨ੍ਹਾਂ 6 ਚੀਜ਼ਾਂ ਬਾਰੇ, ਜਿਹੜੀਆਂ ਸਕਿਨ ਨੂੰ ਗਲੋਇੰਗ ਬਣਾਉਣਗੀਆਂ।

Shiny Face

1/6
ਐਲੋਵੇਰਾ ਜੈੱਲ: ਤਾਜ਼ਗੀ ਅਤੇ ਚਮਕ ਲਈ ਐਲੋਵੇਰਾ ਜੈੱਲ ਲਗਾਓ। ਇਹ ਸਕਿਨ ਨੂੰ ਨਰਮ ਕਰਦਾ ਹੈ, ਮੁਹਾਸੇ ਅਤੇ ਜਲਣ ਤੋਂ ਰਾਹਤ ਦਿੰਦਾ ਹੈ। ਸਵੇਰੇ ਅਤੇ ਰਾਤ ਦੋਵਾਂ ਵੇਲੇ ਵਰਤੋਂ।
2/6
ਟੋਨਰ: ਪੋਰਸ ਨੂੰ ਟਾਈਟ ਅਤੇ ਸਕਿਨ ਨੂੰ ਬੈਲੇਂਸ ਕਰਨ ਵਿੱਚ ਮਦਦ ਕਰਦਾ ਹੈ। ਗੁਲਾਬ ਜਲ ਜਾਂ ਖੀਰੇ ਦਾ ਟੋਨਰ ਲਗਾਓ। ਇਹ ਚਮੜੀ ਤੋਂ ਐਕਸਟ੍ਰਾ ਆਇਲ ਨੂੰ ਹਟਾਉਂਦਾ ਹੈ।
3/6
ਨਾਰੀਅਲ ਤੇਲ ਦੀਆਂ ਕੁਝ ਬੂੰਦਾਂ: ਖੁਸ਼ਕ ਚਮੜੀ ਲਈ ਨੈਚੂਰਲ ਮਾਇਸਚਰਾਈਜ਼ਰ। ਚਿਹਰਾ ਧੋਣ ਤੋਂ ਬਾਅਦ ਥੋੜ੍ਹੀ ਜਿਹਾ ਨਾਰੀਅਲ ਤੇਲ ਲਗਾਓ। ਇਹ ਚਮੜੀ ਨੂੰ ਡੂੰਘਾਈ ਨਾਲ ਹਾਈਡ੍ਰੇਟ ਕਰਦਾ ਹੈ ਅਤੇ ਚਮਕ ਲਿਆਉਂਦਾ ਹੈ। ਖਾਸ ਕਰਕੇ, ਇਸਦਾ ਪ੍ਰਭਾਵ ਰਾਤ ਨੂੰ ਸੌਣ ਤੋਂ ਪਹਿਲਾਂ ਲਗਾਉਣ 'ਤੇ ਦਿਖਾਈ ਦਿੰਦਾ ਹੈ।
4/6
ਸ਼ਹਿਦ: ਕੁਦਰਤੀ ਚਮਕ ਅਤੇ ਕੋਮਲਤਾ ਲਈ ਪਰਫੈਕਟ। ਚਿਹਰੇ 'ਤੇ ਪਤਲੀ ਪਰਤ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਹ ਚਮੜੀ ਨੂੰ ਨਰਮ ਕਰਦਾ ਹੈ ਅਤੇ ਮੁਹਾਸਿਆਂ ਨੂੰ ਵੀ ਘਟਾਉਂਦਾ ਹੈ। ਤੁਸੀਂ ਇਸਨੂੰ ਹਫ਼ਤੇ ਵਿੱਚ ਦੋ ਵਾਰ ਲਗਾ ਸਕਦੇ ਹੋ।
5/6
ਬਰਫ ਦਾ ਟੁਕੜਾ: ਫੇਸ ਵਾਸ਼ ਤੋਂ ਬਾਅਦ, ਬਰਫ਼ ਨਾਲ ਚਿਹਰੇ ਦੀ ਮਸਾਜ ਕਰੋ। ਇਹ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਅਤੇ ਸਕਿਨ ਨੂੰ ਵੀ ਟਾਈਟ ਕਰਦਾ ਹੈ।
6/6
ਸੀਰਮ: ਆਪਣੀ ਚਮੜੀ ਦੀ ਕਿਸਮ ਦੇ ਅਨੁਸਾਰ ਹਲਕਾ ਮਾਇਸਚਰਾਈਜ਼ਰ ਜਾਂ ਵਿਟਾਮਿਨ ਸੀ ਸੀਰਮ ਲਗਾਓ। ਇਹ ਲੰਬੇ ਸਮੇਂ ਤੱਕ ਨਮੀ ਦਿੰਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।
Sponsored Links by Taboola