ਭੁੱਲ ਕੇ ਵੀ ਚਾਹ ਨੂੰ ਲੰਬੇ ਸਮੇਂ ਲਈ ਕੈਟਲ 'ਚ ਨਾ ਰੱਖੋ...ਅਜਿਹੀ ਚਾਹ ਪੀਣ ਨਾਲ ਹੋ ਸਕਦੇ ਕਈ ਨੁਕਸਾਨ
ਲੋਕ ਅਕਸਰ ਹੀ ਚਾਹ ਬਣਾ ਕੇ ਸਟੋਰ ਕਰ ਲੈਂਦੇ ਹਨ। ਖਾਸ ਕਰਕੇ ਸਰਦੀਆਂ ਚ ਸਰੀਰ ਨੂੰ ਗਰਮ ਰੱਖਣ ਦੇ ਲਈ ਤੇ ਵਾਰ-ਵਾਰ ਚਾਹ ਬਣਾਉਣ ਤੋਂ ਬਚਣ ਦੇ ਲਈ ਲੋਕ ਚਾਹ ਨੂੰ ਕੈਟਲ ਦੇ ਵਿੱਚ ਰੱਖ ਲੈਂਦੇ ਹਨ। ਕੀ ਤੁਹਾਨੂੰ ਪਤਾ ਤੁਹਾਡੀ ਇਹ ਆਦਤ ਕਿੰਨੀ ਨੁਕਸਾਨ
( Image Source : Freepik )
1/6
ਕੀ ਤੁਹਾਨੂੰ ਪਤਾ ਤੁਹਾਡੀ ਇਹ ਆਦਤ ਸਿਹਤ ਲਈ ਕਿੰਨੀ ਨੁਕਸਾਨਦਾਇਕ ਹੈ। ਦੁੱਧ ਵਾਲੀ ਚਾਹ ਬਣਾਉਣ ਤੋਂ ਬਾਅਦ ਉਸ ਨੂੰ ਲੰਬੇ ਸਮੇਂ ਤੱਕ ਕੈਟਲ ’ਚ ਰੱਖਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਕੈਟਲ ’ਚ ਚਾਹ ਨੂੰ ਰੱਖਣ ਦਾ ਸਮਾਂ ਸਿਹਤ ਅਤੇ ਗੁਣਵੱਤਾ 'ਤੇ ਅਸਰ ਪਾਉਂਦਾ ਹੈ ਅਤੇ ਕਿਹੜੇ ਨੁਕਸਾਨ ਹੋ ਸਕਦੇ ਹਨ।
2/6
ਸਾਧਾਰਣ ਕੈਟਲ ਵਿੱਚ 1 ਘੰਟੇ ਤੋਂ ਬਾਅਦ ਬਾਅਦ ਚਾਹ ਦਾ ਸਵਾਦ ਫਿੱਕਾ ਹੋ ਸਕਦਾ ਹੈ ਇਸ ਤੋਂ ਇਲਾਵਾ ਬੈਕਟੀਰੀਆ ਵੀ ਵਧ ਸਕਦੇ ਹਨ, ਖਾਸ ਕਰ ਕੇ ਜੇ ਤਾਪਮਾਨ 40°C ਤੋਂ 60°C ਦੇ ਵਿਚਕਾਰ ਹੈ।
3/6
ਥਰਮਸ ਕੈਟਲ ਦੇ ਵਿੱਚ 2 ਤੋਂ 3 ਘੰਟੇ ਚਾਹ ਨੂੰ ਇਕ ਸਥਿਰ ਤਾਪਮਾਨ 'ਤੇ ਰੱਖਦਾ ਹੈ, ਜਿਸ ਨਾਲ ਚਾਹ ਜ਼ਿਆਦਾ ਸਮੇਂ ਤੱਕ ਗਰਮ ਰਹਿ ਸਕਦੀ ਹੈ, ਪਰ 2 ਘੰਟਿਆਂ ਤੋਂ ਜ਼ਿਆਦਾ ਰੱਖਣ ਨਾਲ taste ਦੀ ਗੁਣਵੱਤਾ ਘੱਟ ਜਾਂਦੀ ਹੈ।
4/6
ਜਦੋਂ ਚਾਹ ਨੂੰ ਲੰਬੇ ਸਮੇਂ ਲਈ ਕੈਟਲ ’ਚ ਰੱਖਿਆ ਜਾਂਦਾ ਹੈ, ਤਾਂ ਗਰਮੀ ਦੇ ਕਾਰਨ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ। ਜਿਸ ਕਰਕੇ ਫੂਡ ਪੋਇਜ਼ਨਿੰਗ ਦਾ ਖਤਰਾ ਵਧ ਜਾਂਦਾ ਹੈ। ਜਿਸ ਕਰਕੇ ਮਤਲੀ , ਉਲਟੀਆਂ, ਪੇਟ 'ਚ ਦਰਦ ਅਤੇ ਦਸਤ ਵਰਗੀਆਂ ਪ੍ਰੇਸ਼ਾਨੀਆਂ ਵੀ ਹੋ ਸਕਦੀਆਂ ਹਨ।
5/6
ਲੰਬੇ ਸਮੇਂ ਲਈ ਚਾਹ ਰੱਖਣਾ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ, ਖਾਸ ਕਰਕੇ ਕੈਟਲ ਵਿੱਚ ਬਦਲੇ ਪਦਾਰਥਾਂ ਨਾਲ
6/6
ਗਰਮ ਚਾਹ ’ਚ ਦੁੱਧ ਦੇ ਪੋਸ਼ਕ ਤੱਤ, ਜਿਵੇਂ ਕੈਲਸ਼ੀਅਮ ਘਟ ਜਾਂਦੇ ਹਨ ਜੇ ਇਸਨੂੰ ਲੰਬੇ ਸਮੇਂ ਲਈ ਰੱਖਿਆ ਜਾਵੇ। ਇਸ ਤੋਂ ਇਲਾਵਾ ਇੱਕ ਸਮੇਂ ਤੋਂ ਬਾਅਦ ਚਾਹ 'ਚ ਪਾਇਆ ਦੁੱਧ ਖਰਾਬ ਹੋ ਸਕਦਾ ਹੈ। ਅਜਿਹੀ ਚਾਹ ਪੀਣ ਨਾਲ ਸਿਹਤ ਖਰਾਬ ਹੋ ਸਕਦੀ ਹੈ।
Published at : 11 Jan 2025 10:04 PM (IST)