Health News: ਪਾਣੀ ਪੀਣ ਨੂੰ ਲੈ ਕੇ ਕਰ ਤਾਂ ਨਹੀਂ ਰਹੇ ਇਹ ਗਲਤੀ? ਹੋ ਸਕਦੀ ਵਿਟਾਮਿਨ ਬੀ12 ਦੀ ਕਮੀ

Vitamin B12: ਪਿਛਲੇ ਕੁੱਝ ਸਮੇਂ ਤੋਂ ਵਿਟਾਮਿਨ ਬੀ12 ਦੀ ਕਮੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦੇ ਕੁਝ ਕਾਰਨ ਹਨ ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹਨਾਂ ਵਿੱਚੋਂ ਇੱਕ ਵਿੱਚ RO ਪ੍ਰੋਸੈਸਡ ਪਾਣੀ ਵੀ ਸ਼ਾਮਲ ਹੈ।

( Image Source : Freepik )

1/7
ਹਾਲ ਦੇ ਵਿੱਚ RO ਪ੍ਰੋਸੈਸਡ ਪਾਣੀ ਨੂੰ ਲੈ ਕੇ ਇੱਕ ਅਧਿਐਨ ਕੀਤਾ ਗਿਆ ਸੀ। ਰਿਸਰਚ ਵਿੱਚ ਪਾਇਆ ਗਿਆ ਵਿੱਚ RO ਪ੍ਰੋਸੈਸਡ ਪਾਣੀ ਦੇ ਵਿੱਚ ਵਿਟਾਮਿਨ ਬੀ12 ਦੀ ਕਮੀ ਨਾਲ ਸਬੰਧਤ ਹੋਣ ਦੇ ਸਬੂਤ ਮਿਲੇ ਹਨ।
2/7
ਵਿਟਾਮਿਨ ਬੀ12 ਸਰੀਰ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਪੋਸ਼ਕ ਤੱਤ ਹੈ। ਇਸ ਦੀ ਕਮੀ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇਸ ਲਈ ਹੈ ਕਿਉਂਕਿ ਵਿਟਾਮਿਨ ਬੀ 12 ਲਾਲ ਖੂਨ ਦੇ ਸੈੱਲ ਬਣਾਉਣ ਅਤੇ nerve cells ਨੂੰ ਸਿਹਤਮੰਦ ਰੱਖਣ ਲਈ ਜ਼ਿੰਮੇਵਾਰ ਹੈ। ਇਹ ਡੀਐਨਏ ਬਣਾਉਣ ਵਰਗੇ ਬਹੁਤ ਮਹੱਤਵਪੂਰਨ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ।
3/7
NCBI ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, RO ਪਾਣੀ ਪੀਣ ਵਾਲੇ ਲੋਕਾਂ ਵਿੱਚ ਵਿਟਾਮਿਨ B12 ਦੀ ਕਮੀ ਦਾ ਖ਼ਤਰਾ ਆਮ ਪਾਣੀ ਪੀਣ ਵਾਲਿਆਂ ਨਾਲੋਂ ਵੱਧ ਹੁੰਦਾ ਹੈ। ਇਹ ਅਧਿਐਨ 250 ਲੋਕਾਂ 'ਤੇ ਕੀਤਾ ਗਿਆ।
4/7
ਜਿਨ੍ਹਾਂ ਵਿੱਚੋਂ 70 ਲੋਕ ਵਿਟਾਮਿਨ ਬੀ12 ਦੀ ਕਮੀ ਦਾ ਸਾਹਮਣਾ ਕਰ ਰਹੇ ਸਨ। ਜਿਨ੍ਹਾਂ ਵਿੱਚੋਂ 50 ਫੀਸਦੀ ਲੋਕ ਆਰ.ਓ. ਦਾ ਪਾਣੀ ਪੀ ਰਹੇ ਸਨ। ਅਜਿਹੀ ਸਥਿਤੀ ਵਿੱਚ, ਇਹ ਸਿੱਟਾ ਕੱਢਿਆ ਗਿਆ ਸੀ ਕਿ ਆਰਓ ਪਾਣੀ ਅਤੇ ਵਿਟਾਮਿਨ ਬੀ12 ਦੀ ਕਮੀ ਵਿੱਚ ਇੱਕ ਸਬੰਧ ਹੈ। ਹਾਲਾਂਕਿ, ਇਸਦੀ ਪੁਸ਼ਟੀ ਕਰਨ ਲਈ ਇੱਕ ਵੱਡੇ ਅਧਿਐਨ ਦੀ ਲੋੜ ਹੈ।
5/7
RO ਕੋਬਾਲਟ ਦੇ ਨਾਲ ਪਾਣੀ ਵਿੱਚੋਂ ਅਸ਼ੁੱਧੀਆਂ ਨੂੰ ਦੂਰ ਕਰਦਾ ਹੈ ਜੋ ਵਿਟਾਮਿਨ ਬੀ12 ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜਿਸ ਕਾਰਨ ਇਸ ਪਾਣੀ ਨੂੰ ਲੰਬੇ ਸਮੇਂ ਤੱਕ ਪੀਣ ਨਾਲ ਵਿਟਾਮਿਨ ਬੀ12 ਦੀ ਕਮੀ ਹੋ ਜਾਂਦੀ ਹੈ। ਇਸ ਦੇ ਨਾਲ, ਇਹ ਸਿਹਤਮੰਦ ਸੂਖਮ ਜੀਵਾਂ ਨੂੰ ਪਾਣੀ ਤੋਂ ਵੱਖ ਕਰਦਾ ਹੈ ਜੋ ਸਿੱਧੇ ਅਤੇ ਅਸਿੱਧੇ ਤੌਰ 'ਤੇ ਵਿਟਾਮਿਨ ਬੀ12 ਪੈਦਾ ਕਰਦੇ ਹਨ।
6/7
ਵਿਟਾਮਿਨ ਬੀ12 ਦੀ ਕਮੀ ਕਾਰਨ ਅੰਗਾਂ ਨੂੰ ਆਕਸੀਜਨ ਸਪਲਾਈ ਕਰਨ ਵਾਲੇ ਖੂਨ ਦੇ ਸੈੱਲ ਘੱਟ ਹੋਣ ਲੱਗਦੇ ਹਨ, ਜਿਸ ਕਾਰਨ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ।
7/7
ਜਿਸ ਕਾਰਨ ਵਿਅਕਤੀ ਨੂੰ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ, ਸੁੰਨ ਹੋਣਾ, ਤੁਰਨ-ਫਿਰਨ ਵਿਚ ਦਿੱਕਤ, ਜੀਅ ਕੱਚਾ ਹੋਣਾ, ਭਾਰ ਘਟਣਾ, ਦਿਲ ਦੀ ਧੜਕਣ ਵਧਣਾ, ਚਿੜਚਿੜਾਪਨ, ਉਦਾਸੀ, ਉਲਝਣ, ਦਿਮਾਗੀ ਕਮਜ਼ੋਰੀ ਵਰਗੇ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Sponsored Links by Taboola