Dry Dates : ਲਕਵੇ ਦੇ ਰੋਗੀਆਂ ਤੋਂ ਲੈ ਕੇ ਇਹਨਾਂ ਬਿਮਾਰੀਆਂ 'ਚ ਬਹੁਤ ਫ਼ਾਇਦੇਮੰਦ ਹੈ ਛੁਹਾਰਾ
ਖਜੂਰ ਦੀ ਸੁੱਕੀ ਅਵਸਥਾ ਨੂੰ ਛੁਹਾਰਾ ਕਿਹਾ ਜਾਂਦਾ ਹੈ। ਇਸ ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫ਼ਾਸਫ਼ੋਰਸ, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਛੁਹਾਰੇ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:

Dry Dates
1/7
ਭੁੱਖ ਵਧਾਉਣ ਲਈ ਛੁਹਾਰੇ ਦਾ ਗੁੱਦਾ ਕੱਢ ਕੇ ਉਸ ਨੂੰ ਦੁੱਧ ਵਿਚ ਪਾ ਕੇ ਉਬਾਲ ਲਉ। ਥੋੜ੍ਹੀ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਠੰਢਾ ਕਰ ਕੇ ਪੀਸ ਕੇ ਪੀ ਲਉ।
2/7
ਹੱਡੀਆਂ ਨੂੰ ਮਜ਼ਬੂਤ ਕਰਨ ਲਈ ਛੁਹਾਰਾ ਖਾਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਹਾਨੂੰ ਦੁੱਧ ਵਿਚ ਛੁਹਾਰਾ ਉਬਾਲ ਕੇ ਖਾਣਾ ਚਾਹੀਦਾ ਹੈ।
3/7
ਛੁਹਾਰੇ ਵਿਚ ਭਰਪੂਰ ਮਾਤਰਾ ’ਚ ਵਿਟਾਮਿਨ-ਏ ਹੁੰਦਾ ਹੈ, ਜੋ ਕਿ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਕਰਨ ਵਿਚ ਮਦਦ ਕਰਦਾ ਹੈ।
4/7
ਛੁਹਾਰੇ ਵਿਚ ਡਾਇਟਰੀ ਫ਼ਾਈਬਰ ਹੁੰਦਾ ਹੈ, ਜੋ ਕਿ ਪਾਚਨ ਤੰਤਰ ਲਈ ਲਾਭਕਾਰੀ ਹੁੰਦੇ ਹਨ। ਇਸ ਨਾਲ ਪਾਚਨ ਠੀਕ ਰਹਿੰਦਾ ਹੈ।
5/7
ਛੁਹਾਰੇ ਵਾਲੇ ਦੁੱਧ ਵਿਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਢਿੱਡ ਦਰਦ ਅਤੇ ਡਾਇਰੀਆ ਜਿਹੀ ਸਮੱਸਿਆ ਤੋਂ ਬਚਾ ਕੇ ਰਖਦਾ ਹੈ।
6/7
ਲਕਵੇ ਦੇ ਰੋਗੀਆਂ ਲਈ ਛੁਹਾਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦੁੱਧ ਵਿਚ ਉਬਾਲ ਕੇ ਸਵੇਰੇ ਸ਼ਾਮ ਉਸ ਦਾ ਸੇਵਨ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
7/7
ਜੇਕਰ ਤੁਸੀਂ ਬਹੁਤ ਜ਼ਿਆਦਾ ਪਤਲੇ ਹੋ ਅਤੇ ਤੁਹਾਡਾ ਸਰੀਰ ਕਮਜ਼ੋਰ ਹੈ ਤਾਂ ਤੁਸੀਂ ਰੋਜ਼ਾਨਾ ਦੁੱਧ ਵਿਚ ਛੁਹਾਰੇ ਉਬਾਲ ਕੇ ਪੀਉ। ਇਸ ਨਾਲ ਸਾਰੀ ਕਮਜ਼ੋਰੀ ਦੂਰ ਹੋ ਜਾਵੇਗੀ।
Published at : 02 Oct 2023 06:42 AM (IST)