ਬਿਨ੍ਹਾਂ ਖੰਡ ਤੋਂ ਨਹੀਂ ਪੀ ਜਾਂਦੀ ਚਾਹ! ਤਾਂ ਘਬਰਾਓ ਨਾ ਇੰਝ ਕੁਦਰਤੀ ਢੰਗ ਨਾਲ ਬਣਾਓ ਮਿੱਠੀ

ਖੰਡ ਜੋ ਕਿ ਚਾਹ ਦੀ ਮਿਠਾਸ ਨੂੰ ਵਧਾ ਦਿੰਦੀ ਹੈ ਪਰ ਜ਼ਿਆਦਾ ਖੰਡ ਦੇ ਸੇਵਨ ਨਾਲ ਸਿਹਤ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ ਜਿਸ ਕਰਕੇ ਸਿਹਤ ਮਾਹਿਰ ਘੱਟ ਚੀਨੀ ਜਾਂ ਫਿੱਕੀ ਚਾਹ ਪੀਣ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਕੁਦਰਤੀ..

( Image Source : Freepik )

1/6
ਚੀਨੀ ਤਾਂ ਛੱਡੀ ਜਾਂਦੀ ਹੈ, ਪਰ ਬਿਨਾ ਚੀਨੀ ਵਾਲੀ ਚਾਹ ਪੀਣ ਵਿੱਚ ਅਜਿਹਾ ਲੱਗਦਾ ਹੈ ਜਿਵੇਂ ਚਾਹ ਦੀ ਆਤਮਾ ਹੀ ਕੱਢ ਲਈ ਹੋਵੇ। ਜੇ ਤੁਸੀਂ ਵੀ ਮਜਬੂਰੀ ਵਿਚ ਬਿਨਾ ਚੀਨੀ ਵਾਲੀ ਚਾਹ ਪੀ ਰਹੇ ਹੋ, ਤਾਂ ਕੁਝ ਸਿਹਤਮੰਦ ਤਰੀਕਿਆਂ ਨਾਲ ਤੁਸੀਂ ਇਸਨੂੰ ਮਿੱਠਾ ਬਣਾ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਸਿਹਤਮੰਦ ਤੇ ਆਸਾਨ ਤਰੀਕੇ ਦੱਸ ਰਹੇ ਹਾਂ।
2/6
ਚਾਹ ਨੂੰ ਮਿੱਠਾ ਬਣਾਉਣ ਦਾ ਸਭ ਤੋਂ ਸਿਹਤਮੰਦ ਅਤੇ ਵਧੀਆ ਤਰੀਕਾ ਹੈ ਸਟੀਵੀਆ ਦੀ ਵਰਤੋਂ ਕਰਨੀ। ਇਹ ਇੱਕ ਹਰਬਲ ਮਿੱਠਾਸ ਹੈ, ਜਿਸ ਵਿੱਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ, ਇਸ ਲਈ ਇਹ ਮੋਟਾਪੇ ਦਾ ਕਾਰਨ ਨਹੀਂ ਬਣਦੀ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਸੁਰੱਖਿਅਤ ਮੰਨੀ ਜਾਂਦੀ ਹੈ।
3/6
ਤੁਸੀਂ ਸਟੀਵੀਆ ਦੇ ਪੱਤੇ, ਪਾਊਡਰ ਜਾਂ ਡ੍ਰੌਪਸ ਵਰਤ ਸਕਦੇ ਹੋ। ਕਿਉਂਕਿ ਇਹ ਚੀਨੀ ਨਾਲੋਂ 200-300 ਗੁਣਾ ਜ਼ਿਆਦਾ ਮਿੱਠਾ ਹੁੰਦਾ ਹੈ, ਇਸ ਲਈ ਚਾਹ ਨੂੰ ਮਿੱਠਾ ਬਣਾਉਣ ਲਈ ਇਹਦੀ ਬਹੁਤ ਥੋੜ੍ਹੀ ਮਾਤਰਾ ਹੀ ਕਾਫ਼ੀ ਹੁੰਦੀ ਹੈ।
4/6
ਚਾਹ ਨੂੰ ਮਿੱਠਾ ਬਣਾਉਣ ਲਈ ਤੁਸੀਂ ਮਿਸ਼ਰੀ ਦੀ ਵਰਤੋਂ ਵੀ ਕਰ ਸਕਦੇ ਹੋ। ਆਯੁਰਵੇਦ ਮੁਤਾਬਕ ਮਿਸ਼ਰੀ ਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਹ ਪਾਚਣ ਲਈ ਵੀ ਕਾਫ਼ੀ ਵਧੀਆ ਮੰਨੀ ਜਾਂਦੀ ਹੈ।
5/6
ਮਿਸ਼ਰੀ ਕ੍ਰਿਸਟਲ ਰੂਪ ਵਿੱਚ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਇਹ ਰੈਗੂਲਰ ਚੀਨੀ ਵਾਂਗ ਰਿਫਾਈਨ ਨਹੀਂ ਕੀਤੀ ਜਾਂਦੀ। ਇਸ ਕਰਕੇ ਇਹ ਸਰੀਰ ਨੂੰ ਘੱਟ ਨੁਕਸਾਨ ਕਰਦੀ ਹੈ। ਤੁਸੀਂ ਰੋਜ਼ਾਨਾ ਇਸਦੀ ਸੀਮਿਤ ਮਾਤਰਾ ਵਿੱਚ ਵਰਤੋਂ ਕਰ ਸਕਦੇ ਹੋ।
6/6
ਚਾਹ ਨੂੰ ਕੁਦਰਤੀ ਤਰੀਕੇ ਨਾਲ ਮਿੱਠਾ ਕਰਨ ਲਈ ਤੁਸੀਂ ਖਜੂਰ ਦਾ ਪਾਊਡਰ ਜਾਂ ਸ਼ੱਕਰ ਦੀ ਵਰਤ ਸਕਦੇ ਹੋ। ਇਸ ਵਿੱਚ ਆਇਰਨ, ਫਾਈਬਰ ਅਤੇ ਕੁਦਰਤੀ ਮਿੱਠਾਸ ਹੁੰਦੀ ਹੈ। ਭਿੱਜੇ ਹੋਏ ਖਜੂਰ ਦਾ ਪੇਸਟ ਦੁੱਧ ਵਾਲੀ ਚਾਹ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਚਾਹ ਨੂੰ ਰਿਚ ਸਵਾਦ ਦਿੰਦੀ ਹੈ।
Sponsored Links by Taboola