ਕਿਤੇ ਤੁਸੀਂ ਵੀ ਬਰਸ਼ ਕਰਨ ਤੋਂ ਬਾਅਦ ਪੀਂਦੇ ਹੋ ਚਾਹ, ਤਾਂ ਸਾਵਧਾਨ! ਇਸ ਆਦਤ ਕਰਕੇ ਹੁੰਦੇ ਇਹ ਨੁਕਸਾਨ

ਭਾਰਤ ਵਿੱਚ ਬਹੁਤ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਗ੍ਰੀਨ, ਬਲੈਕ ਜਾਂ ਮਿਲਕ ਚਾਹ, ਇਹ ਸਾਰੀਆਂ ਲੋਕਾਂ ਦੀ ਰੋਜ਼ਾਨਾ ਆਦਤ ਬਣ ਗਈ ਹੈ। ਪਰ ਬਰਸ਼ ਕਰਨ ਦੇ ਤੁਰੰਤ ਬਾਅਦ ਚਾਹ ਪੀਣਾ ਦੰਦਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ।

( Image Source : Freepik )

1/6
ਦੰਦਾਂ ਦੇ ਮਾਹਿਰਾਂ ਦੇ ਅਨੁਸਾਰ, ਬਰਸ਼ ਕਰਨ ਤੋਂ ਬਾਅਦ ਦੰਦ ਹਲਕੇ ਸੰਵੇਦਨਸ਼ੀਲ ਹੋ ਜਾਂਦੇ ਹਨ। ਇਸ ਸਮੇਂ ਚਾਹ ਪੀਣ ਨਾਲ ਉਸ ਦੇ ਟੈਨਿਨਜ਼ ਦੰਦਾਂ 'ਤੇ ਲੱਗ ਸਕਦੇ ਹਨ ਅਤੇ ਦੰਦ ਪੀਲੇ ਹੋ ਸਕਦੇ ਹਨ। ਨਾਲ ਹੀ, ਚਾਹ ਬਰਸ਼ ਨਾਲ ਬਣੀ ਫਲੋਰਾਈਡ ਦੀ ਪਰਤ ਨੂੰ ਘਟਾ ਸਕਦੀ ਹੈ, ਜੋ ਦੰਦਾਂ ਲਈ ਮਜ਼ਬੂਤੀ ਦਿੰਦੀ ਹੈ।
2/6
ਯੂਐਸ ਦੇ ਨੈਸ਼ਨਲ ਇੰਸਟਿਟਯੂਟ ਆਫ਼ ਹੈਲਥ (NIH) ਦੀ ਰਿਸਰਚ ਦੇ ਮੁਤਾਬਕ, ਟੂਥਬਰਸ਼ ਦੇ ਤੁਰੰਤ ਬਾਅਦ ਦੰਦ ਹਲਕੇ ਸੈਂਸਿਟਿਵ ਹੋ ਜਾਂਦੇ ਹਨ। ਇਸ ਵੇਲੇ ਚਾਹ ਦੇ ਟੈਨਿਨਜ਼ ਦੰਦਾਂ ਦੀ ਉੱਪਰੀ ਸਤਿਹ ‘ਤੇ ਲੱਗ ਸਕਦੇ ਹਨ, ਜਿਸ ਨਾਲ ਦੰਦ ਪੀਲੇ ਹੋਣ ਦਾ ਖਤਰਾ ਵਧ ਜਾਂਦਾ ਹੈ।
3/6
ਇਸ ਤੋਂ ਇਲਾਵਾ, ਚਾਹ 'ਚ ਮੌਜੂਦ ਐਸਿਡ ਦੰਦਾਂ ਦੀ ਇਨੇਮਲ (ਚਮਕਦਾਰ ਪਰਤ) ਨੂੰ ਨਰਮ ਕਰ ਸਕਦੀ ਹੈ, ਜਿਸ ਨਾਲ ‘ਇਨੇਮਲ ਇਰੋਜ਼ਨ’ ਹੋਣ ਦੇ ਚਾਂਸ ਵੱਧ ਜਾਂਦੇ ਹਨ।
4/6
ਟੂਥਪੇਸਟ ਵਿੱਚ ਮੌਜੂਦ ਫਲੋਰਾਈਡ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਜੇ ਤੁਸੀਂ ਬਰਸ਼ ਕਰਨ ਤੋਂ ਬਾਅਦ ਤੁਰੰਤ ਚਾਹ ਪੀਂਦੇ ਹੋ, ਤਾਂ ਇਹ ਮਜ਼ਬੂਤੀ ਵਾਲੀ ਪਰਤ ਤੇਜ਼ੀ ਨਾਲ ਘਟ ਸਕਦੀ ਹੈ।
5/6
ਖਾਸ ਕਰਕੇ ਨਿੰਬੂ ਵਾਲੀ ਜਾਂ ਬਿਨਾਂ ਦੁੱਧ ਵਾਲੀ ਚਾਹ ਵੱਧ ਐਸਿਡਿਕ ਹੁੰਦੀ ਹੈ, ਜੋ ਦੰਦਾਂ ਲਈ ਹੋਰ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ।
6/6
ਸਿਹਤ ਮਾਹਿਰਾਂ ਮੁਤਾਬਕ, ਬਰਸ਼ ਕਰਨ ਤੋਂ ਬਾਅਦ ਘੱਟੋ-ਘੱਟ 30-60 ਮਿੰਟ ਇੰਤਜ਼ਾਰ ਕਰਨਾ ਚਾਹੀਦਾ ਹੈ। ਇਸ ਦੌਰਾਨ ਤੁਸੀਂ ਪਾਣੀ, ਦੁੱਧ ਜਾਂ ਦਹੀਂ ਵਰਗੇ ਹਲਕੇ ਪਦਾਰਥ ਲੈ ਸਕਦੇ ਹੋ, ਜੋ ਮੂੰਹ ਦੇ ਪੀਐੱਚ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦੇ ਹਨ।
Sponsored Links by Taboola