Diabetes Diet : ਜਾਣੋਂ ਕੀ ਹੋਣਾ ਚਾਹੀਦਾ ਡਾਇਬੀਟੀਜ਼ ਵਿੱਚ ਰਾਤ ਦਾ ਖਾਣਾ
ਦਿਨ ਦੇ ਦੌਰਾਨ ਤੁਸੀਂ ਉੱਚ ਸੋਡੀਅਮ ਲੈ ਸਕਦੇ ਹੋ। ਇਹ ਤੁਹਾਡੇ ਸਰੀਰ ਵਿੱਚ ਸੋਡੀਅਮ ਦੇ ਪੱਧਰ ਨੂੰ ਬਰਕਰਾਰ ਰੱਖਦਾ ਹੈ।
Download ABP Live App and Watch All Latest Videos
View In Appਸ਼ੂਗਰ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਵੱਧ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਇਹ ਬਿਮਾਰੀ ਇੱਕ ਵਾਰ ਲੱਗ ਜਾਵੇ ਤਾਂ ਇਸ ਤੋਂ ਉਮਰ ਭਰ ਲਈ ਛੁਟਕਾਰਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।
ਡਾਇਬਟੀਜ਼ ਦੇ ਰੋਗੀਆਂ ਨੂੰ ਰਾਤ ਦਾ ਖਾਣਾ ਥੋੜ੍ਹੀ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ। ਖਾਸ ਤੌਰ 'ਤੇ ਆਪਣੇ ਭੋਜਨ ਦੇ ਪੋਰਸ਼ਨ ਵੱਲ ਧਿਆਨ ਦਿਓ। ਪਲੇਟ 'ਚ ਜ਼ਿਆਦਾ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਇਸ ਦੇ ਨਾਲ ਹੀ ਰੋਟੀਆਂ ਦੀ ਮਾਤਰਾ ਵੀ ਘਟਾ ਦਿਓ।
ਆਪਣੀ ਖੁਰਾਕ 'ਚ ਫਾਈਬਰ, ਪ੍ਰੋਟੀਨ, ਵਿਟਾਮਿਨਾਂ ਨੂੰ ਸ਼ਾਮਲ ਕਰਦੇ ਹੋ, ਤਾਂ ਤੁਸੀਂ ਸ਼ੂਗਰ ਨੂੰ ਕਾਫੀ ਹੱਦ ਤਕ ਕੰਟਰੋਲ ਕਰ ਸਕਦੇ ਹੋ।
ਮਾੜੀ ਜੀਵਨ ਸ਼ੈਲੀ ਅਤੇ ਮਾੜੀ ਖੁਰਾਕ ਤੇ ਬੇਟਾਈਮ ਖਾਣ ਕਾਰਨ ਲੋਕ ਬਿਮਾਰੀਆਂ ਨੂੰ ਸੱਦਾ ਦੇ ਦਿੰਦੇ ਹਨ। ਜ਼ਿਆਦਾ ਜੰਕਫੂਡ ਵੀ ਸਾਡੀਆਂ ਬਿਮਾਰੀਆਂ ਦਾ ਵੱਡਾ ਕਾਰਨ ਬਣਦਾ ਜਾ ਰਿਹਾ ਹੈ।
ਤੁਸੀਂ ਆਪਣੇ ਰਾਤ ਦੇ ਖਾਣੇ ਵਿੱਚ ਆਂਡੇ, ਫਲ ਅਤੇ ਡੇਅਰੀ ਉਤਪਾਦ, ਬੀਨਜ਼, ਪਾਲਕ ਅਤੇ ਬਰੋਕਲੀ, ਸਾਲਸਾ, ਮਸ਼ਰੂਮ, ਗ੍ਰਿਲਡ ਚਿਕਨ, ਓਟਮੀਲ, ਟੋਫੂ ਵਰਗੀਆਂ ਚੀਜ਼ਾਂ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਕਾਰਬੋਹਾਈਡਰੇਟ ਬਿਲਕੁਲ ਨਾ ਲਓ, ਖਾਸ ਕਰਕੇ ਰਾਤ ਦੇ ਖਾਣੇ ਵਿੱਚ। ਹਾਲਾਂਕਿ, ਤੁਸੀਂ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਵਿੱਚ ਕੁਝ ਕਾਰਬੋਹਾਈਡਰੇਟ (carbohydrates) ਲੈ ਸਕਦੇ ਹੋ।
ਡਾਇਬਟੀਜ਼ ਦੇ ਰੋਗੀਆਂ ਨੂੰ ਰਾਤ ਦਾ ਖਾਣਾ ਥੋੜ੍ਹੀ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ। ਖਾਸ ਤੌਰ 'ਤੇ ਆਪਣੇ ਭੋਜਨ ਦੇ ਪੋਰਸ਼ਨ ਵੱਲ ਧਿਆਨ ਦਿਓ। ਪਲੇਟ 'ਚ ਜ਼ਿਆਦਾ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਇਸ ਦੇ ਨਾਲ ਹੀ ਰੋਟੀਆਂ ਦੀ ਮਾਤਰਾ ਵੀ ਘਟਾ ਦਿਓ।