ਬਰੱਸ਼ ਕਰਨ ਤੋਂ ਬਾਅਦ ਜੇਕਰ ਤੁਸੀਂ ਵੀ ਰੇਗੂਲਰ ਮਾਊਥਵਾਸ਼ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ?
ਖੋਜ ਵਿੱਚ ਪਾਇਆ ਗਿਆ ਹੈ ਕਿ ਮਾਊਥਵਾਸ਼ ਕਰਨ ਨਾਲ ਮੂੰਹ ਦੀ ਬੈਕਟੀਰੀਆ ਵਧ ਜਾਂਦਾ ਹੈ। ਇਹ ਬੈਕਟੀਰੀਆ ਮਸੂੜਿਆਂ ਦੇ ਰੋਗ, ਗਲੇ ਦੇ ਕੈਂਸਰ, ਪੇਟ ਦੇ ਕੈਂਸਰ ਦੇ ਨਾਲ-ਨਾਲ ਸਰੀਰ ਦੇ ਹੋਰ ਹਿੱਸਿਆਂ ਵਿੱਚ ਕੈਂਸਰ ਦਾ ਕਾਰਨ ਬਣ ਸਕਦਾ ਹੈ।
Download ABP Live App and Watch All Latest Videos
View In Appਮਸੂੜਿਆਂ ਦੀ ਬਿਮਾਰੀ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਵੀ ਫੈਲ ਸਕਦੀ ਹੈ। ਮਾਊਥਵਾਸ਼ ਦੀ ਵਰਤੋਂ ਕਰਨ ਨਾਲ ਗਲੇ ਅਤੇ ਪੇਟ ਦੇ ਕੈਂਸਰ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਮੂੰਹ ਦੀ ਸਿਹਤ ਦਾ ਪੇਟ ਅਤੇ ਸਰੀਰ 'ਤੇ ਸਿੱਧਾ ਅਸਰ ਪੈਂਦਾ ਹੈ।
ਮੂੰਹ ਦੀ ਸਹੀ ਸਫ਼ਾਈ ਨਾ ਕਰਨ ਨਾਲ ਮੂੰਹ ਦੀ ਇਨਫੈਕਸ਼ਨ ਅਤੇ ਮਸੂੜਿਆਂ ਦੇ ਰੋਗਾਂ ਦਾ ਖ਼ਤਰਾ ਵੱਧ ਜਾਂਦਾ ਹੈ, ਜਿਵੇਂ ਮਸੂੜਿਆਂ ਦੀ ਸੋਜ ਦੀ ਸਮੱਸਿਆ। ਮਸੂੜੇ ਵਿੱਚ ਸੋਜ ਹੋਣਾ ਕੈਂਸਰ ਦਾ ਇੱਕ ਫੈਕਟਰ ਹੋ ਸਕਦਾ ਹੈ।
ਮਸੂੜਿਆਂ ਦੀ ਬਿਮਾਰੀ ਦੇ ਮਾਮਲੇ ਵਿਚ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਪੇਟ ਦੇ ਕੈਂਸਰ ਨੂੰ ਗਲੇ ਦੇ ਕੈਂਸਰ ਨਾਲ ਜੋੜਿਆ ਗਿਆ ਹੈ। ਮਸੂੜਿਆਂ ਦੀ ਬਿਮਾਰੀ ਲਈ ਬਹੁਤ ਸਾਰੇ ਬੈਕਟੀਰੀਆ ਜ਼ਿੰਮੇਵਾਰ ਹੁੰਦੇ ਹਨ, ਜਿਵੇਂ ਫੁਸੋਬੈਕਟੀਰੀਅਮ ਨਿਊਕਲੀਅਟਮ । ਜਦੋਂ ਇਹ ਬੈਕਟੀਰੀਆ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲਦਾ ਹੈ, ਤਾਂ ਵਿਅਕਤੀ ਬਿਮਾਰ ਹੋਣਾ ਸ਼ੁਰੂ ਹੋ ਜਾਂਦਾ ਹੈ।
ਮਾਊਥਵਾਸ਼ ਵਿੱਚ ਫਿਊਸੋਬੈਕਟੀਰੀਅਮ ਨਿਊਕਲੀਅਟਮ ਅਤੇ ਸਟ੍ਰੈਪਟੋਕਾਕਸ ਐਂਜੀਨੋਸਸ ਦੀ ਮਾਤਰਾ ਵਧ ਹੁੰਦੀ ਹੈ। ਇਸ ਕਾਰਨ ਮੂੰਹ ਵਿੱਚ ਬੈਕਟੀਰੀਆ ਵਧਣ ਲੱਗਦਾ ਹੈ। ਇਸ ਕਾਰਨ ਟਿਊਮਰ ਵਧਣਾ ਸ਼ੁਰੂ ਹੋ ਜਾਂਦਾ ਹੈ। ਅਤੇ ਭਵਿੱਖ ਵਿੱਚ ਇਹ ਕੈਂਸਰ ਦਾ ਰੂਪ ਲੈ ਲੈਂਦਾ ਹੈ।