ਸਰਦੀਆਂ 'ਚ ਖੰਘ ਨੂੰ ਇੰਝ ਖਤਮ ਕਰੇਗਾ ਸੰਤਰਾ, ਜਾਣੋ ਖਾਣ ਦਾ ਤਰੀਕਾ
ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਖੰਘ ਨੂੰ ਸਿਰਫ ਇਕ ਦਿਨ 'ਚ ਦੂਰ ਕਰ ਸਕਦੇ ਹੋ। ਜੀ ਹਾਂ, ਸੰਤਰਾ ਦੀ ਵਰਤੋਂ ਨਾਲ ਖੰਘ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣੀਏ ਕਿਵੇਂ
Download ABP Live App and Watch All Latest Videos
View In Appਇਕ ਕਟੋਰੀ 'ਚ ਥੋੜ੍ਹਾ ਜਿਹਾ ਪਾਣੀ ਤੇ ਨਮਕ ਲੈ ਕੇ ਚੰਗੀ ਤਰ੍ਹਾਂ ਮਿਲਾਓ। ਇਸ ਪਾਣੀ 'ਚ ਇਕ ਸੰਤਰੇ ਨੂੰ ਭਿਓ ਕੇ ਲਗਭਗ ਅੱਧੇ ਘੰਟੇ ਲਈ ਛੱਡ ਦਿਉ।
ਇਸ ਤੋਂ ਬਾਅਦ ਸੰਤਰਾ ਨੂੰ ਪਾਣੀ 'ਚੋਂ ਕੱਢੋ ਅਤੇ ਉਪਰ ਦੇ ਇਕ ਹਿੱਸੇ ਨੂੰ ਟੋਪੀ ਦੀ ਤਰ੍ਹਾਂ ਕੱਟ ਲਉ। ਇਸ ਤੋਂ ਬਾਅਦ ਸੰਤਰੇ ਦੇ ਉਪਰਲੇ ਹਿੱਸੇ 'ਚ ਕਈ ਛੇਕ ਬਣਾਓ।
ਹੁਣ ਇਸ ਛੇਕ 'ਚ ਥੋੜ੍ਹਾ ਜਿਹਾ ਨਮਕ ਪਾਓ ਅਤੇ ਸੰਤਰੇ ਦੇ ਕੱਟੇ ਹੋਏ ਹਿੱਸੇ ਨਾਲ ਢੱਕ ਕੇ ਭਾਫ਼ ਦਵਾਓ।
ਸੰਤਰੇ ਨੂੰ 10 ਤੋਂ 20 ਮਿੰਟ ਲਈ ਭਾਫ ਦਵਾਓ। ਇਸ ਤੋਂ ਬਾਅਦ ਇਸ ਨੂੰ ਗਰਮਾ ਗਰਮ ਖਾਓ। ਭਾਫ ਵਾਲਾ ਸੰਤਰਾ ਨਾਲ ਖੰਘ ਵਾਲੇ ਬੈਕਟੀਰੀਆ ਖਤਮ ਹੁੰਦੇ ਹਨ।
ਸੰਤਰੇ ਨੂੰ ਉੱਚੇ ਤਾਪਮਾਨ ‘ਤੇ ਪਕਾਉਣ ਨਾਲ ਵਿਟਾਮਿਨ ਸੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸੰਤਰੇ ਵਿਚ ਮੌਜੂਦ ਅਲਬੀਡੋ ਖੰਘ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ।
ਸੰਤਰੇ ਨੂੰ ਇਸ ਤਰੀਕੇ ਨਾਲ ਪਕਾਉਣ ਨਾਲ, ਬਾਇਓਫਲਾਵੋਨੋਇਡਜ਼ ਛਾਲ ਨਾਲ ਮਿੱਝ ਵਿਚ ਘੁਲ ਜਾਂਦੇ ਹਨ ਅਤੇ ਖੰਘ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦੇ ਹਨ।