Health: ਕੀ ਸ਼ੂਗਰ ਦੇ ਮਰੀਜ਼ ਖਾ ਸਕਦੇ ਅਨਾਨਾਸ? ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
ਫਲ ਖਾਣਾ ਸਾਰਿਆਂ ਨੂੰ ਪਸੰਦ ਹੁੰਦੇ ਹਨ, ਇਸ ਨੂੰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਰੋਜ਼ ਫਲ ਖਾਣ ਨਾਲ ਕਈ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਨਾਲ ਹੀ ਸਿਹਤਮੰਦ ਜੀਵਨ ਰਹਿੰਦਾ ਹੈ।
Download ABP Live App and Watch All Latest Videos
View In Appਪਰ ਕਈ ਅਜਿਹੇ ਫਲ ਹਨ, ਜਿਨ੍ਹਾਂ ਦਾ ਸੇਵਨ ਅਸੀਂ ਬਿਨਾਂ ਜਾਣਕਾਰੀ ਤੋਂ ਕਰ ਲੈਂਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਦੇ ਮਰੀਜ਼ਾਂ ਲਈ ਅਨਾਨਾਸ ਖਾਣਾ ਚੰਗਾ ਹੈ ਜਾਂ ਨਹੀਂ।
ਅਸੀਂ ਅਨਾਨਾਸ ਨੂੰ ਪਾਈਨਐਪਲ ਕਹਿੰਦੇ ਹਾਂ। ਡਾਇਬਟੀਜ਼ ਦੇ ਮਰੀਜ਼ ਅਨਾਨਾਸ ਦਾ ਸੇਵਨ ਕਰ ਸਕਦੇ ਹਨ ਪਰ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਅਨਾਨਾਸ ਵਿੱਚ ਫਾਈਬਰ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦਾ ਹੈ।
ਅਨਾਨਾਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਦੇ ਸੇਵਨ ਨਾਲ ਬਿਮਾਰੀਆਂ ਨਹੀਂ ਹੁੰਦੀਆਂ। ਪਰ ਇਸ ਦਾ ਸੇਵਨ ਜ਼ਿਆਦਾ ਮਾਤਰਾ 'ਚ ਨਹੀਂ ਕਰਨਾ ਚਾਹੀਦਾ।
ਅਨਾਨਾਸ ਦਾ ਸੇਵਨ ਕੁਝ ਲੋਕਾਂ ਲਈ ਫਾਇਦੇਮੰਦ ਹੁੰਦਾ ਹੈ ਅਤੇ ਕੁਝ ਲੋਕਾਂ ਲਈ ਨੁਕਸਾਨਦਾਇਕ ਹੁੰਦਾ ਹੈ। ਅਨਾਨਾਸ ਦੇ ਸੇਵਨ ਨਾਲ ਕੁਝ ਲੋਕਾਂ ਨੂੰ ਉਲਟੀ ਅਤੇ ਪੇਟ ਵਿਚ ਜਲਨ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਅਨਾਨਾਸ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਡਾਇਬਟੀਜ਼ ਦੇ ਰੋਗੀਆਂ ਨੂੰ ਅਨਾਨਾਸ ਦੇ ਜੂਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੱਕੇ ਹੋਏ ਅਨਾਨਾਸ ਦਾ ਜ਼ਿਆਦਾ ਸੇਵਨ ਕਰੋ ਕਿਉਂਕਿ ਇਸ ਵਿਚ ਸ਼ੂਗਰ ਦੀ ਮਾਤਰਾ ਘੱਟ ਹੁੰਦੀ ਹੈ।