Oral Health: ਕਿੰਨੇ ਸਮੇਂ ਬਾਅਦ ਬਦਲ ਲੈਣਾ ਚਾਹੀਦਾ ToothBrush? ਨਹੀਂ ਤਾਂ ਹੋ ਜਾਓਗੇ ਬਿਮਾਰ
ਤੁਹਾਡੀ ਮੂੰਹ ਦੀ ਸਿਹਤ ਲਈ ਵਧੀਆ ਦੰਦਾਂ ਦਾ ਬੁਰਸ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਖਰਾਬ ਹੋਇਆ ਤਾਂ ਤੁਹਾਡੇ ਦੰਦ ਸਾਫ਼ ਨਹੀਂ ਹੋਣਗੇ। ਜਦੋਂ ਵੀ Toothbrush ਦੀ ਗੱਲ ਆਉਂਦੀ ਹੈ ਤਾਂ ਮਨ ਵਿੱਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕਿੰਨੇ ਦਿਨਾਂ ਬਾਅਦ Toothbrush ਨੂੰ ਬਦਲ ਲੈਣਾ ਚਾਹੀਦਾ ਹੈ। ਅੱਜ ਅਸੀਂ ਤੁਹਾਡੇ ਇਸ ਸਵਾਲ ਦਾ ਜਵਾਬ ਦੇਵਾਂਗੇ।
Download ABP Live App and Watch All Latest Videos
View In Appਅਸੀਂ ਦਿਨ ਦੀ ਸ਼ੁਰੂਆਤ ਬੁਰਸ਼ ਦੇ ਨਾਲ ਕਰਦੇ ਹਾਂ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਟੂਥਬਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਈ ਖੋਜਾਂ ਵਿੱਚ ਇਹ ਸਾਬਤ ਹੋ ਚੁੱਕਿਆ ਹੈ ਕਿ ਇੱਕ toothbrush ਦੀ ਵਰਤੋਂ ਤਿੰਨ ਮਹੀਨਿਆਂ ਤੋਂ ਵੱਧ ਨਹੀਂ ਕਰਨੀ ਚਾਹੀਦੀ। ਕਿਉਂਕਿ ਇਸ ਨਾਲ ਬਿ੍ਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ।
ਇੱਕ ਬੁਰਸ਼ ਦੀ ਵਰਤੋਂ ਤਿੰਨ ਮਹੀਨਿਆਂ ਤੋਂ ਵੱਧ ਨਹੀਂ ਕਰਨੀ ਚਾਹੀਦੀ। ਦੰਦਾਂ ਦਾ ਡਾਕਟਰ ਕਹਿੰਦਾ ਹੈ ਕਿ ਇੱਕ ਬੁਰਸ਼ ਨੂੰ ਲੰਬੇ ਸਮੇਂ ਤੱਕ ਨਹੀਂ ਵਰਤਣਾ ਚਾਹੀਦਾ।
ਤਿੰਨ ਮਹੀਨਿਆਂ ਬਾਅਦ ਬੁਰਸ਼ ਪੂਰੀ ਤਰ੍ਹਾਂ ਬੇਕਾਰ ਹੋ ਜਾਂਦਾ ਹੈ। ਕਿਉਂਕਿ ਇਸ ਦੀ ਵਰਤੋਂ ਨਾਲ ਦੰਦਾਂ ਦਾ ਦਰਦ ਅਤੇ ਖੂਨ ਵਗਣ ਦੀ ਸਮੱਸਿਆ ਹੁੰਦੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡਾ ਬੁਰਸ਼ ਖਰਾਬ ਹੋ ਗਿਆ ਹੈ।