Benefits of Sleeping Naked: ਬਗੈਰ ਕੱਪੜੇ ਪਹਿਣ ਕੇ ਸੌਣ ਦੇ ਕਈ ਫਾਇਦੇ, ਇੱਥੇ ਜਾਣੋ ਡਿਟੇਲ
ਬਗੈਰ ਕੱਪੜੇ ਪਹਿਣੇ ਸੌਣ ਨਾਲ ਤਹਾਨੂੰ ਕਈ ਤਰ੍ਹਾਂ ਦੇ ਹੈਲਥ ਬੈਨੀਫਿਟਸ ਮਿਲ ਸਕਦੇ ਹਨ। ਇਸ ਪਿੱਛੇ ਕੋਈ ਵਿਗਿਆਨਕ ਡਾਟਾ ਤਾਂ ਨਹੀਂ ਪਰ ਵੱਖ-ਵੱਖ ਅਧਿਐਨ ਦੱਸਦੇ ਹਨ ਕਿ ਨੇਕਡ ਸਲੀਪਿੰਗ ਕਈ ਮਾਇਨਿਆਂ 'ਚ ਮਦਦਗਾਰ ਸਾਬਿਤ ਹੁੰਦੀ ਹੈ। ਮਰਦ ਤੇ ਔਰਤ ਦੋਵਾਂ ਲਈ ਇਸ ਦੇ ਫਾਇਦੇ ਹਨ।
Download ABP Live App and Watch All Latest Videos
View In Appਬਿਨਾਂ ਕੱਪੜੇ ਸੌਣ ਨਾਲ ਬੌਡੀ ਦਾ ਤਾਪਮਾਨ ਜਲਦੀ ਹੇਠਾਂ ਡਿੱਗਦਾ ਹੈ। ਜਿਸ ਨਾਲ ਦਿਮਾਗ ਨੂੰ ਸਿਗਨਲ ਮਿਲਦਾ ਹੈ ਕਿ ਹੁਣ ਸਾਉਣ ਦਾ ਸਮਾਂ ਹੋ ਗਿਆ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।
ਨਿਊਡ ਸੌਣ ਨਾਲ ਤੁਹਾਡੀ ਆਪਣੇ ਸਾਥੀ ਨਾਲ ਇੰਟੀਮੇਸੀ ਵੀ ਵਧਦੀ ਹੈ। ਦਰਅਸਲ ਸਕਿਨ ਤੋਂ ਆਕਸੀਟੋਸਿਨ ਨਾਂਅ ਦਾ ਕੈਮੀਕਲ ਰਿਲੀਜ਼ ਹੁੰਦਾ ਹੈ। ਅਜਿਹੇ 'ਚ ਜਦੋਂ ਸਾਥੀ ਨਾਲ ਸਕਿਨ ਸੰਪਰਕ ਵਧਦਾ ਹੈ ਤਾਂ ਜ਼ਿਆਦਾ ਮਾਤਰਾ 'ਚ ਆਕਸੀਟੋਸਿਨ ਪੈਦਾ ਹੁੰਦਾ ਹੈ ਜੋ ਤਹਾਨੂੰ ਪਲੀਜ਼ਿੰਗ ਫੀਲਿੰਗ ਦਿੰਦਾ ਹੈ।
ਮੇਲ ਇਨਫਰਟੀਲਿਟੀ ਦੀ ਸਮੱਸਿਆ ਵੀ ਕੁਝ ਹੱਦ ਤਕ ਖ਼ਤਮ ਹੋ ਸਕਦੀ ਹੈ। ਦਰਅਸਲ ਕਈ ਵਾਰ ਪੁਰਸ਼ ਟਾਈਟ ਅੰਡਰਵੀਅਰ ਪਹਿਨ ਕੇ ਸਾਉਂਦੇ ਹਨ। ਅਜਿਹੇ 'ਚ ਸਕ੍ਰੋਟਮ ਦਾ ਟੈਂਪਰੇਚਰ ਵਧ ਜਾਂਦਾ ਹੈ। ਜਿਸ ਨਾਲ ਸਪਰਮ ਵਾਇਟਿਲਿਟੀ ਤੇ ਸੁਪਰਮ ਕਾਊਂਟ ਦੋਵਾਂ 'ਤੇ ਅਸਰ ਪੈਂਦਾ ਹੈ। ਇਹ ਗੱਲ ਔਰਤਾਂ 'ਤੇ ਵੀ ਲਾਗੂ ਹੁੰਦੀ ਹੈ। ਜੇਕਰ ਤਹਾਨੂੰ ਨੇਕਡ ਸਾਉਣਾ ਚੰਗਾ ਨਹੀਂ ਲੱਗਦਾ ਤਾਂ ਤੁਸੀਂ ਖੁੱਲ੍ਹੇ ਕੱਪੜੇ ਪਾਕੇ ਸੌਂ ਸਕਦੇ ਹੋ।
ਚੰਗੀ ਨੀਂਦ ਨਾਲ ਇਮਿਊਨਿਟੀ ਵਧਦੀ ਹੈ। ਇਸ ਨਾਲ ਤੁਹਾਡੇ ਬਿਮਾਰ ਹੋਣ ਦੇ ਚਾਂਸ ਘਟ ਜਾਂਦੇ ਹਨ।
ਬਿਨਾਂ ਕੱਪੜੇ ਤੁਸੀਂ ਰਿਲੈਕਸ ਹੋਕੇ ਸੌਂਦੇ ਹੋ।