ਮੂਡ ਨੂੰ ਬਿਹਤਰ ਕਰਨ ਅਤੇ ਤਣਾਅ ਘਟਾਉਣ 'ਚ ਮਦਦਗਾਰ ਚਾਕਲੇਟ; ਜਾਣੋ ਫਾਇਦੇ ਅਤੇ ਨੁਕਸਾਨ
ਚਾਕਲੇਟ ਸਿਰਫ਼ ਮਿੱਠਾ ਹੀ ਨਹੀਂ, ਬਲਕਿ ਮੂਡ ਬਿਹਤਰ ਕਰਨ ਤੇ ਤਣਾਅ ਘਟਾਉਣ ਚ ਵੀ ਮਦਦਗਾਰ ਹੈ। ਪਰ ਜ਼ਿਆਦਾ ਖਾਣਾ ਦਿਲ ਲਈ ਖਤਰਨਾਕ ਹੋ ਸਕਦਾ ਹੈ। ਵਿਗਿਆਨ ਦੱਸਦੇ ਹਨ ਕਿ ਵੱਧ ਮਾਤਰਾ ਚਾਕਲੇਟ ਨਾਲ ਹਾਰਟ ਅਟੈਕ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ
( Image Source : Freepik )
1/5
ਡਾਰਕ ਚਾਕਲੇਟ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਫਲੇਵੈਨੋਲਸ ਖੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦੇ ਹਨ ਅਤੇ ਧਮਨੀਆਂ ਨੂੰ ਸਿਹਤਮੰਦ ਰੱਖਦੇ ਹਨ। ਇਕ ਵੱਡੀ ਸਟੱਡੀ ਮੁਤਾਬਕ, ਜਿਨ੍ਹਾਂ ਲੋਕਾਂ ਨੇ ਸੀਮਿਤ ਮਾਤਰਾ ਵਿੱਚ ਡਾਰਕ ਚਾਕਲੇਟ ਖਾਧੀ, ਉਨ੍ਹਾਂ ਵਿੱਚ ਹਾਰਟ ਡਿਜੀਜ਼ ਅਤੇ ਸਟ੍ਰੋਕ ਦਾ ਖਤਰਾ ਉਨ੍ਹਾਂ ਨਾਲੋਂ ਘੱਟ ਸੀ ਜਿਨ੍ਹਾਂ ਨੇ ਕਦੇ ਚਾਕਲੇਟ ਨਹੀਂ ਖਾਧੀ।
2/5
ਇਸਦੇ ਨਾਲ-ਨਾਲ, ਡਾਰਕ ਚਾਕਲੇਟ ਖਾਣ ਨਾਲ ਦਿਮਾਗ ਵਿੱਚ "ਹੈਪੀ ਹਾਰਮੋਨ" ਰਿਲੀਜ਼ ਹੁੰਦੇ ਹਨ, ਜੋ ਤਣਾਅ ਘਟਾਉਂਦੇ ਹਨ ਅਤੇ ਮੂਡ ਚੰਗਾ ਕਰਦੇ ਹਨ। ਇਸ ਤਰ੍ਹਾਂ, ਡਾਰਕ ਚਾਕਲੇਟ ਸਿਰਫ਼ ਸਵਾਦਿਸ਼ਟ ਹੀ ਨਹੀਂ, ਬਲਕਿ ਸਿਹਤ ਲਈ ਵੀ ਫਾਇਦੇਮੰਦ ਹੈ।
3/5
ਮੋਟਾਪਾ: ਮਿਲਕ ਅਤੇ ਵਾਈਟ ਚਾਕਲੇਟ ਵਿੱਚ ਵੱਧ ਸ਼ੂਗਰ ਅਤੇ ਫੈਟ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਭਰਾ ਵਧਾ ਕੇ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾ ਦਿੰਦਾ ਹੈ। ਵੱਧ ਫੈਟ ਅਤੇ ਸ਼ੂਗਰ ਵਾਲੀ ਚਾਕਲੇਟ ਐੱਲ.ਡੀ.ਐੱਲ. (LDL) ਖ਼ਰਾਬ ਕੋਲੈਸਟਰੋਲ ਵਧਾ ਦਿੰਦੀ ਹੈ। ਇਹ ਕੋਲੈਸਟਰੋਲ ਧਮਨੀਆਂ ਵਿੱਚ ਪਲਾਕ ਬਣਾਉਂਦਾ ਹੈ, ਜਿਸ ਨਾਲ ਹਾਰਟ ਅਟੈਕ ਜਾਂ ਸਟ੍ਰੋਕ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ।
4/5
ਜ਼ਿਆਦਾ ਮਿੱਠੀ ਚਾਕਲੇਟ ਖਾਣ ਨਾਲ ਬਲੱਡ ਸ਼ੂਗਰ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਡਾਇਬਟੀਜ਼ ਦੇ ਮਰੀਜ਼ਾਂ ਲਈ ਇਹ ਹੋਰ ਵੀ ਖਤਰਨਾਕ ਹੋ ਜਾਂਦੀ ਹੈ। ਇਸਦੇ ਨਾਲ-ਨਾਲ, ਵੱਧ ਚਾਕਲੇਟ ਖਾਣ ਨਾਲ ਸੋਡੀਅਮ ਅਤੇ ਸ਼ੂਗਰ ਵਧ ਸਕਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਅਸੰਤੁਲਿਤ ਹੋ ਜਾਂਦਾ ਹੈ। ਹਾਈ ਬੀ.ਪੀ. ਵਾਲੇ ਮਰੀਜ਼ਾਂ ਲਈ ਇਹ ਹਾਲਤ ਹੋਰ ਵੀ ਗੰਭੀਰ ਹੋ ਸਕਦੀ ਹੈ।
5/5
ਮਾਹਿਰਾਂ ਦੇ ਅਨੁਸਾਰ, ਰੋਜ਼ਾਨਾ ਦੀ ਕੁੱਲ ਕੈਲੋਰੀ ਦਾ ਸਿਰਫ਼ 5-10 ਫੀਸਦੀ ਐਡਡ ਸ਼ੂਗਰ ਹੋਣੀ ਚਾਹੀਦੀ ਹੈ। ਹਫ਼ਤੇ ਵਿੱਚ ਕੁਝ ਟੁਕੜੇ 70% ਕੋਕੋ ਵਾਲੀ ਡਾਰਕ ਚਾਕਲੇਟ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ। ਪਰ ਹਰ ਰੋਜ਼ ਵੱਧ ਮਾਤਰਾ ਵਿੱਚ ਮਿਲਕ ਜਾਂ ਵਾਈਟ ਚਾਕਲੇਟ ਖਾਣ ਨਾਲ ਮੋਟਾਪਾ, ਡਾਇਬਟੀਜ਼ ਅਤੇ ਹਾਰਟ ਅਟੈਕ ਦਾ ਖਤਰਾ ਵਧ ਸਕਦਾ ਹੈ।
Published at : 16 Sep 2025 02:56 PM (IST)