Election Results 2024
(Source: ECI/ABP News/ABP Majha)
Cow Milk vs Buffalo Milk: ਗਾਂ ਤੇ ਮੱਝ ਦੇ ਦੁੱਧ 'ਚ ਕੀ ਹੈ ਫਰਕ? ਜਾਣੋ ਚੰਗੀ ਸਿਹਤ ਲਈ ਕਿਸ ਦਾ ਕਰਨਾ ਚਾਹੀਦਾ ਸੇਵਨ
ਦਰਅਸਲ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਕੈਲਸ਼ੀਅਮ ਦਾ ਵਧੀਆ ਸਰੋਤ ਹੈ, ਜੋ ਮਜ਼ਬੂਤ ਹੱਡੀਆਂ ਤੇ ਦੰਦਾਂ ਲਈ ਜ਼ਰੂਰੀ ਹੈ। ਸਿਹਤਮੰਦ ਤੇ ਫਿੱਟ ਰਹਿਣ ਲਈ ਡਾਕਟਰ ਰੋਜ਼ਾਨਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ ਪਰ ਸਵਾਲ ਇਹ ਆਉਂਦਾ ਹੈ ਕਿ ਜਦੋਂ ਤੁਹਾਨੂੰ ਗਾਂ ਤੇ ਮੱਝ ਦੇ ਦੁੱਧ ਵਿੱਚੋਂ ਇੱਕ ਦੀ ਚੋਣ ਕਰਨੀ ਪਵੇ, ਤਾਂ ਤੁਸੀਂ ਕਿਸ ਨੂੰ ਚੁਣੋਗੇ?
Download ABP Live App and Watch All Latest Videos
View In Appਸਿਹਤ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਦੁੱਧ 'ਚ ਕੁਝ ਚੀਜ਼ਾਂ ਚੰਗੀਆਂ ਹੁੰਦੀਆਂ ਹਨ, ਜਦਕਿ ਕੁਝ ਮਾੜੀਆਂ ਹੁੰਦੀਆਂ ਹਨ। ਖਾਸ ਤੌਰ 'ਤੇ ਜਦੋਂ ਬੱਚਿਆਂ ਜਾਂ ਬਜ਼ੁਰਗਾਂ ਦੀ ਗੱਲ ਆਉਂਦੀ ਹੈ, ਤਾਂ ਕਿਹੜਾ ਦੁੱਧ ਪਾਚਨ ਲਈ ਵਧੀਆ ਹੋ ਸਕਦਾ ਹੈ, ਆਓ ਜਾਣਦੇ ਹਾਂ...
ਦੁੱਧ ਕਿੰਨਾ ਗਾੜ੍ਹਾ ਹੈ, ਇਹ ਉਸ ਵਿੱਚ ਮੌਜੂਦ ਚਰਬੀ 'ਤੇ ਨਿਰਭਰ ਕਰਦਾ ਹੈ। ਗਾਂ ਦੇ ਦੁੱਧ ਵਿੱਚ ਮੱਝ ਦੇ ਮੁਕਾਬਲੇ ਘੱਟ ਚਰਬੀ ਹੁੰਦੀ ਹੈ। ਇਹੀ ਕਾਰਨ ਹੈ ਕਿ ਮੱਝ ਦਾ ਦੁੱਧ ਮੋਟਾ ਹੁੰਦਾ ਹੈ। ਗਾਂ ਦੇ ਦੁੱਧ ਵਿੱਚ 3-4 ਫੀਸਦੀ ਚਰਬੀ ਹੁੰਦੀ ਹੈ, ਜਦੋਂਕਿ ਮੱਝ ਦੇ ਦੁੱਧ ਵਿੱਚ 7-8 ਫੀਸਦੀ ਚਰਬੀ ਹੁੰਦੀ ਹੈ। ਮੱਝ ਦਾ ਦੁੱਧ ਕਾਫੀ ਭਾਰਾ ਹੁੰਦਾ ਹੈ, ਇਸ ਲਈ ਇਹ ਪਚਣ ਵਿੱਚ ਵੀ ਸਮਾਂ ਲੈਂਦਾ ਹੈ ਤੇ ਤੁਹਾਡੇ ਪੇਟ ਨੂੰ ਲੰਬੇ ਸਮੇਂ ਤਕ ਭਰਿਆ ਰੱਖਦਾ ਹੈ।
ਪਾਣੀ ਹਰ ਵਿਅਕਤੀ ਲਈ ਜ਼ਰੂਰੀ ਹੈ, ਜਿਸ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਪਾਣੀ ਦੀ ਮਾਤਰਾ ਵਧਾਉਣਾ ਚਾਹੁੰਦੇ ਹੋ ਤਾਂ ਗਾਂ ਦਾ ਦੁੱਧ ਤੁਹਾਡੇ ਲਈ ਬਿਹਤਰ ਹੈ। ਗਾਂ ਦੇ ਦੁੱਧ ਵਿੱਚ 90 ਫੀਸਦੀ ਪਾਣੀ ਹੁੰਦਾ ਹੈ ਤੇ ਇਹ ਤੁਹਾਨੂੰ ਹਾਈਡਰੇਟ ਰੱਖਦਾ ਹੈ।
