Coffee ਪੀਣ ਨਾਲ ਵੀ ਵੱਧਦੀ ਹੈ ਉਮਰ? ਅਧਿਐਨ 'ਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਜਾਣੋ ਹੋਰ ਫਾਇਦੇ ਵੀ

ਜੇਕਰ ਤੁਸੀਂ ਵੀ ਕੌਫੀ ਲਵਰ ਹੋ ਤਾਂ ਇਹ ਖਬਰ ਸੁਣ ਕੇ ਤੁਹਾਨੂੰ ਖੁਸ਼ੀ ਚੜ੍ਹ ਜਾਏਗੀ। ਕੀ ਤੁਹਾਨੂੰ ਪਤਾ ਹੈ ਕਿ ਕੌਫੀ ਉਮਰ ਵਧਾਉਣ 'ਚ ਵੀ ਮਦਦ ਕਰਦੀ ਹੈ। ਕਾਫੀ ਪੀਣ ਵਾਲਿਆਂ ਦੀ ਉਮਰ 2 ਸਾਲ ਤੱਕ ਵੱਧ ਸਕਦੀ ਹੈ। ਆਓ ਜਾਣਦੇ ਹਾਂ ਵਿਸਥਾਰ ਦੇ ਵਿੱਚ।
Download ABP Live App and Watch All Latest Videos
View In App
ਜੇਕਰ ਤੁਸੀਂ ਸਵੇਰੇ 1 ਕੱਪ ਮਜ਼ਬੂਤ ਕੌਫੀ ਪੀਂਦੇ ਹੋ ਤਾਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਤਰੋਤਾਜ਼ਾ ਹੋ ਜਾਂਦਾ ਹੈ। ਸਰੀਰ ਵਿਚ ਤਾਜ਼ਗੀ ਲਿਆਉਣ ਲਈ ਕਾਫੀ ਇਕ ਵਧੀਆ ਡਰਿੰਕ ਹੈ। ਕੌਫੀ ਦਾ ਕੱਪ ਸਰੀਰ ਵਿਚ ਤਾਜ਼ਗੀ ਲਿਆਉਂਦਾ ਹੈ। ਜੇਕਰ ਤੁਸੀਂ ਵੀ ਕੌਫੀ ਦੇ ਸ਼ੌਕੀਨ ਹੋ ਤਾਂ ਜਾਣੋ ਕਿ ਕਾਫੀ ਨਾ ਸਿਰਫ ਸਵਾਦ ਨੂੰ ਵਧਾਉਂਦੀ ਹੈ ਸਗੋਂ ਉਮਰ ਵੀ ਵਧਾਉਂਦੀ ਹੈ।

ਇਕ ਨਵੀਂ ਖੋਜ 'ਚ ਸਾਹਮਣੇ ਆਇਆ ਹੈ ਕਿ Coffee ਪੀਣ ਵਾਲਿਆਂ ਦੀ ਉਮਰ ਆਮ ਲੋਕਾਂ ਨਾਲੋਂ 2 ਸਾਲ ਵੱਧ ਹੋ ਸਕਦੀ ਹੈ। ਇਕ ਰਿਸਰਚ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਪਾਇਆ ਗਿਆ ਹੈ ਕਿ Coffee ਪੀਣਾ ਸਰੀਰ ਲਈ ਫਾਇਦੇਮੰਦ ਹੁੰਦਾ ਹੈ।
ਇਸ ਖੋਜ 'ਚ ਕੌਫੀ 'ਚ ਪਾਏ ਜਾਣ ਵਾਲੇ 2,000 ਤੋਂ ਜ਼ਿਆਦਾ ਬਾਇਓਐਕਟਿਵ ਕੰਪਾਊਂਡਸ ਦੇ ਗੁਣਾਂ ਦਾ ਖੁਲਾਸਾ ਹੋਇਆ ਹੈ, ਜੋ ਸਿਹਤ ਲਈ ਫਾਇਦੇਮੰਦ ਹਨ। ਖੋਜ ਵਿਚ ਕਿਹਾ ਗਿਆ ਹੈ ਕਿ ਕਾਫੀ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਅਤੇ ਕਈ ਪੁਰਾਣੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਜਾਂਦਾ ਹੈ।
ਇਸ ਖੋਜ ਵਿਚ ਸ਼ਾਮਲ ਲੇਖਕ ਦਾ ਕਹਿਣਾ ਹੈ ਕਿ ਦੁਨੀਆ ਦੀ ਆਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਖੁਰਾਕ 'ਚ ਬਦਲਾਅ ਕੀਤਾ ਜਾਵੇ ਅਤੇ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਵੇ ਜੋ ਲੰਬੀ ਜ਼ਿੰਦਗੀ ਜਿਊਣ 'ਚ ਮਦਦਗਾਰ ਹੋਣ।
ਕੌਫੀ 'ਚ 2000 ਤੋਂ ਵੱਧ ਸੰਭਾਵੀ ਬਾਇਓਐਕਟਿਵ ਮਿਸ਼ਰਣ ਹੁੰਦੇ ਹਨ, ਜਿਨ੍ਹਾਂ ਵਿਚ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਲਾਭ ਹੁੰਦੇ ਹਨ। ਇਹ ਨਿਊਰੋਇਨਫਲੇਮੇਸ਼ਨ ਨੂੰ ਘਟਾਉਂਦੇ ਹਨ ਅਤੇ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਕੰਟਰੋਲ ਕਰਦੇ ਹਨ।
ਕੌਫੀ 'ਚ 'ਐਂਟੀ-ਏਜਿੰਗ' ਗੁਣ ਪਾਏ ਜਾਂਦੇ ਹਨ। ਕਾਫੀ ਪੀਣ ਨਾਲ ਲੀਵਰ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਹਾਲਾਂਕਿ, ਬਹੁਤ ਜ਼ਿਆਦਾ ਕੌਫੀ ਪੀਣ ਨਾਲ ਵੀ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਸ ਨਾਲ ਸਰੀਰ 'ਚ ਕੈਫੀਨ ਦੀ ਮਾਤਰਾ ਵਧ ਜਾਂਦੀ ਹੈ।