ਕੀ ਗਰਮੀਆਂ ਵਿੱਚ ਕੌਫੀ ਪੀਣਾ ਖਤਰਨਾਕ! ਸਿਹਤ 'ਤੇ ਪੈਂਦਾ ਹੈ ਬੂਰਾ ਅਸਰ? ਜਾਣੋ ਕੀ ਕਹਿੰਦੇ ਹਨ ਮਾਹਿਰ

ਜਿਹੜੇ ਲੋਕ ਕੌਫੀ ਪੀਣ ਦੇ ਸ਼ੌਕੀਨ ਹਨ, ਜੇਕਰ ਉਨ੍ਹਾਂ ਨੂੰ ਦਿਨ ਦੇ ਕਿਸੇ ਵੀ ਸਮੇਂ ਕੌਫੀ ਮਿਲ ਜਾਵੇ ਤਾਂ ਉਹ ਇਸ ਤੋਂ ਇਨਕਾਰ ਨਹੀਂ ਕਰਦੇ। ਪਰ ਕੀ ਗਰਮੀਆਂ ਵਿੱਚ ਕੌਫੀ ਪੀਣਾ ਸਿਹਤ ਲਈ ਫਾਇਦੇਮੰਦ ਹੈ ਜਾਂ ਨਹੀਂ?

Coffee benefits

1/5
ਕੁਝ ਲੋਕ ਕੌਫੀ ਨੂੰ ਸਿਹਤ ਲਈ ਹਾਨੀਕਾਰਕ ਮੰਨਦੇ ਹਨ ਤਾਂ ਕੁਝ ਲੋਕ ਇਸ ਨੂੰ ਸਿਹਤਮੰਦ ਡ੍ਰਿੰਕ ਸਮਝਦੇ ਹਨ। ਗਰਮੀਆਂ ਦੇ ਮੌਸਮ 'ਚ ਹਰ ਕੌਫੀ ਲਵਰ ਦੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਗਰਮੀਆਂ 'ਚ ਕੌਫੀ ਦਾ ਸੇਵਨ ਕਰਨਾ ਫਾਇਦੇਮੰਦ ਹੈ ਜਾਂ ਨੁਕਸਾਨਦਾਇਕ?
2/5
ਸਿਹਤ ਮਾਹਿਰਾਂ ਮੁਤਾਬਕ ਕੌਫੀ 'ਚ ਕੈਫੀਨ ਮੌਜੂਦ ਹੁੰਦੀ ਹੈ, ਜਿਸ ਕਾਰਨ ਵਾਰ-ਵਾਰ ਟਾਇਲਟ ਜਾਣਾ ਪੈਂਦਾ ਹੈ।
3/5
ਮਾਹਿਰਾਂ ਦਾ ਮੰਨਣਾ ਹੈ ਕਿ ਗਰਮੀ ਦੇ ਮੌਸਮ 'ਚ ਕੌਫੀ ਦਾ ਸੇਵਨ ਕੀਤਾ ਜਾ ਸਕਦਾ ਹੈ। ਹਾਲਾਂਕਿ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਮਾਤਰਾ ਵਿੱਚ ਕੌਫੀ ਪੀਣਾ ਸਹੀ ਹੈ।
4/5
ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਦੇ ਅਨੁਸਾਰ, ਇੱਕ ਸਿਹਤਮੰਦ ਵਿਅਕਤੀ ਨੂੰ ਇੱਕ ਦਿਨ ਵਿੱਚ 400 ਮਿਲੀਗ੍ਰਾਮ ਕੌਫੀ (ਲਗਭਗ 4 ਤੋਂ 5 ਕੱਪ) ਤੋਂ ਵੱਧ ਨਹੀਂ ਪੀਣਾ ਚਾਹੀਦਾ ਹੈ। ਰੋਜ਼ਾਨਾ ਕਿੰਨੇ ਕੱਪ ਕੌਫੀ ਦਾ ਸੇਵਨ ਕਰਨਾ ਚਾਹੀਦਾ ਹੈ, ਇਹ ਵਿਅਕਤੀ ਦੇ ਮੈਟਾਬੋਲਿਕ ਰੇਟ 'ਤੇ ਨਿਰਭਰ ਕਰਦਾ ਹੈ।
5/5
ਗਰਮੀਆਂ ਵਿੱਚ ਕੌਫੀ ਪੀਤੀ ਜਾ ਸਕਦੀ ਹੈ। ਹਾਲਾਂਕਿ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਬਿਹਤਰ ਹੋਵੇਗਾ। ਕਿਉਂਕਿ ਕੌਫੀ ਦਾ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
Sponsored Links by Taboola