ਮੱਝ ਦੇ ਦੁੱਧ ਵਿੱਚ ਗਾਂ ਦੇ ਦੁੱਧ ਨਾਲੋਂ 10-11 ਫੀਸਦੀ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਨੂੰ ਪੀਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।
ਦੋਨਾਂ ਕਿਸਮਾਂ ਦੇ ਦੁੱਧ ਵਿੱਚ ਕੋਲੈਸਟ੍ਰੋਲ ਦਾ ਪੱਧਰ ਵੀ ਵੱਖਰਾ ਹੁੰਦਾ ਹੈ। ਮੱਝ ਦੇ ਦੁੱਧ ਵਿੱਚ ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ, ਜੋ ਪੀਸੀਓਡੀ, ਹਾਈਪਰਟੈਨਸ਼ਨ, ਗੁਰਦਿਆਂ ਦੀਆਂ ਸਮੱਸਿਆਵਾਂ ਤੇ ਮੋਟਾਪੇ ਤੋਂ ਪੀੜਤ ਲੋਕਾਂ ਲਈ ਸਭ ਤੋਂ ਵਧੀਆ ਬਣਾਉਂਦਾ ਹੈ।
ਮੱਝ ਦੇ ਦੁੱਧ ਵਿੱਚ ਪ੍ਰੋਟੀਨ ਅਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਵਿੱਚ ਕੈਲੋਰੀ ਵੀ ਵਧੇਰੇ ਹੁੰਦੀ ਹੈ। ਮੱਝ ਦੇ ਦੁੱਧ ਵਿੱਚ 237 ਕੈਲੋਰੀਜ ਹੁੰਦੀਆਂ ਹਨ, ਜਦੋਂ ਕਿ ਗਾਂ ਦੇ ਦੁੱਧ ਵਿੱਚ 148 ਕੈਲੋਰੀਆਂ ਹੁੰਦੀਆਂ ਹਨ।
ਜੇਕਰ ਅਸੀਂ ਪੌਸ਼ਟਿਕ ਤੱਤਾਂ 'ਤੇ ਨਜ਼ਰ ਮਾਰੀਏ ਤਾਂ ਦੋਵੇਂ ਤਰ੍ਹਾਂ ਦੇ ਦੁੱਧ ਦੇ ਆਪਣੇ-ਆਪਣੇ ਸਿਹਤ ਲਾਭ ਹਨ। ਇਸ ਲਈ ਤੁਹਾਨੂੰ ਕੀ ਪੀਣਾ ਚਾਹੀਦਾ ਹੈ ਇਹ ਤੁਹਾਡੀ ਜ਼ਰੂਰਤ 'ਤੇ ਨਿਰਭਰ ਕਰਦਾ ਹੈ। ਇਸ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
ਹਾਲਾਂਕਿ, ਮੱਝ ਦੇ ਦੁੱਧ ਵਿੱਚ ਕਾਰਬੋਹਾਈਡਰੇਟ ਤੇ ਚਰਬੀ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਦੇ ਨਾਲ ਹੀ ਗਾਂ ਦੇ ਦੁੱਧ ਵਿੱਚ ਹਲਕਾ ਤੇ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਕਾਰਨ ਇਹ ਆਸਾਨੀ ਨਾਲ ਪਚ ਜਾਂਦਾ ਹੈ। ਇਸ ਲਈ ਗਾਂ ਦਾ ਦੁੱਧ ਬੱਚਿਆਂ, ਵੱਡੀ ਉਮਰ ਦੇ ਲੋਕਾਂ ਤੇ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪੀੜਤ ਲੋਕਾਂ ਲਈ ਬਿਹਤਰ ਹੈ।