ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਫੰਗਸ ਵਾਲੀਆਂ ਖਜੂਰਾਂ...ਤਾਂ ਸਾਵਧਾਨ! ਹੋ ਸਕਦੇ ਇਹ ਨੁਕਸਾਨ

ਖਜੂਰ ਚ ਕੁਦਰਤੀ ਤੌਰ ਤੇ ਮਿਠਾਸ ਅਤੇ ਨਮੀ ਹੁੰਦੀ ਹੈ, ਜਿਸ ਕਾਰਨ ਫੰਗਸ ਪੈਦਾ ਹੋਣ ਦੇ ਚਾਂਸ ਵੱਧ ਜਾਂਦੇ ਹਨ। ਡਾਕਟਰ ਕਹਿੰਦੇ ਹਨ ਕਿ ਫੰਗਸ ਅਕਸਰ ਨਮੀ ਅਤੇ ਐਸਿਡ ਵਾਲੀਆਂ ਖੁਰਾਕਾਂ ਵਿੱਚ ਪੈਂਦੀ ਹੈ। ਜਦੋਂ ਖਜੂਰ ਫੰਗਸ ਨਾਲ ਸੰਕ੍ਰਮਿਤ ਹੋ ਜਾਂਦ

( Image Source : Freepik )

1/6
ਖਜੂਰ 'ਚ ਕੁਦਰਤੀ ਤੌਰ 'ਤੇ ਮਿਠਾਸ ਅਤੇ ਨਮੀ ਹੁੰਦੀ ਹੈ, ਜਿਸ ਕਾਰਨ ਫੰਗਸ ਪੈਦਾ ਹੋਣ ਦੇ ਚਾਂਸ ਵੱਧ ਜਾਂਦੇ ਹਨ। ਡਾਕਟਰ ਕਹਿੰਦੇ ਹਨ ਕਿ ਫੰਗਸ ਅਕਸਰ ਨਮੀ ਅਤੇ ਐਸਿਡ ਵਾਲੀਆਂ ਖੁਰਾਕਾਂ ਵਿੱਚ ਪੈਂਦੀ ਹੈ। ਜਦੋਂ ਖਜੂਰ ਫੰਗਸ ਨਾਲ ਸੰਕ੍ਰਮਿਤ ਹੋ ਜਾਂਦੀ ਹੈ, ਤਾਂ ਇਹ ਅੰਦਰ ਹੀ ਅਜਿਹੀਆਂ ਜੜ੍ਹਾਂ ਵਾਂਗ ਫੈਲ ਜਾਂਦੀ ਹੈ, ਜੋ ਅੱਖਾਂ ਨਾਲ ਨਹੀਂ ਵੇਖੀਆਂ ਜਾ ਸਕਦੀਆਂ।
2/6
ਕਈ ਵਾਰੀ ਖਜੂਰਾਂ 'ਚ ਮੌਜੂਦ ਫੰਗਸ ਸਰੀਰ ਲਈ ਖ਼ਤਰਨਾਕ ਹੋ ਸਕਦੀ ਹੈ। ਇਹ ਫੰਗਸ ਮਾਇਕੋਟੌਕਸਿਨਸ ਨਾਂ ਦੇ ਜ਼ਹਿਰੀਲੇ ਤੱਤ ਛੱਡ ਸਕਦੀ ਹੈ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੀਆਂ ਖਜੂਰਾਂ ਖਾਣ ਨਾਲ ਉਲਟੀ, ਡਾਇਰੀਆ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3/6
ਜੇਕਰ ਤੁਸੀਂ ਐਲਰਜੀ ਜਾਂ ਅਸਥਮਾ ਨਾਲ ਪੀੜਤ ਹੋ, ਤਾਂ ਫੰਗਸ ਤੁਹਾਡੀ ਸਿਹਤ ਲਈ ਹੋਰ ਖ਼ਤਰਨਾਕ ਹੋ ਸਕਦੀ ਹੈ। ਇਹ ਤੁਹਾਡੀ ਸਾਹ ਲੈਣ ਦੀ ਸਮੱਸਿਆ ਨੂੰ ਵਧਾ ਸਕਦੀ ਹੈ ਅਤੇ ਸਾਹ ਫੁੱਲਣ ਜਾਂ ਛਾਤੀ 'ਚ ਜਕੜਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
4/6
ਐਲਰਜੀ ਹੋਣ 'ਤੇ ਕੁਝ ਆਮ ਲੱਛਣ ਵੇਖੇ ਜਾਂਦੇ ਹਨ। ਇਸ ਵਿੱਚ ਨੱਕ ਵਗਣਾ ਜਾਂ ਬੰਦ ਹੋਣਾ, ਛਿੱਕਾਂ ਆਉਣਾ, ਖੰਘ ਤੇ ਗਲੇ 'ਚ ਖਰਾਸ਼ ਹੋ ਸਕਦੀ ਹੈ। ਅੱਖਾਂ 'ਚ ਜਲਨ ਜਾਂ ਖੁਜਲੀ ਮਹਿਸੂਸ ਹੋ ਸਕਦੀ ਹੈ। ਕਈ ਵਾਰੀ ਸਿਰਦਰਦ, ਚਮੜੀ 'ਤੇ ਰੈਸ਼ੇਸ, ਥਕਾਵਟ ਜਾਂ ਹਲਕਾ ਬੁਖਾਰ ਵੀ ਹੋ ਸਕਦਾ ਹੈ।
5/6
ਕਈ ਵਾਰੀ ਐਲਰਜੀ ਗੰਭੀਰ ਰੂਪ ਧਾਰ ਲੈਂਦੀ ਹੈ। ਇਸ ਨਾਲ ਫੇਫੜਿਆਂ 'ਚ ਇਨਫੈਕਸ਼ਨ ਹੋ ਸਕਦਾ ਹੈ ਜਾਂ ਐਨਾਫਿਲੈਕਸਿਸ ਵਰਗੀ ਖਤਰਨਾਕ ਸਥਿਤੀ ਵੀ ਬਣ ਸਕਦੀ ਹੈ, ਜੋ ਜਾਨ ਲਈ ਵੀ ਖਤਰਾ ਬਣ ਸਕਦੀ ਹੈ।
6/6
ਖਜੂਰ ਖਾਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਤੁਸੀਂ ਉਸਨੂੰ ਕੱਟ ਕੇ ਚੰਗੀ ਤਰ੍ਹਾਂ ਦੇਖੋ। ਬੀਜ ਕੱਢਣ ਮਗਰੋਂ ਅੰਦਰਲੀ ਸਾਈਡ ਨੂੰ ਜਾਂਚੋ। ਜੇਕਰ ਰੰਗ ਬਦਲਿਆ ਹੋਇਆ ਹੋਵੇ, ਫੰਗਸ ਵਰਗੀ ਧੂੜ ਹੋਵੇ ਜਾਂ ਗੰਧ ਆ ਰਹੀ ਹੋਵੇ, ਤਾਂ ਖਜੂਰ ਨਾ ਖਾਓ ਅਤੇ ਫੌਰਨ ਸੁੱਟ ਦਿਓ।
Sponsored Links by Taboola