ਸਾਵਧਾਨ! ਇਨ੍ਹਾਂ ਗਲਤੀਆਂ ਦਾ ਭੁਗਤਨਾ ਪਏਗਾ ਖਮਿਆਜ਼ਾ? ਕਿਡਨੀ ਨੂੰ ਹੋ ਸਕਦਾ ਭਾਰੀ ਨੁਕਸਾਨ
ਕਿਡਨੀ ਸਰੀਰ ਦਾ ਇਕ ਅਹਿਮ ਅੰਗ ਹੈ ਜੋ ਖੂਨ ਦੀ ਸਫ਼ਾਈ ਕਰਦੀ ਹੈ ਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਇਹ ਬਲੱਡ ਪ੍ਰੈਸ਼ਰ ਨਿਯੰਤਰਿਤ ਕਰਦੀ ਹੈ, ਹੱਡੀਆਂ ਲਈ ਜ਼ਰੂਰੀ ਵਿਟਾਮਿਨ ਡੀ ਨੂੰ ਐਕਟੀਵੇਟ ਕਰਦੀ ਹੈ ਅਤੇ ਮਿਨਰਲ ਦਾ ਸੰਤੁਲਨ
( Image Source : Freepik )
1/7
ਕਿਡਨੀ ਸਰੀਰ ਦਾ ਇਕ ਅਹਿਮ ਅੰਗ ਹੈ ਜੋ ਖੂਨ ਦੀ ਸਫ਼ਾਈ ਕਰਦੀ ਹੈ ਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ। ਇਹ ਬਲੱਡ ਪ੍ਰੈਸ਼ਰ ਨਿਯੰਤਰਿਤ ਕਰਦੀ ਹੈ, ਹੱਡੀਆਂ ਲਈ ਜ਼ਰੂਰੀ ਵਿਟਾਮਿਨ ਡੀ ਨੂੰ ਐਕਟੀਵੇਟ ਕਰਦੀ ਹੈ ਅਤੇ ਮਿਨਰਲ ਦਾ ਸੰਤੁਲਨ ਬਣਾਈ ਰੱਖਦੀ ਹੈ। ਪਰ ਕਈ ਵਾਰ ਅਸੀਂ ਅਣਜਾਣੇ ਵਿੱਚ ਕੁਝ ਆਦਤਾਂ ਅਪਣਾ ਲੈਂਦੇ ਹਾਂ ਜੋ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
2/7
ਵੱਧ ਲੂਣ ਖਾਣੀ ਦੀ ਆਦਤ ਕਿਡਨੀ ਲਈ ਬਹੁਤ ਹੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ। ਲੂਣ ਵਿੱਚ ਮੌਜੂਦ ਸੋਡੀਅਮ ਸਰੀਰ ਵਿੱਚ ਪਾਣੀ ਨੂੰ ਰੋਕ ਲੈਂਦਾ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ। ਜਦੋਂ ਖੂਨ ਦਾ ਦਬਾਅ ਲਗਾਤਾਰ ਵੱਧ ਜਾਂਦਾ ਹੈ ਤਾਂ ਇਹ ਕਿਡਨੀ ਦੀਆਂ ਨਾਜੁਕ ਨਸਾਂ 'ਤੇ ਬੋਝ ਪਾਂਦਾ ਹੈ, ਜਿਸ ਨਾਲ ਉਹ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਪਾਉਂਦੀਆਂ।
3/7
ਇਸ ਨਾਲ ਕਿਡਨੀ ਦੀ ਕਾਰਗੁਜ਼ਾਰੀ ਹੌਲੀ-ਹੌਲੀ ਘਟਣ ਲੱਗਦੀ ਹੈ ਅਤੇ ਕਈ ਵਾਰ ਇਹ ਹਾਲਤ Chronic Kidney Disease ਜਾਂ ਕਿਡਨੀ ਫੇਲ ਹੋਣ ਤੱਕ ਵੀ ਪਹੁੰਚ ਸਕਦੀ ਹੈ। ਬਲੱਡ ਪ੍ਰੈਸ਼ਰ ਦੇ ਇਲਾਵਾ, ਵੱਧ ਲੂਣ ਖਾਣ ਨਾਲ ਸਰੀਰ ਵਿੱਚ ਪੋਟੈਸ਼ੀਅਮ ਤੇ ਕੈਲਸ਼ੀਅਮ ਜਿਵੇਂ ਅਹੰਮ ਮਿਨਰਲਾਂ ਦਾ ਸੰਤੁਲਨ ਵੀ ਖਰਾਬ ਹੋ ਜਾਂਦਾ ਹੈ ਜੋ ਹੋਰ ਵੀ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਖ਼ੁਰਾਕ ਵਿੱਚ ਲੂਣ ਦੀ ਮਾਤਰਾ ਨਿਯੰਤਰਿਤ ਕਰੀਏ ਅਤੇ ਤਾਜ਼ਾ ਤੇ ਘਰੇਲੂ ਖਾਣਾ ਖਾਈਏ ਤਾਂ ਜੋ ਕਿਡਨੀ ਸਿਹਤਮੰਦ ਰਹੇ।
4/7
ਜੇ ਤੁਸੀਂ ਦਰਦ ਜਾਂ ਬੁਖਾਰ ਲਈ ਲੰਬੇ ਸਮੇਂ ਤੱਕ ਆਈਬੂਪ੍ਰੋਫਨ ਜਾਂ ਐਸਪਿਰਿਨ ਵਰਗੀਆਂ ਦਵਾਈਆਂ ਵਰਤਦੇ ਹੋ ਤਾਂ ਇਹ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਦਵਾਈਆਂ ਕਿਡਨੀ ਦੀ ਖੂਨ ਸਪਲਾਈ ਘੱਟ ਕਰ ਦਿੰਦੀਆਂ ਹਨ, ਜਿਸ ਨਾਲ ਕਿਡਨੀ ਡੈਮੇਜ ਹੋ ਸਕਦੀ ਹੈ। ਇਸ ਲਈ ਪੇਨਕਿਲਰ ਸਿਰਫ ਡਾਕਟਰ ਦੀ ਸਲਾਹ ਨਾਲ ਹੀ ਲਵੋ।
5/7
ਘੱਟ ਨੀਂਦ ਲੈਣ ਨਾਲ ਸਰੀਰ ਦਾ ਹਾਰਮੋਨਲ ਸੰਤੁਲਨ ਖਰਾਬ ਹੋ ਜਾਂਦਾ ਹੈ ਜੋ ਕਿਡਨੀ ਦੇ ਕੰਮ 'ਤੇ ਅਸਰ ਪਾ ਸਕਦਾ ਹੈ। ਇਸੇ ਤਰ੍ਹਾਂ, ਸਿਗਰਟ ਅਤੇ ਸ਼ਰਾਬ ਦੀ ਆਦਤ ਵੀ ਕਿਡਨੀ ਦੀ ਸਹੀ ਤਰੀਕੇ ਨਾਲ ਖੂਨ ਦੀ ਸਪਲਾਈ ਅਤੇ ਉਸ ਦੀ ਕਾਰਗੁਜ਼ਾਰੀ ਨੂੰ ਘਟਾ ਦਿੰਦੀ ਹੈ।
6/7
ਜੰਕ ਅਤੇ ਪ੍ਰੋਸੈਸਡ ਫੂਡ ਖਾਣਾ ਕਿਡਨੀ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਨ੍ਹਾਂ 'ਚ ਲੁਕਿਆ ਹੋਇਆ ਲੂਣ, ਖੰਡ ਅਤੇ ਰਸਾਇਣ ਕਿਡਨੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਰੈੱਡ ਮੀਟ ਵਰਗਾ ਵੱਧ ਪ੍ਰੋਟੀਨ ਖਾਣ ਨਾਲ ਕਿਡਨੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜੇਕਰ ਤੁਹਾਡੀ ਕਿਡਨੀ ਕਮਜ਼ੋਰ ਹੈ ਤਾਂ ਡਾਕਟਰ ਦੀ ਸਲਾਹ ਨਾਲ ਹੀ ਪ੍ਰੋਟੀਨ ਵਾਲੀ ਡਾਈਟ ਲਵੋ।
7/7
ਘੱਟ ਪਾਣੀ ਪੀਣ ਨਾਲ ਕਿਡਨੀ ਉੱਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਨਾਲ ਸਟੋਨ ਬਣਨ ਦਾ ਖਤਰਾ ਵੀ ਵਧ ਜਾਂਦਾ ਹੈ। ਰੋਜ਼ਾਨਾ ਘੱਟੋ-ਘੱਟ 6-8 ਗਿਲਾਸ ਪਾਣੀ ਜ਼ਰੂਰ ਪੀਵੋ।
Published at : 18 Jul 2025 02:16 PM (IST)