Health News: ਕੈਲਸ਼ੀਅਮ ਨਾਲ ਭਰਪੂਰ ਸੋਇਆ ਮਿਲਕ ਨਾ ਸਿਰਫ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਸਗੋਂ ਕਈ ਬਿਮਾਰੀਆਂ ਤੋਂ ਦਿਵਾਉਂਦਾ ਰਾਹਤ, ਜਾਣੋ ਫਾਇਦੇ
ਸੋਇਆ ਦੁੱਧ ਵਿੱਚ ਆਈਸੋਫਲਾਵੋਨਸ ਨਾਮਕ ਤੱਤ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਹਾਈਪੋਕੋਲੇਸਟ੍ਰੋਲੇਮਿਕ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਦੋਵੇਂ ਗੁਣ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਲਾਭਦਾਇਕ ਹੋ ਸਕਦੇ ਹਨ ਜੋ ਤੁਹਾਡੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਵੀ ਵਧੇ ਹੋਏ ਵਜ਼ਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਸੋਇਆ ਮਿਲਕ ਸ਼ਾਮਿਲ ਕਰ ਸਕਦੇ ਹੋ। ਇਸ 'ਚ ਕੈਲਸ਼ੀਅਮ, ਫੈਟੀ ਐਸਿਡ, ਇਨੋਸਿਟੋਲ ਵਰਗੇ ਤੱਤ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ ਜੋ ਭਾਰ ਘੱਟ ਕਰਨ 'ਚ ਮਦਦ ਕਰਦੇ ਹਨ।
ਸੋਇਆ 'ਚ ਪਾਇਆ ਜਾਣ ਵਾਲਾ ਆਇਸੋਫਲਾਵੋਨ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਦਾ ਹੈ। ਜੇਕਰ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਮੇਂ-ਸਮੇਂ 'ਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਸੋਇਆ ਦੁੱਧ ਦਾ ਸੇਵਨ ਕਰੋ।
ਸੋਇਆ ਦੁੱਧ ਫੈਟੀ ਐਸਿਡ, ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਰੇ ਪੋਸ਼ਕ ਤੱਤ ਖੂਨ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।
ਘਰ 'ਚ ਸੋਇਆ ਮਿਲਕ ਬਣਾਉਣ ਲਈ ਸਭ ਤੋਂ ਪਹਿਲਾਂ 2 ਚਮਚ ਸੋਇਆ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ। ਅਗਲੇ ਦਿਨ ਇਸ ਦਾ ਛਿਲਕਾ ਉਤਾਰ ਲਓ। ਇਸ ਤੋਂ ਬਾਅਦ ਇਸ ਵਿਚ 5-5 ਬਦਾਮ ਅਤੇ ਅਖਰੋਟ, 1 ਚਮਚ ਪੀਸਿਆ ਹੋਇਆ ਨਾਰੀਅਲ, 2 ਚਮਚ ਸੋਇਆ, 1 ਚਮਚ ਤਿਲ ਰਾਤ ਭਰ ਭਿਓਂ ਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਸ ਲਓ। ਤੁਹਾਡਾ ਸੋਇਆ ਮਿਲਕ ਤਿਆਰ ਹੈ।
ਰੋਜ਼ਾਨਾ ਇੱਕ ਗਲਾਸ ਸੋਇਆ ਮਿਲਕ ਪਾਣੀ ਦਾ ਸੇਵਨ ਫਾਇਦੇਮੰਦ ਹੁੰਦਾ ਹੈ। ਸੋਇਆ ਦੁੱਧ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ, ਇਸ ਲਈ ਜੇਕਰ ਤੁਸੀਂ ਭਾਰ ਘਟਾਉਣ ਦੀ ਪ੍ਰਕਿਰਿਆ ਵਿੱਚ ਹੋ, ਤਾਂ ਤੁਸੀਂ ਕਸਰਤ ਦੇ 1 ਘੰਟੇ ਬਾਅਦ ਇਸਨੂੰ ਪੀ ਸਕਦੇ ਹੋ। ਤੁਹਾਨੂੰ ਇਸ ਦਾ ਜਲਦੀ ਫਾਇਦਾ ਹੋਵੇਗਾ।