Medicine Side Effects: ਛੋਟੀ-ਮੋਟੀ ਹੈਲਥ ਪ੍ਰੋਬਲਮ ਲਈ ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਦਵਾਈਆਂ ਜਾਣੋ ਕਿੰਨੀ ਵੱਡੀ ਕਰ ਰਹੇ ਹੋ ਗਲਤੀ?
ਦਵਾਈ ਲੈਣ ਨਾਲ ਦਰਦ ਜਾਂ ਬੇਅਰਾਮੀ ਤੁਰੰਤ ਦੂਰ ਹੋ ਜਾਂਦੀ ਹੈ, ਪਰ ਵਾਰ-ਵਾਰ ਦਵਾਈ ਲੈਣ ਨਾਲ ਸਿਹਤ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਈ ਵਾਰ ਅਜਿਹਾ ਸਮਾਂ ਵੀ ਆ ਸਕਦਾ ਹੈ ਜਦੋਂ ਤੁਹਾਡੇ ਸਰੀਰ 'ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ।
Download ABP Live App and Watch All Latest Videos
View In Appਪਿਛਲੇ ਕੁਝ ਸਾਲਾਂ ਵਿੱਚ ਵਾਇਰਲ ਬੁਖਾਰ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਲਈ ਐਂਟੀਬਾਇਓਟਿਕਸ, ਦਰਦ ਨਿਵਾਰਕ ਦਵਾਈਆਂ ਅਤੇ ਓਵਰ ਦ ਕਾਊਂਟਰ ਦਵਾਈਆਂ ਦਾ ਸੇਵਨ ਵਧਿਆ ਹੈ। ਇਹ ਦਵਾਈਆਂ ਤੇਜ਼ੀ ਨਾਲ ਆਰਾਮ ਦਿੰਦੀਆਂ ਹਨ, ਇਸੇ ਲਈ ਕਈ ਲੋਕ ਇਨ੍ਹਾਂ ਦਾ ਵਾਰ-ਵਾਰ ਸੇਵਨ ਕਰਦੇ ਹਨ।
ਵਾਰ-ਵਾਰ ਦਵਾਈਆਂ ਲੈਣ ਨਾਲ ਐਂਟੀਬਾਇਓਟਿਕ ਪ੍ਰਤੀਰੋਧ ਵਧ ਸਕਦਾ ਹੈ। ਜਿਸ ਨਾਲ ਸਰੀਰ ਵਿੱਚ ਬੈਕਟੀਰੀਆ ਦੇ ਖਿਲਾਫ ਐਂਟੀਬਾਇਓਟਿਕਸ ਦਵਾਈਆਂ (Antibiotic Medicines) ਬੇਅਸਰ ਹੋ ਜਾਂਦੀਆਂ ਹਨ। ਇਸ ਤੋਂ ਬਾਅਦ ਤੁਸੀਂ ਜਿੰਨੀ ਮਰਜ਼ੀ ਦਵਾਈ ਲਓ, ਉਸ ਦਾ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਵੇਗਾ। ਇਸ ਨਾਲ ਕਿਸੇ ਵੀ ਬੀਮਾਰੀ ਦਾ ਇਲਾਜ ਕਰਨਾ ਮੁਸ਼ਕਲ ਹੋ ਜਾਵੇਗਾ।
ਵਾਰ-ਵਾਰ ਐਂਟੀਬਾਇਓਟਿਕਸ ਲੈਣ ਦੇ ਨੁਕਸਾਨ: 1. ਸਰੀਰ ਵਿੱਚੋਂ ਚੰਗੇ ਬੈਕਟੀਰੀਆ ਖ਼ਤਮ ਹੋ ਜਾਣਗੇ। 2. ਮਤਲੀ, ਪੇਟ ਦਰਦ ਜਾਂ ਦਸਤ ਹੋ ਸਕਦੇ ਹਨ। 3. ਔਰਤਾਂ ਵਿੱਚ ਯੋਨੀ ਇੰਫੈਕਸ਼ਨ ਦਾ ਖਤਰਾ. 4. ਕਿਡਨੀ ਖਰਾਬ ਹੋ ਸਕਦੀ ਹੈ। 5. ਮੂੰਹ ਅਤੇ ਜੀਭ 'ਤੇ ਛਾਲੇ, ਸਕਿਨ ਐਲਰਜੀ ਆਦਿ 6. ਪਾਚਨ ਸਮੱਸਿਆਵਾਂ 8. ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ
ਇਸ ਲਈ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ। ਡਾਕਟਰ ਜਾਂਚ ਤੋਂ ਬਾਅਦ ਹੀ ਦਵਾਈ ਲਿਖਦੇ ਹਨ। ਕਿਸੇ ਵੀ ਬੈਕਟੀਰੀਆ ਇੰਫੈਕਸ਼ਨ ਜਿਵੇਂ ਕਿ ਸਕਿਨ ਜਾਂ ਦੰਦਾਂ ਦੀ ਇੰਫੈਕਸ਼ਨ ਦੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਐਂਟੀਬਾਇਓਟਿਕਸ ਲੈਣੀ ਚਾਹੀਦੀ ਹੈ।