Sugar Substitutes: ਮਿੱਠੇ ਦੇ ਸ਼ੌਕੀਨ ਹੋ ਤਾਂ ਖੰਡ ਦੀ ਥਾਂ ਖਾਓ ਆਹ ਚੀਜ਼ਾਂ, ਨਹੀਂ ਖਰਾਬ ਹੋਵੇਗੀ ਸਿਹਤ
ਭਾਰਤੀ ਲੋਕ ਚੀਨੀ ਦੀ ਕਾਫੀ ਵਰਤੋਂ ਕਰਦੇ ਹਨ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚੀਨੀ ਦੀ ਆਦਤ ਕਿਵੇਂ ਛੱਡੀ ਜਾਵੇ,ਕਿਉਂਕਿ ਚਾਹ ਅਤੇ ਲੱਸੀ ਵਿੱਚ ਅਕਸਰ ਅਸੀਂ ਚੀਨੀ ਦੀ ਵਰਤੋਂ ਕਰਦੇ ਹਾਂ। ਸ਼ਹਿਦ : ਡਾਈਟ ਨੂੰ ਪਰਫੈਕਟ ਬਣਾਉਣ ਲਈ ਸ਼ਹਿਦ ਬਹੁਤ ਵਧੀਆ ਹੈ। ਇਹ ਇੱਕ ਵਧੀਆ ਆਪਸ਼ਨ ਹੈ। ਦੁੱਧ, ਚਾਹ ਅਤੇ ਕੌਫੀ ਵਿੱਚ ਚੀਨੀ ਦੀ ਥਾਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ।
Download ABP Live App and Watch All Latest Videos
View In Appਖਜੂਰ: PubMed Central ਦੇ ਅਧਿਐਨ ਦੇ ਅਨੁਸਾਰ, ਜਿਹੜੇ ਲੋਕਾਂ ਨੂੰ ਚੀਨੀ ਦੀ ਬਹੁਤ ਜ਼ਿਆਦਾ ਕ੍ਰੇਵਿੰਗ ਹੁੰਦੀ ਹੈ, ਉਨ੍ਹਾਂ ਨੂੰ ਇਸ ਦੇ ਬਦਲ ਵਜੋਂ ਖਜੂਰ ਖਾਣੇ ਚਾਹੀਦੇ ਹਨ। ਇਸ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਅਤੇ ਖਣਿਜ ਹੁੰਦਾ ਹੈ।
ਮੇਪਲ ਸਿਰਪ: ਮੇਪਲ ਸਿਰਪ ਦੀ ਵਰਤੋਂ ਅਕਸਰ ਪੈਨਕੇਕ ਵਿੱਚ ਕੀਤੀ ਜਾਂਦੀ ਹੈ। ਸਮੂਦੀ, ਦੁੱਧ ਅਤੇ ਮਿਠਾਈਆਂ ਵਿੱਚ ਚੀਨੀ ਦੀ ਥਾਂ ਇਸ ਨੂੰ ਖਾਣਾ ਬਹੁਤ ਵਧੀਆ ਆਪਸ਼ਨ ਹੈ।
ਤੁਸੀਂ ਚੀਨੀ ਦੀ ਬਜਾਏ ਗੁੜ ਵੀ ਵਰਤੋਂ ਕਰ ਸਕਦੇ ਹੋ। ਇਹ ਸਰੀਰ ਲਈ ਵੀ ਬਹੁਤ ਵਧੀਆ ਹੈ। ਰਿਫਾਇੰਡ ਸ਼ੂਗਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦੇ ਸਾਰੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ।
ਤੁਸੀਂ ਖੰਡ ਦੀ ਬਜਾਏ ਬ੍ਰਾਊਨ ਸ਼ੂਗਰ ਦੀ ਵਰਤੋਂ ਵੀ ਕਰ ਸਕਦੇ ਹੋ। ਕੋਕੋਨਟ ਸ਼ੂਗਰ ਬ੍ਰਾਊਨ ਸ਼ੂਗਰ ਨਾਲੋਂ ਜ਼ਿਆਦਾ ਸਿਹਤਮੰਦ ਹੁੰਦੀ ਹੈ। ਕੋਕੋਨਟ ਸ਼ੂਗਰ ਵਿਚ ਕਾਰਬੋਹਾਈਡਰੇਟ ਘੱਟ ਹੁੰਦੇ ਹਨ।