ਜੇਕਰ ਤੁਹਾਡੇ ਸਰੀਰ 'ਚ ਨਜ਼ਰ ਆਉਂਦੇ ਹਨ ਇਹ ਬਦਲਾਅ, ਤਾਂ ਤੁਹਾਨੂੰ ਹੋ ਸਕਦਾ ਕੈਂਸਰ ਦਾ ਖਤਰਾ
ਆਪਣੇ ਸਰੀਰ ਦੇ ਹਰ ਹਿੱਸੇ ਦੀ ਜਾਂਚ ਕਰੋ ਕਿ ਕਿਤੇ ਕੋਈ ਗੰਢ ਜਾਂ ਬੇਲੋੜੀ ਸੋਜ ਤਾਂ ਨਹੀਂ ਹੈ। ਇਹ ਵੀ ਦੇਖੋ ਕਿ ਕੀ ਛਾਤੀ ਜਾਂ ਓਵਰੀ ਵਿੱਚ ਕੋਈ ਗੰਢ ਤਾਂ ਨਹੀਂ ਹੈ। ਗੰਢਾਂ ਦਾ ਪਤਾ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਨਹਾਉਂਦੇ ਸਮੇਂ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਜਾਂਚ ਕਰਨਾ। ਜੇਕਰ ਇਹ ਲੱਛਣ ਹਨ ਤਾਂ ਤੁਹਾਨੂੰ ਕੈਂਸਰ ਦਾ ਖਤਰਾ ਹੈ।
Download ABP Live App and Watch All Latest Videos
View In Appਜੇਕਰ ਤੁਸੀਂ ਖਰਾਬ ਭੋਜਨ ਤੋਂ ਪਰਹੇਜ਼ ਕਰ ਰਹੇ ਹੋ ਜਾਂ ਜੰਮ ਕੇ ਕਸਰਤ ਕਰ ਰਹੇ ਹੋ ਤਾਂ ਭਾਰ ਘਟਣਾ ਆਮ ਗੱਲ ਹੈ। ਪਰ ਜੇਕਰ ਤੁਸੀਂ ਭਾਰ ਘਟਾਉਣ ਲਈ ਕੁਝ ਨਹੀਂ ਕਰ ਰਹੇ ਹੋ ਅਤੇ ਤੁਹਾਡਾ ਭਾਰ ਲਗਾਤਾਰ ਘਟ ਰਿਹਾ ਹੈ ਤਾਂ ਇਹ ਚਿੰਤਾ ਦੀ ਗੱਲ ਹੈ। ਦੂਜੇ ਪਾਸੇ ਜੇਕਰ ਭਾਰ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਕੁਝ ਟਿਊਮਰ ਭਾਰ ਵਧਣ ਦਾ ਕਾਰਨ ਬਣਦੇ ਹਨ।
ਹਰ ਕਿਸੇ ਦੇ ਸਰੀਰ 'ਤੇ ਤਿਲ ਹੋਣਾ ਆਮ ਗੱਲ ਹੈ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਈ ਵਾਰ ਇਹ ਤਿੱਲ ਕੈਂਸਰ ਹੋਣ ਦਾ ਖ਼ਤਰਾ ਬਣ ਸਕਦਾ ਹੈ। ਤਿਲ ਕੈਂਸਰ ਸੈੱਲਾਂ ਨੂੰ ਪਨਾਹ ਦੇ ਸਕਦਾ ਹੈ। ਜੇਕਰ ਤੁਸੀਂ ਆਪਣੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਦੇਖ ਰਹੇ ਹੋ, ਜਿਵੇਂ ਕਿ ਸਾਈਜ, ਸ਼ੇਪ, ਰੰਗ, ਖੂਨ ਵਹਿਣਾ, ਖੁਜਲੀ ਜਾਂ ਛਾਲੇ ਆਦਿ, ਤਾਂ ਇਸ ਨੂੰ ਕਦੇ ਵੀ ਹਲਕੇ ਵਿੱਚ ਨਾ ਲਓ ਅਤੇ ਤੁਰੰਤ ਡਾਕਟਰ ਨੂੰ ਦਿਖਾਓ।
ਕੈਂਸਰ ਤੁਹਾਡੇ ਸਰੀਰ ਵਿੱਚ ਅੱਗੇ ਵੱਧਣ ਲਈ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਦਾ ਹੈ। ਇਹੀ ਕਾਰਨ ਹੈ ਕਿ ਇਹ ਪੌਸ਼ਟਿਕ ਤੱਤ ਤੁਹਾਡੀ ਸਰੀਰਕ ਸਿਹਤ ਵਿੱਚ ਯੋਗਦਾਨ ਨਹੀਂ ਪਾਉਂਦੇ ਹਨ। ਇਸ ਕਰਕੇ ਤੁਸੀਂ ਜ਼ਿਆਦਾ ਥਕਾਵਟ ਮਹਿਸੂਸ ਕਰ ਸਕਦੇ ਹੋ।
ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਵਾਲੇ ਦਰਦ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੁਝ ਗਲਤ ਹੋ ਰਿਹਾ ਹੈ। ਕੈਂਸਰ ਰਿਸਰਚ ਯੂਕੇ ਦਾ ਮੰਨਣਾ ਹੈ ਕਿ ਉਮਰ ਦੇ ਨਾਲ-ਨਾਲ ਦਰਦ ਦਾ ਅਨੁਭਵ ਹੋਣਾ ਆਮ ਗੱਲ ਹੈ। ਪਰ ਸਰੀਰ ਵਿੱਚ ਕਿਤੇ ਵੀ ਅਣਜਾਣ ਜਾਂ ਲਗਾਤਾਰ ਦਰਦ ਇੱਕ ਗੰਭੀਰ ਸਰੀਰਕ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।