Smog ਕਰਕੇ ਅੱਖਾਂ 'ਚ ਹੋ ਰਹੀ ਜਲਣ! ਤਾਂ ਇਨ੍ਹਾਂ 4 ਘਰੇਲੂ ਤਰੀਕਿਆਂ ਨਾਲ ਪਾਓ ਰਾਹਤ
ਹਾਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ-ਐਨਸੀਆਰ ਦਾ ਖੇਤਰ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਨਾਲ ਘਿਰਿਆ ਹੋਇਆ ਹੈ। ਜੇਕਰ ਪੰਜਾਬ ਵੱਲ ਵੀ ਝਾਤ ਮਾਰੀਏ ਤਾਂ ਪੰਜਾਬ ਦਾ AQI ਖਰਾਬ ਹੋਇਆ ਪਿਆ ਹੈ। ਇਸ ਕਾਰਨ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ, ਨਾਲ ਹੀ ਕਈ ਲੋਕ ਅੱਖਾਂ ਦੀ ਜਲਣ ਦੀ ਸਮੱਸਿਆ ਤੋਂ ਵੀ ਪੀੜਤ ਹੋ ਰਹੇ ਹਨ।
Download ABP Live App and Watch All Latest Videos
View In Appਇਸ ਕਾਰਨ ਅੱਖਾਂ ‘ਚ ਐਲਰਜੀ, ਡਰਾਈ ਆਈਜ਼, ਸੋਜ ਅਤੇ ਖੁਜਲੀ ਵਰਗੀਆਂ ਸਮੱਸਿਆਵਾਂ ਵੱਧ ਗਈਆਂ ਹਨ। ਇੱਥੇ ਅਸੀਂ ਕੁਝ ਆਸਾਨ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਅੱਖਾਂ ਦੀ ਜਲਣ ਨੂੰ ਘੱਟ ਕਰ ਸਕਦੇ ਹੋ ਅਤੇ ਅੱਖਾਂ ਦੀਆਂ ਮਾਸਪੇਸ਼ੀਆਂ ਦੇ ਤਣਾਅ ਨੂੰ ਵੀ ਦੂਰ ਕਰ ਸਕਦੇ ਹੋ।
ਇਸ ਦਾ ਸਭ ਤੋਂ ਆਸਾਨ ਹੱਲ ਹੈ ਦਿਨ 'ਚ ਠੰਡੇ ਪਾਣੀ ਨਾਲ ਅੱਖਾਂ ਧੋਣਾ। ਅਜਿਹਾ ਕਰਨ ਨਾਲ ਅੱਖਾਂ ਦੀ ਜਲਨ ਦੂਰ ਹੋ ਜਾਵੇਗੀ ਅਤੇ ਤੁਸੀਂ ਆਰਾਮ ਮਹਿਸੂਸ ਕਰੋਗੇ। ਤੁਸੀਂ ਇੱਕ ਸਾਫ਼ ਕੱਪੜੇ ਨੂੰ ਠੰਡੇ ਪਾਣੀ ਵਿੱਚ ਡੁਬੋ ਕੇ ਅੱਖਾਂ ਉੱਤੇ ਵੀ ਲਗਾ ਸਕਦੇ ਹੋ, ਇਸ ਨਾਲ ਆਰਾਮ ਮਿਲੇਗਾ।
ਗੁਲਾਬ ਜਲ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਅੱਖਾਂ ‘ਤੇ ਗੁਲਾਬ ਜਲ ਲਗਾਉਣ ਨਾਲ ਜਲਣ ਅਤੇ ਸੋਜ ਘੱਟ ਹੁੰਦੀ ਹੈ। ਜਦੋਂ ਵੀ ਅੱਖਾਂ ‘ਚ ਜਲਨ ਹੋਵੇ ਤਾਂ ਥੋੜ੍ਹੀ ਜਿਹੀ ਰੂੰ ਲੈ ਕੇ ਗੁਲਾਬ ਜਲ ‘ਚ ਡੁਬੋ ਕੇ ਅੱਖਾਂ ‘ਤੇ ਲਗਾਓ। ਅੱਖਾਂ ਨੂੰ ਰਾਹਤ ਮਿਲੇਗੀ।
ਗਰੀਨ ਟੀ ਜਾਂ ਕੈਮੋਮਾਈਲ ਟੀ ਬੈਗ ਨੂੰ ਫਰਿੱਜ ‘ਚ ਰੱਖੋ, ਉਨ੍ਹਾਂ ਨੂੰ ਠੰਡਾ ਕਰਕੇ ਅੱਖਾਂ ‘ਤੇ 10-15 ਮਿੰਟ ਲਈ ਰੱਖੋ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਅੱਖਾਂ ਦੀ ਜਲਨ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦੇ ਹਨ।
ਜੇਕਰ ਤੁਸੀਂ ਅੱਖਾਂ ‘ਚ ਜਲਨ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਖੀਰੇ ਨੂੰ ਫਰਿੱਜ ‘ਚ ਰੱਖੋ, ਇਸ ਦੇ ਗੋਲ ਟੁਕੜਿਆਂ ‘ਚ ਕੱਟ ਕੇ ਅੱਖਾਂ ‘ਤੇ 10 ਮਿੰਟ ਲਈ ਰੱਖੋ ਅਤੇ ਲੇਟ ਜਾਓ। ਤੁਸੀਂ ਇਸ ਦਾ ਰਸ ਕੱਢ ਕੇ ਰੂੰ ‘ਚ ਡੁਬੋ ਕੇ ਵੀ ਅੱਖਾਂ ਉੱਤੇ ਲਗਾ ਸਕਦੇ ਹੋ। ਇਸ ਨਾਲ ਅੱਖਾਂ ਨੂੰ ਕਾਫੀ ਰਾਹਤ ਮਿਲੇਗੀ।