Chia Seeds Benefits: ਚੀਆ ਸੀਡਜ਼ ਸਿਹਤ ਲਈ ਹੀ ਨਹੀਂ ਸਗੋਂ ਸਕਿਨ ਲਈ ਵੀ ਫਾਇਦੇਮੰਦ, ਇੰਝ ਕਰੋ ਡਾਈਟ ਦੇ ਵਿੱਚ ਸ਼ਾਮਿਲ
Chia Seeds: ਜੇਕਰ ਤੁਸੀਂ ਆਪਣੀ ਸਕਿਨ ਨੂੰ ਖੂਬਸੂਰਤ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹਨ ਤਾਂ ਅੱਜ ਹੀ ਆਪਣੀ ਡਾਈਟ ਦੇ ਵਿੱਚ ਚੀਆ ਸੀਡਜ਼ ਸ਼ਾਮਿਲ ਕਰੋ। ਸਕਿਨ ਲਈ ਚੀਆ ਸੀਡਜ਼ ਇਨ੍ਹਾਂ ਵਿੱਚੋਂ ਇੱਕ ਹੈ, ਜੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ
( Image Source : Freepik )
1/6
ਇਹ ਨਾ ਸਿਰਫ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ, ਬਲਕਿ ਇਹ ਤੁਹਾਡੀ ਸਕਿਨ ਨੂੰ ਵੀ ਬਹੁਤ ਸਾਰੇ ਫ਼ਾਇਦੇ ਪ੍ਰਦਾਨ ਕਰਦਾ ਹੈ।
2/6
ਚੀਆ ਸੀਡਜ਼ ਵਿੱਚ ਮੌਜੂਦ ਓਮੇਗਾ -3 ਫੈਟੀ ਐਸਿਡ ਤੁਹਾਨੂੰ ਸੋਜ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ, ਜੋ ਕਿ ਮੁਹਾਂਸੇ ਅਤੇ ਲਾਲੀ ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
3/6
ਚੀਆ ਦੇ ਸੀਡਜ਼ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਕੋਲੇਜਨ ਦੇ ਉਤਪਾਦਨ ਵਿੱਚ ਸਹਾਇਤਾ ਕਰ ਸਕਦੇ ਹਨ, ਜੋ ਤੁਹਾਡੀ ਸਕਿਨ ਨੂੰ ਮੁਲਾਇਮ ਅਤੇ ਝੁਰੜੀਆਂ ਤੋਂ ਮੁਕਤ ਰੱਖਦਾ ਹੈ।
4/6
ਧੁੱਪ, ਧੂੜ ਅਤੇ ਮਿੱਟੀ ਕਾਰਨ ਸਾਡੀ ਸਕਿਨ ਅਕਸਰ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਅਜਿਹੇ ਵਿੱਚ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ, ਚੀਆ ਸੀਡਜ਼ ਇੱਕ ਸਿਹਤਮੰਦ ਰੰਗ ਨੂੰ ਬਣਾਈ ਰੱਖਣ ਲਈ ਸਕਿਨ ਦੀ ਮੁਰੰਮਤ ਅਤੇ ਤੰਦਰੁਸਤੀ ਵਿੱਚ ਮਦਦ ਕਰ ਸਕਦੇ ਹਨ।
5/6
ਗਲੋਇੰਗ ਸਕਿਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਚੀਆ ਸੀਡਜ਼ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਪਿਗਮੈਂਟੇਸ਼ਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਤੁਹਾਨੂੰ ਸਿਹਤਮੰਦ, ਚਮਕਦਾਰ ਸਕਿਨ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।
6/6
ਇਸ ਵਿੱਚ ਵਿਟਾਮਿਨ ਈ ਵਰਗੇ ਐਂਟੀਆਕਸੀਡੈਂਟਸ ਦੀ ਉੱਚ ਮਾਤਰਾ ਹੁੰਦੀ ਹੈ, ਜੋ ਇੱਕ ਐਂਟੀ-ਏਜਿੰਗ ਸਮੱਗਰੀ ਦੇ ਰੂਪ ਵਿੱਚ ਕੰਮ ਕਰ ਸਕਦੀ ਹੈ, ਤੁਹਾਨੂੰ ਜਵਾਨ ਦਿਖਣ ਵਿੱਚ ਮਦਦ ਕਰਦੀ ਹੈ।
Published at : 23 May 2024 05:24 PM (IST)