Black Coffee Side Effects: ਕਦੇ ਨਾਂ ਕਰੋ ਖਾਲੀ ਪੇਟ ਬਲੈਕ ਕੌਫੀ ਦਾ ਸੇਵਨ! ਹੋਣਗੇ ਵੱਡੇ ਨੁਕਸਾਨ
ਕਈ ਲੋਕ ਅਜਿਹੇ ਹੁੰਦੇ ਹਨ ਜੋ ਭਾਰ ਨੂੰ ਕੰਟਰੋਲ ਕਰਨ ਲਈ ਖਾਲੀ ਪੇਟ ਬਲੈਕ ਕੌਫੀ ਪੀਣਾ ਪਸੰਦ ਕਰਦੇ ਹਨ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬਲੈਕ ਕੌਫੀ ਜਾਂ ਕੌਫੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ।
Download ABP Live App and Watch All Latest Videos
View In Appਸਿਹਤ ਮਾਹਿਰਾਂ ਮੁਤਾਬਕ ਕੌਫੀ ਸਰੀਰ ਲਈ ਚੰਗੀ ਹੈ ਪਰ ਇਸ ਨੂੰ ਖਾਲੀ ਪੇਟ ਪੀਣਾ ਓਨਾ ਹੀ ਨੁਕਸਾਨਦਾਇਕ ਹੈ। ਕੁਝ ਲੋਕ ਬਲੈਕ ਕੌਫੀ ਨੂੰ ਬਹੁਤ ਪਸੰਦ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬਲੈਕ ਕੌਫੀ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਤੁਹਾਨੂੰ ਦੱਸ ਦਈਏ ਕਿ ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਵੀ ਕਾਫੀ ਨੁਕਸਾਨ ਹੁੰਦਾ ਹੈ।
ਇਸ ਕਾਰਨ ਤੁਹਾਨੂੰ ਐਸੀਡਿਟੀ, ਗੈਸ ਦੀ ਸਮੱਸਿਆ ਹੋ ਸਕਦੀ ਹੈ। ਕਈ ਮਹੀਨਿਆਂ ਤੱਕ ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਇੰਨਾ ਹੀ ਨਹੀਂ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।
ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਕਬਜ਼ ਤੇ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ। ਕੁਝ ਲੋਕ ਅਜਿਹੇ ਹਨ ਜੋ ਇਸ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਸ ਨਾਲ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।
ਇਸ ਦੇ ਨਾਲ ਹੀ ਦਿਨ ਵਿੱਚ ਕਿੰਨੀ ਕੌਫੀ ਪੀਣੀ ਚਾਹੀਦੀ ਹੈ। ਇਹ ਵੀ ਇੱਕ ਵੱਡਾ ਸਵਾਲ ਹੈ। ਤੁਸੀਂ ਦਿਨ 'ਚ 2-3 ਕੱਪ ਕੌਫੀ ਪੀ ਸਕਦੇ ਹੋ ਪਰ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਪੀਂਦੇ ਹੋ ਤਾਂ ਆਉਣ ਵਾਲੇ ਸਮੇਂ 'ਚ ਇਹ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ।
ਬਲੈਕ ਕੌਫੀ ਪੀਣ ਦੇ ਸਮੇਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦੀ ਹੈ। ਜੇਕਰ ਤੁਸੀਂ ਬਲੈਕ ਕੌਫੀ ਪੀਣਾ ਪਸੰਦ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਸਹੀ ਸਮਾਂ ਦੱਸਣ ਜਾ ਰਹੇ ਹਾਂ।
ਬਲੈਕ ਕੌਫੀ ਪੀਣ ਦਾ ਸਭ ਤੋਂ ਵਧੀਆ ਸਮਾਂ ਨਾਸ਼ਤੇ ਜਾਂ ਰਾਤ ਦੇ ਖਾਣੇ ਤੋਂ 30 ਮਿੰਟ ਜਾਂ 1 ਘੰਟਾ ਬਾਅਦ ਹੁੰਦਾ ਹੈ। ਕੌਫੀ ਸਰੀਰ 'ਚ ਮੈਟਾਬੋਲਿਜ਼ਮ ਵਧਾਉਂਦੀ ਹੈ, ਜਿਸ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਇਸ ਲਈ ਖਾਲੀ ਪੇਟ ਕੌਫੀ ਪੀਣ ਤੋਂ ਬਚੋ।