Raisins Water Benefits: ਖਾਲੀ ਪੇਟ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਹੁੰਦੇ ਹਨ ਹੈਰਾਨੀਜਨਕ ਫਾਇਦੇ, ਜਾਣੋ ਇਸ ਨੂੰ ਬਣਾਉਣ ਦਾ ਤਰੀਕਾ
ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਨਾ ਸਿਰਫ਼ ਪੇਟ ਸਾਫ਼ ਹੁੰਦਾ ਹੈ ਸਗੋਂ ਇਹ ਸਰੀਰ ਨੂੰ ਡੀਟੌਕਸਫਾਈ ਵੀ ਕਰਦਾ ਹੈ ਯਾਨੀ ਸਰੀਰ ਦੀ ਗੰਦਗੀ ਨੂੰ ਦੂਰ ਕਰਦਾ ਹੈ। ਕਿਸ਼ਮਿਸ਼ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਪ੍ਰੋਟੀਨ ਅਤੇ ਆਇਰਨ ਫਾਈਬਰ ਨਾਲ ਭਰਪੂਰ ਹੁੰਦਾ ਹੈ।
Download ABP Live App and Watch All Latest Videos
View In Appਕਿਸ਼ਮਿਸ਼ ਦਾ ਪਾਣੀ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਹ ਇੱਕ ਤਰ੍ਹਾਂ ਦਾ ਡੀਟੌਕਸ ਡਰਿੰਕ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਇੱਕ ਕੰਟੇਨਰ ਲੈਣਾ ਹੋਵੇਗਾ। ਇਸ ਵਿੱਚ ਪਾਣੀ ਪਾਓ ਅਤੇ ਪਿਰ ਸਾਫ਼ ਕਰ ਕੇ ਕਿਸ਼ਮਿਸ਼ ਪਾਓ।
ਕਿਸ਼ਮਿਸ਼ ਅਤੇ ਪਾਣੀ ਦੋਵਾਂ ਇੰਨੀ ਮਾਤਰਾ ਵਿੱਚ ਰੱਖੋ ਕਿ ਕਿਸ਼ਮਿਸ਼ ਪਾਣੀ ਵਿਚ ਚੰਗੀ ਤਰ੍ਹਾਂ ਭਿੱਜ ਜਾਵੇ। ਸ਼ੀਸ਼ੀ ਜਾਂ ਕੰਟੇਨਰ ਨੂੰ ਢੱਕਣ ਨਾਲ ਕੱਸ ਕੇ ਬੰਦ ਕਰੋ ਅਤੇ ਇਸ ਨੂੰ ਪੂਰੀ ਰਾਤ ਯਾਨੀ 8 ਘੰਟੇ ਲਈ ਛੱਡ ਦਿਓ।
ਸਵੇਰੇ ਉੱਠ ਕੇ ਇਸ ਪਾਣੀ ਨੂੰ ਹੌਲੀ-ਹੌਲੀ ਫਿਲਟਰ ਕਰੋ ਅਤੇ ਫਿਰ ਖਾਲੀ ਪੇਟ ਪੀਓ। ਤੁਸੀਂ ਇੱਕ ਹਫਤੇ ਦੇ ਅੰਦਰ ਦੇਖ ਸਕੋਗੇ ਕਿ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਹੋਵੇਗਾ।
ਕਿਸ਼ਮਿਸ਼ ਦੇ ਪਾਣੀ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਰੋਜ਼ਾਨਾ ਪੀਓਗੇ ਤਾਂ ਤੁਹਾਨੂੰ ਅਨੀਮੀਆ, ਸਾਹ ਚੜ੍ਹਨਾ, ਚਮੜੀ ਦੀ ਸਮੱਸਿਆ, ਪੀਲੀ ਚਮੜੀ ਆਦਿ ਸਮੱਸਿਆਵਾਂ ਤੋਂ ਰਾਹਤ ਮਿਲੇਗੀ।