Heart Failure: ਦਿਲ ਦੇ ਮਰੀਜ਼ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋ ਸਕਦੇ ਹਾਰਟ ਫੇਲੀਅਰ ਦਾ ਸ਼ਿਕਾਰ

Heart Failure: ਹਾਰਟ ਅਟੈਕ ਅਤੇ ਹਾਰਟ ਫੇਲੀਅਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਹੜੇ ਲੋਕਾਂ ਨੂੰ ਕਾਰਡੀਓਵੈਸਕੁਲਰ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ, ਉਨ੍ਹਾਂ ਨੂੰ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

congestive heart

1/5
ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਹਾਰਟ ਫੇਲੀਅਰ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣਾ ਲਾਈਫਸਟਾਈਲ ਹੈਲਦੀ ਰੱਖਣਾ ਹੋਵੇਗਾ। ਰੋਜ਼ ਕਸਰਤ ਕਰਨ ਦੇ ਨਾਲ-ਨਾਲ 8 ਘੰਟੇ ਦੀ ਨੀਂਦ ਲੈਣੀ ਜ਼ਰੂਰੀ ਹੈ।
2/5
ਚੰਗਾ ਲਾਈਫਸਟਾਈਲ ਅਪਨਾਉਣ ਲਈ ਤੁਸੀਂ ਹਾਰਟ ਫੇਲੀਅਰ ਦੇ ਖਤਰੇ ਤੋਂ ਬਚ ਸਕਦੇ ਹੋ। ਇਸ ਦੇ ਨਾਲ ਹੀ ਚੰਗੇ ਲਾਈਫਸਟਾਈਲ ਰਾਹੀਂ ਦੂਜੀ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
3/5
NCBI ਵਿੱਚ ਪਬਲਿਸ਼ ਇੱਕ ਰਿਪੋਰਟ ਦੇ ਮੁਤਾਬਕ ਜ਼ਿਆਦਾ ਸਮੋਕਿੰਗ ਕਰਨ ਨਾਲ ਦਿਲ ਦੀ ਬਿਮਾਰੀ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਕਰਕੇ ਜਿਹੜੇ ਲੋਕ ਜ਼ਿਆਦਾ ਸਮੋਕਿੰਗ ਕਰਦੇ ਹਨ, ਉਨ੍ਹਾਂ ਨੂੰ ਸਮੋਕਿੰਗ ਕਰਨੀ ਛੱਡ ਦੇਣੀ ਚਾਹੀਦੀ ਹੈ।
4/5
ਅਚਾਨਕ ਭਾਰ ਵੱਧ ਹੋਣਾ ਜਾਂ ਘੱਟ ਹੋਣਾ ਹਾਰਟ ਫੇਲੀਅਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਜੇਕਰ ਬਿਨਾਂ ਕਿਸੇ ਵਜ੍ਹਾ ਤੋਂ ਭਾਰ ਘੱਟਦਾ ਜਾਂ ਵੱਧ ਹੁੰਦਾ ਹੈ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।
5/5
ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਹੈ ਤਾਂ ਉਨ੍ਹਾਂ ਨੂੰ ਡਰਿੰਕ ਨਹੀਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਡਾਈਟ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਹਾਰਟ ਫੇਲ੍ਹ ਹੋਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।
Sponsored Links by Taboola