Health News: ਤੁਸੀਂ ਵੀ ਫਰਿੱਜ 'ਚ ਰੱਖਦੇ ਇਹ ਫਲ! ਤੁਰੰਤ ਸੁਧਾਰੋ ਆਪਣੀ ਇਹ ਆਦਾਤ...ਨਹੀਂ ਤਾਂ ਸਿਹਤ ਨੂੰ ਹੋ ਸਕਦਾ ਵੱਡਾ ਨੁਕਸਾਨ
ਦੱਸ ਦਈਏ ਕਿ ਤੁਸੀਂ ਹਰ ਤਰ੍ਹਾਂ ਦੇ ਫਲਾਂ ਨੂੰ ਫਰਿੱਜ 'ਚ ਨਹੀਂ ਰੱਖ ਸਕਦੇ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਫਲਾਂ ਨੂੰ ਫਰਿੱਜ ਵਿੱਚ ਰੱਖਣ ਨਾਲ ਜ਼ਿਆਦਾਤਰ ਫਲ ਖਰਾਬ ਹੋ ਸਕਦੇ ਹਨ ਜਾਂ ਜ਼ਹਿਰੀਲੇ ਹੋ ਸਕਦੇ ਹਨ।
Download ABP Live App and Watch All Latest Videos
View In Appਕੇਲਾ ਇੱਕ ਅਜਿਹਾ ਫਲ ਹੈ ਜਿਸ ਨੂੰ ਕਦੇ ਵੀ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਕੇਲੇ ਨੂੰ ਫਰਿੱਜ 'ਚ ਰੱਖਣ ਨਾਲ ਬਹੁਤ ਜਲਦੀ ਕਾਲਾ ਹੋ ਜਾਂਦਾ ਹੈ। ਕੇਲੇ ਦੇ ਡੰਡਲ ਤੋਂ ਈਥੀਲੀਨ ਗੈਸ ਨਿਕਲਦੀ ਹੈ, ਜਿਸ ਕਾਰਨ ਇਸ ਨਾਲ ਰੱਖੇ ਹੋਰ ਫਲ ਜਲਦੀ ਪੱਕ ਜਾਂਦੇ ਹਨ। ਇਸ ਲਈ ਕੇਲੇ ਨੂੰ ਕਦੇ ਵੀ ਫਰਿੱਜ ਜਾਂ ਹੋਰ ਫਲਾਂ ਦੇ ਨਾਲ ਨਹੀਂ ਰੱਖਣਾ ਚਾਹੀਦਾ।
ਸੇਬ ਨੂੰ ਫਰਿੱਜ 'ਚ ਰੱਖਣ ਨਾਲ ਉਹ ਜਲਦੀ ਪੱਕ ਜਾਂਦੇ ਹਨ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਸੇਬ 'ਚ ਪਾਏ ਜਾਣ ਵਾਲੇ ਐਨਜ਼ਾਈਮ ਐਕਟਿਵ ਹੋ ਜਾਂਦੇ ਹਨ। ਇਸ ਕਾਰਨ ਸੇਬ ਜਲਦੀ ਪੱਕਣ ਲੱਘਦੇ ਹਨ। ਇਸ ਲਈ ਸੇਬ ਨੂੰ ਫਰਿੱਜ 'ਚ ਨਾ ਰੱਖੋ। ਜੇਕਰ ਤੁਸੀਂ ਸੇਬ ਨੂੰ ਲੰਬੇ ਸਮੇਂ ਤੱਕ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਕਾਗਜ਼ 'ਚ ਲਪੇਟ ਕੇ ਰੱਖੋ। ਇਸ ਤੋਂ ਇਲਾਵਾ ਚੈਰੀ ਤੇ ਆੜੂ ਵਰਗੇ ਬੀਜ ਵਾਲੇ ਫਲ ਵੀ ਫਰਿੱਜ ਵਿੱਚ ਨਹੀਂ ਰੱਖਣੇ ਚਾਹੀਦੇ।
ਗਰਮੀਆਂ 'ਚ ਲੋਕ ਤਰਬੂਜ ਨੂੰ ਖੂਬ ਖਾਂਦੇ ਹਨ ਪਰ ਇਹ ਇੰਨਾ ਵੱਡਾ ਫਲ ਹੈ ਕਿ ਕਈ ਵਾਰ ਇਸ ਨੂੰ ਇੱਕ ਵਾਰ ਖਾਣਾ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਕਈ ਵਾਰ ਲੋਕ ਤਰਬੂਜ ਤੇ ਖਰਬੂਜੇ ਨੂੰ ਕੱਟ ਕੇ ਫਰਿੱਜ 'ਚ ਰੱਖ ਲੈਂਦੇ ਹਨ ਜੋ ਗਲਤ ਹੈ। ਤਰਬੂਜ ਤੇ ਖਰਬੂਜੇ ਨੂੰ ਕਦੇ ਵੀ ਕੱਟ ਕੇ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ। ਇਨ੍ਹਾਂ ਨੂੰ ਫਰਿੱਜ 'ਚ ਰੱਖਣ ਨਾਲ ਇਨ੍ਹਾਂ ਦੇ ਐਂਟੀਆਕਸੀਡੈਂਟਸ ਨਸ਼ਟ ਹੋ ਜਾਂਦੇ ਹਨ ਪਰ ਖਾਣ ਤੋਂ ਪਹਿਲਾਂ ਕੁਝ ਦੇਰ ਲਈ ਫਰਿੱਜ 'ਚ ਰੱਖ ਸਕਦੇ ਹੋ।
ਲੀਚੀ ਨੂੰ ਕਦੇ ਵੀ ਫਰਿੱਜ 'ਚ ਨਾ ਰੱਖੋ। ਲੀਚੀ ਨੂੰ ਫਰਿੱਜ 'ਚ ਰੱਖਣ ਨਾਲ ਇਸ ਦਾ ਉਪਰਲਾ ਹਿੱਸਾ ਤਾਂ ਸਹੀ ਹੀ ਰਹਿੰਦਾ ਹੈ ਪਰ ਇਸ ਦਾ ਗੁੱਦਾ ਅੰਦਰੋਂ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ।
ਅੰਬਾਂ ਨੂੰ ਕਦੇ ਵੀ ਫਰਿੱਜ 'ਚ ਨਾ ਰੱਖੋ। ਇਸ ਕਾਰਨ ਅੰਬ 'ਚ ਮੌਜੂਦ ਐਂਟੀਆਕਸੀਡੈਂਟਸ ਘੱਟ ਹੋਣ ਲੱਗਦੇ ਹਨ। ਇਸ ਕਾਰਨ ਅੰਬ ਦੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਅੰਬਾਂ ਨੂੰ ਕਰਬਾਈਡ ਨਾਲ ਪਕਾਇਆ ਜਾਂਦਾ ਹੈ ਜੋ ਪਾਣੀ ਵਿੱਚ ਮਿਲਾਉਣ 'ਤੇ ਅੰਬ ਨੂੰ ਜਲਦੀ ਖਰਾਬ ਕਰ ਦਿੰਦਾ ਹੈ।