ਗਰਮੀਆਂ ਦੇ ਮੌਸਮ 'ਚ ਬਿੱਲ ਸ਼ੇਕ ਸਿਹਤ ਲਈ ਵਰਦਾਨ, ਜਾਣੋ ਮਿਲਣ ਵਾਲੇ ਫਾਇਦਿਆਂ ਬਾਰੇ

ਗਰਮੀਆਂ ਵਿੱਚ ਜ਼ਿਆਦਾ ਧੁੱਪ ਵਿੱਚ ਰਹਿਣ ਕਾਰਨ ਪਸੀਨਾ ਆਉਂਦਾ ਹੈ, ਐਲਰਜੀ, ਬੇਚੈਨੀ, ਘਬਰਾਹਟ, ਸਿਰਦਰਦ ਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਸਾਨੂੰ ਆਪਣੀ ਖੁਰਾਕ ’ਤੇ ਧਿਆਨ ਦੇਣਾ ਚਾਹੀਦਾ

image source twitter

1/5
ਪੋਸ਼ਟਿਕ ਤੇ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਚੰਗੀ ਖੁਰਾਕ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ਵਿੱਚ ਮਦਦ ਕਰਦੀ ਹੈ।
2/5
ਗਰਮੀਆਂ ਦੌਰਾਨ ਸਰੀਰ ਵਿੱਚ ਪਾਣੀ ਦੀ ਕਮੀ, ਹੀਟਸਟ੍ਰੋਕ ਅਤੇ ਪਾਚਣ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਬਿੱਲ ਇੱਕ ਕੁਦਰਤੀ ਠੰਡਕ ਦੇਣ ਵਾਲਾ ਫਲ ਹੈ ਜੋ ਸਰੀਰ ਨੂੰ ਠੰਡ ਪਹੁੰਚਾਉਂਦਾ ਹੈ, ਪਾਚਣ ਸੰਭਾਲਦਾ ਹੈ ਅਤੇ ਊਰਜਾ ਦਿੰਦਾ ਹੈ।
3/5
ਸਰੀਰ ਦੀ ਗਰਮੀ ਨੂੰ ਘਟਾ ਕੇ ਠੰਡਕ ਪਹੁੰਚਾਉਂਦਾ ਹੈ। ਜਿਸ ਨਾਲ ਤਾਪਮਾਨ ਨੂੰ ਸੰਤੁਲਿਤ ਰਹਿੰਦਾ ਹੈ। ਪਾਚਣ ਤੰਤਰ ਲਈ ਵੀ ਇਹ ਲਾਭਕਾਰੀ, ਗੈਸ, ਅਜੀਰਨ, ਅਮਲਪਿੱਤ ਅਤੇ ਕਬਜ਼ ਤੋਂ ਰਾਹਤ ਦਿੰਦਾ ਹੈ।
4/5
ਅੱਜ ਕੱਲ੍ਹ ਜਿਵੇਂ ਗਰਮੀ ਵਧੀ ਪਈ ਅਤੇ ਲੂ ਚੱਲ ਰਹੀ ਹੈ ਅਜਿਹੇ ਚ ਇਹ ਫਲ ਸਿਹਤ ਲਈ ਵਰਦਾਨ ਸਾਬਿਤ ਹੁੰਦਾ ਹੈ। ਬਿੱਲ ਸ਼ੇਕ ਪੀਣ ਨਾਲ ਲੂ ਲੱਗਣ ਦੀ ਸੰਭਾਵਨਾ ਘਟਦੀ ਹੈ। ਬਿੱਲ ਦੇ ਰਸ ਵਿੱਚ ਪ੍ਰਾਕ੍ਰਿਤਕ ਗੁਣ ਹੁੰਦੇ ਹਨ ਜੋ ਪੇਟ ਦੀਆਂ ਬਿਮਾਰੀਆਂ ਵਿੱਚ ਲਾਭ ਦਿੰਦੇ ਹਨ।
5/5
ਗਰਮੀਆਂ ਵਿੱਚ ਇਹ ਜੂਸ ਥਕਾਵਟ ਦੂਰ ਕਰਕੇ ਤਾਜ਼ਗੀ ਪੈਦਾ ਕਰਦਾ ਹੈ। ਸਰੀਰ ਦੀ ਗਰਮੀ ਘਟਾਉਣ ਨਾਲ ਚਮੜੀ ਦੀਆਂ ਸਮੱਸਿਆਵਾਂ (ਜਿਵੇਂ ਕਿ ਰੈਸ਼ ਆਦਿ) ਤੋਂ ਬਚਾਅ ਕਰਦਾ ਹੈ। ਜ਼ਹਿਰੀਲੇ ਤੱਤਾਂ ਨੂੰ ਸਰੀਰ ਤੋਂ ਬਾਹਰ ਕੱਢਣ ਵਿੱਚ ਮਦਦਗਾਰ।
Sponsored Links by Taboola