ਮਾਨਸੂਨ 'ਚ ਵੱਧ ਜਾਂਦਾ ਅੱਖਾਂ ਦੇ ਇਨਫੈਕਸ਼ਨ ਦਾ ਖਤਰਾ, ਜਾਣੋ ਕਿਵੇਂ ਕਰੀਏ ਬਚਾਅ
ਮਾਨਸੂਨ ਦੌਰਾਨ ਮੌਸਮ ਤਾਂ ਸੁਹਾਵਣਾ ਹੁੰਦਾ ਹੈ, ਪਰ ਇਸ ਸਮੇਂ ਅੱਖਾਂ ਦੀ ਲਾਗ ਵਰਗੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ। ਨਮੀ ਵਾਲੀ ਹਵਾ ਤੇ ਗੰਦਗੀ ਕਾਰਨ ਅੱਖਾਂ ਚ ਇਨਫੈਕਸ਼ਨ ਹੋ ਸਕਦਾ ਹੈ। ਇਸ ਕਰਕੇ ਸਿਹਤ ਨਾਲ ਨਾਲ ਅੱਖਾਂ ਦੀ ਸਾਫ਼-ਸਫ਼ਾਈ...
( Image Source : Freepik )
1/6
ਮਾਨਸੂਨ ਦੌਰਾਨ ਜਦੋਂ ਗੰਦੇ ਹੱਥ ਜਾਂ ਮੀਂਹ ਦਾ ਪਾਣੀ ਅੱਖਾਂ ਨਾਲ ਲੱਗਦਾ ਹੈ, ਤਾਂ ਲਾਲੀ, ਜਲਣ, ਖੁਜਲੀ ਜਾਂ ਪਾਣੀ ਆਉਣੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਮੌਸਮ ਵਿੱਚ ਵਾਇਰਲ ਇਨਫੈਕਸ਼ਨ ਜਿਵੇਂ ਕੰਨਜਕਟਿਵਾਇਟਿਸ, ਐਲਰਜੀ ਅਤੇ ਸਟਾਈ ਆਮ ਹੋ ਜਾਂਦੇ ਹਨ। ਇਸ ਲਈ ਸਫਾਈ ਦਾ ਖ਼ਾਸ ਧਿਆਨ ਰੱਖਣਾ ਅਤੇ ਅੱਖਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
2/6
ਅੱਖਾਂ ਦੀ ਲਾਗ ਦੇ ਮੁੱਖ ਲੱਛਣਾਂ ਵਿੱਚ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿੱਚ ਦਰਦ ਜਾਂ ਖੁਜਲੀ, ਪਾਣੀ ਵਗਣਾ, ਧੁੰਦਲੀ ਨਜ਼ਰ ਅਤੇ ਅੱਖਾਂ ਵਿੱਚ ਚਿੱਟਾ ਜਾਂ ਪੀਲਾ ਪੂ ਦਿਖਣਾ ਸ਼ਾਮਲ ਹੈ। ਜੇਕਰ ਇਹ ਲੱਛਣ ਦਿਖਾਈ ਦੇਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਅੱਖਾਂ ਦੀ ਸਫਾਈ ਦਾ ਧਿਆਨ ਰੱਖੋ।
3/6
ਮਾਨਸੂਨ ਵਿੱਚ ਹੱਥਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਹੱਥਾਂ ਨੂੰ ਸੈਨੇਟਾਈਜ਼ ਕਰੋ ਅਤੇ ਕਿਸੇ ਵੀ ਚੀਜ਼ ਨੂੰ ਛੂਹਣ ਤੋਂ ਬਾਅਦ ਹੱਥ ਧੋਵੋ। ਨਮੀ ਕਾਰਨ ਬੈਕਟੀਰੀਆ ਤੇਜ਼ੀ ਨਾਲ ਫੈਲਦੇ ਹਨ, ਜਿਸ ਨਾਲ ਇਨਫੈਕਸ਼ਨ ਦਾ ਖਤਰਾ ਵਧਦਾ ਹੈ।
4/6
ਅਸੀਂ ਆਪਣੀਆਂ ਅੱਖਾਂ ਵਿੱਚ ਹੱਥ ਪਾਉਣ ਤੋਂ ਪਰਹੇਜ਼ ਕਰੀਏ ਕਿਉਂਕਿ ਇਸ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਅੱਖਾਂ ਨੂੰ ਰਗੜਣ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਇਹ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖ਼ਾਸ ਕਰਕੇ ਕੌਰਨੀਆ ਨੂੰ।
5/6
ਜਦੋਂ ਤੁਸੀਂ ਮੀਂਹ ਵਿੱਚ ਬਾਹਰ ਜਾਂਦੇ ਹੋ ਤਾਂ ਹਮੇਸ਼ਾ ਐਨਕਾਂ ਪਹਿਨੋ ਤਾਂ ਜੋ ਅੱਖਾਂ ਨੂੰ ਪਾਣੀ ਤੋਂ ਬਚਾਇਆ ਜਾ ਸਕੇ। ਜੇਕਰ ਤੁਸੀਂ ਸਵੀਮਿੰਗ ਪੂਲ 'ਚ ਜਾਂ ਰਹੇ ਹੋ ਤਾਂ ਕੰਟੈਕਟ ਲੈਂਸ ਨਾ ਪਾਓ। ਇਸ ਦੀ ਬਜਾਏ ਪੂਲ ਵਿੱਚ ਪਾਣੀ ਤੋਂ ਬਚਾਅ ਲਈ ਖਾਸ ਐਨਕਾਂ ਪਹਿਨੋ। ਇਹ ਤੁਹਾਡੀਆਂ ਅੱਖਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰੇਗਾ।
6/6
ਅੱਖਾਂ ਦਾ ਮੇਕਅੱਪ ਕਰਦੇ ਸਮੇਂ ਆਪਣਾ ਬੁਰਸ਼, ਆਈਲਾਈਨਰ ਅਤੇ ਮਸਕਾਰਾ ਸਾਫ਼ ਰੱਖੋ ਅਤੇ ਉਨ੍ਹਾਂ ਨੂੰ ਕਿਸੇ ਨਾਲ ਵੀ ਸਾਂਝਾ ਨਾ ਕਰੋ। ਕਈ ਲੋਕਾਂ ਵੱਲੋਂ ਇੱਕੋ ਚੀਜ਼ ਦੀ ਵਰਤੋਂ ਕਰਨ ਨਾਲ ਅੱਖਾਂ 'ਚ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
Published at : 30 Jun 2025 01:27 PM (IST)