ਦਹੀ ਨਾਲ ਭੁੱਲ ਕੇ ਵੀ ਨਾ ਖਾਓ ਇਹ 6 ਚੀਜ਼ਾਂ, ਨਹੀਂ ਤਾਂ ਖਰਾਬ ਹੋ ਜਾਵੇਗੀ ਸਿਹਤ
ਜੇਕਰ ਤੁਸੀਂ ਗੁੜ ਅਤੇ ਦਹੀਂ ਇਕੱਠਿਆਂ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ। ਕਿਉਂਕਿ ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ। ਗੁੜ ਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਕਿ ਦਹੀਂ ਦੀ ਤਾਸੀਰ ਠੰਡੀ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਹੀਂ ਅਤੇ ਗੁੜ ਨੂੰ ਮਿਲਾ ਕੇ ਖਾਣ ਨਾਲ ਖੰਘ, ਜ਼ੁਕਾਮ ਅਤੇ ਬੁਖਾਰ ਸਮੇਤ ਕਈ ਸਰੀਰਕ ਸਮੱਸਿਆਵਾਂ ਹੋ ਸਕਦੀਆਂ ਹਨ।
Download ABP Live App and Watch All Latest Videos
View In Appਦਹੀਂ ਪ੍ਰੋਬਾਇਓਟਿਕਸ, ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਜ਼ਰੂਰੀ ਖਣਿਜਾਂ ਨਾਲ ਭਰਪੂਰ ਹੁੰਦਾ ਹੈ, ਜੋ ਅੰਤੜੀਆਂ ਸਮੇਤ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਦਹੀਂ ਕਈ ਫਾਇਦਿਆਂ ਨਾਲ ਭਰਪੂਰ ਹੋ ਸਕਦਾ ਹੈ ਪਰ ਇਸ ਨੂੰ ਕੁਝ ਖਾਣ ਵਾਲੀਆਂ ਚੀਜ਼ਾਂ ਦੇ ਨਾਲ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ।
ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਦੁੱਧ ਨੂੰ ਕਦੇ ਵੀ ਦਹੀਂ ਦੇ ਨਾਲ ਨਹੀਂ ਮਿਲਾਉਣਾ ਚਾਹੀਦਾ। ਦੁੱਧ ਦੇ ਨਾਲ ਦਹੀਂ ਵਰਗਾ ਕੋਈ ਵੀ ਫਰਮੇਂਟੇਡ ਪ੍ਰੋਡਕਟ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਇਨਫੈਕਸ਼ਨ ਅਤੇ ਪੇਟ ਦੀਆਂ ਸਮੱਸਿਆਵਾਂ ਸਮੇਤ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਦਹੀਂ ਦੇ ਨਾਲ ਭੁੱਲ ਕੇ ਵੀ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਚਾਹ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਦਹੀ ਦੀ ਤਾਸੀਰ ਠੰਡੀ ਹੁੰਦੀ ਹੈ। ਗਰਮ ਅਤੇ ਠੰਡੀਆਂ ਚੀਜ਼ਾਂ ਦਾ ਸੁਮੇਲ ਤੁਹਾਡੇ ਪਾਚਕ ਪ੍ਰਣਾਲੀ ਵਿੱਚ ਅਸੰਤੁਲਨ ਪੈਦਾ ਕਰ ਸਕਦਾ ਹੈ।
ਪਿਆਜ਼ ਦੀਆਂ ਬਣੀਆਂ ਚੀਜ਼ਾਂ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ। ਕਈ ਲੋਕ ਰਾਇਤਾ ਵਿੱਚ ਕੱਟੇ ਹੋਏ ਪਿਆਜ਼ ਨੂੰ ਸ਼ਾਮਲ ਕਰਨ ਦੀ ਗਲਤੀ ਕਰਦੇ ਹਨ। ਪਿਆਜ਼ ਦੀ ਤਾਸੀਰ ਗਰਮ ਹੁੰਦੀ ਹੈ। ਜਦੋਂ ਕਿ ਰਾਇਤਾ ਠੰਡਾ ਹੁੰਦਾ ਹੈ। ਇਨ੍ਹਾਂ ਦੋ ਚੀਜ਼ਾਂ ਨੂੰ ਇਕੱਠੇ ਖਾਣ ਨਾਲ ਮੁਹਾਸੇ, ਸਕਿਨ ‘ਤੇ ਜਲਨ, ਚਮੜੀ 'ਤੇ ਧੱਫੜ ਹੋ ਸਕਦੇ ਹਨ।
ਜੇਕਰ ਤੁਸੀਂ ਮੈਂਗੋ ਸ਼ੇਕ 'ਚ ਦਹੀਂ ਮਿਲਾ ਕੇ ਪੀਂਦੇ ਹੋ ਤਾਂ ਹੁਣੇ ਸਾਵਧਾਨ ਹੋ ਜਾਓ, ਕਿਉਂਕਿ ਇਹ ਖਰਾਬ ਫੂਡ ਕਾਮਬੀਨੇਸ਼ਨ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦਹੀਂ 'ਚ ਏਨੀਮਲ ਪ੍ਰੋਟੀਨ ਪਾਇਆ ਜਾਂਦਾ ਹੈ, ਜਿਸ ਨੂੰ ਫਲਾਂ 'ਚ ਮਿਲਾਉਣ ਨਾਲ ਸਰੀਰ 'ਚ ਫਰਮੈਂਟੇਸ਼ਨ ਹੋ ਸਕਦੀ ਹੈ। ਇਹ ਸਰੀਰ ਵਿੱਚ ਬਦਹਜ਼ਮੀ, ਐਸੀਡਿਟੀ ਅਤੇ ਹੋਰ ਕਈ ਸਮੱਸਿਆਵਾਂ ਨੂੰ ਵਧਾ ਸਕਦਾ ਹੈ।
ਬਹੁਤ ਸਾਰੇ ਲੋਕ ਅਜਿਹੇ ਹਨ ਜੋ ਪਰਾਠੇ ਦੇ ਨਾਲ ਦਹੀਂ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਬਹੁਤ ਹੌਲੀ ਹੋ ਸਕਦੀ ਹੈ ਅਤੇ ਤੁਸੀਂ ਦਿਨ ਭਰ ਸੁਸਤ ਵੀ ਮਹਿਸੂਸ ਕਰ ਸਕਦੇ ਹੋ।