ਚਾਹ ਪੀਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀਆਂ ਇਹ ਬਿਮਾਰੀਆਂ
ਅੱਜ ਕੱਲ੍ਹ ਹਰ ਕਿਸੇ ਦੀ ਲਾਈਫ ਬਹੁਤ ਬਿਜ਼ੀ ਹੋ ਗਈ ਹੈ। ਲੋਕਾਂ ਕੋਲ ਇੰਨਾ ਸਮਾਂ ਨਹੀਂ ਰਿਹਾ ਕਿ ਆਰਾਮ ਨਾਲ ਬੈਠ ਕੇ ਚਾਹ ਦਾ ਕੱਪ ਪੀ ਸਕਣ।
Tea Facts
1/5
ਚਾਹ ਜ਼ਿਆਦਾਤਰ ਲੋਕਾਂ ਦੀ ਰੋਜ਼ਾਨਾ ਰੁਟੀਨ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਨਾ ਸਵੇਰ ਹੁੰਦੀ ਹੈ ਨਾ ਸ਼ਾਮ ਹੁੰਦੀ ਹੈ। ਪਰ ਰੁਝੇਵਿਆਂ ਕਾਰਨ ਲੋਕ ਚਾਹ ਪੀਣ ਤੋਂ ਬਾਅਦ ਕੁਝ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਸਿਹਤ 'ਤੇ ਅਸਰ ਪੈਣ ਲੱਗਦਾ ਹੈ।
2/5
ਕੁਝ ਲੋਕਾਂ ਨੂੰ ਕਿਤੇ ਜਾਣ ਦੀ ਇੰਨੀ ਕਾਹਲੀ ਹੁੰਦੀ ਹੈ ਕਿ ਚਾਹ ਪੀਣ ਤੋਂ ਤੁਰੰਤ ਬਾਅਦ ਉਹ ਬਾਥਰੂਮ ਵੱਲ ਭੱਜਣ ਲੱਗ ਜਾਂਦੇ ਹਨ ਅਤੇ ਨਹਾਉਣ ਦੀ ਗਲਤੀ ਕਰ ਲੈਂਦੇ ਹਨ।
3/5
ਜੇਕਰ ਤੁਸੀਂ ਵੀ ਚਾਹ ਪੀ ਕੇ ਨਹਾਉਂਦੇ ਹੋ ਤਾਂ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ, ਕਿਉਂਕਿ ਇਸ ਨਾਲ ਤੁਹਾਡੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।
4/5
ਦਰਅਸਲ ਚਾਹ ਗਰਮ ਹੁੰਦੀ ਹੈ। ਇਸ ਨੂੰ ਪੀਣ ਤੋਂ ਬਾਅਦ ਸਾਡਾ ਸਰੀਰ ਕੁਝ ਸਮੇਂ ਲਈ ਗਰਮ ਰਹਿੰਦਾ ਹੈ, ਜਦ ਕਿ ਨਹਾਉਣ ਵਾਲਾ ਪਾਣੀ ਠੰਡਾ ਹੁੰਦਾ ਹੈ। ਹੁਣ ਤੁਸੀਂ ਖੁਦ ਹੀ ਸੋਚੋ ਜੇਕਰ ਠੰਡੀ ਅਤੇ ਗਰਮ ਚੀਜ਼ ਸੰਪਰਕ ਵਿੱਚ ਆਵੇਗੀ ਤਾਂ ਸਰੀਰ ਦਾ ਕੀ ਹਾਲ ਹੋਵੇਗਾ? ਤੁਸੀਂ ਬਿਮਾਰ ਹੋ ਜਾਵੋਗੇ ਤੇ ਤੁਹਾਨੂੰ ਸਰਦ-ਦਰਮ ਦੀ ਮੁਸ਼ਕਿਲ ਹੋ ਜਾਵੇਗੀ।
5/5
ਇੰਨਾ ਹੀ ਨਹੀਂ ਸਰਦੀ, ਜ਼ੁਕਾਮ ਅਤੇ ਖਾਂਸੀ ਦੇ ਨਾਲ-ਨਾਲ ਤੁਹਾਨੂੰ ਬੁਖਾਰ ਵੀ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਚਾਹ ਪੀਣ ਤੋਂ ਤੁਰੰਤ ਬਾਅਦ ਨਹਾਉਣ ਦੀ ਗਲਤੀ ਨਹੀਂ ਕਰਨੀ ਚਾਹੀਦੀ। ਤੁਸੀਂ ਚਾਹ ਪੀਣ ਤੋਂ ਪਹਿਲਾਂ ਨਹਾ ਲਓ ਜਾਂ ਚਾਹ ਪੀਣ ਤੋਂ 30-45 ਮਿੰਟ ਬਾਅਦ ਨਹਾਓ। ਅਜਿਹਾ ਕਰਨ ਨਾਲ ਬਿਮਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ।
Published at : 20 May 2023 04:29 PM (IST)