ਸਰਦੀਆਂ ‘ਚ ਚਿਹਰੇ ਨੂੰ ਰੱਖਣਾ ਚਾਹੁੰਦੇ ਹੋ ਖ਼ੁਬਸੂਰਤ, ਤਾਂ ਅਪਣਾਓ ਇਹ ਤਰੀਕਾ

Winter Tips: ਸਰੀਰ ਵਿਚ ਸਕਿਨ ਦਾ ਗਲੋ ਬਰਕਰਾਰ ਰੱਖਣਾ ਕਿਸੇ ਚੈਲੇਂਜ ਤੋਂ ਘੱਟ ਨਹੀਂ ਹੁੰਦਾ ਹੈ, ਅਜਿਹੇ ਵਿੱਚ ਰੋਜ਼ਾਨਾ ਸਵੇਰੇ ਡਿਟੌਕਸ ਡ੍ਰਿੰਕ ਦਾ ਸੇਵਨ ਕਰੋ, ਇਹ ਵਿਟਾਮਿਨ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ।

ਠੰਢ 'ਚ ਸਕਿਨ ਨੂੰ ਸੋਹਣਾ ਬਣਾਉਣ ਲਈ ਕਰੋ ਇਹ ਉਪਾਅ

1/6
ਗਲੋਇੰਗ ਸਕਿਨ ਲਈ ਤੁਸੀਂ ਲੋਕੀ ਦਾ ਡਿਟੌਕਸ ਡਰਿੰਕ ਵੀ ਪੀ ਸਕਦੇ ਹੋ। ਲੋਕੀ ਵਿੱਚ ਪ੍ਰਚੁਰ ਮਾਤਰਾ ਵਿੱਚ ਪਾਣੀ ਹੁੰਦਾ ਹੈ ਜੋ ਤੁਹਾਡੀ ਸਕਿਨ ਵਿਚ ਨਮੀ ਬਣਾ ਕੇ ਰੱਖਦਾ ਹੈ। ਇਹ ਸਕਿਨ ‘ਤੇ ਝੁਰੜੀਆਂ ਆਉਣ ਤੋਂ ਰੋਕਦਾ ਹੈ।
2/6
ਖੀਰੇ ਵਿਚ ਜੀਰਾ ਪਾਊਡਰ ਅਤੇ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਡੀਟੌਕਸ ਡਰਿੰਕ ਤਿਆਰ ਕਰੋ, ਰੋਜ਼ਾਨਾ ਇਸ ਦਾ ਸੇਵਨ ਕਰੋ। ਇਸ ਦੀ ਵਰਤੋਂ ਨਾਲ ਸਕਿਨ ਹਾਈਡ੍ਰੇਟ ਰਹਿੰਦੀ ਹੈ, ਇਸ ਨਾਲ ਸਕਿਨ 'ਤੇ ਤਾਜ਼ਗੀ ਆਉਂਦੀ ਹੈ।
3/6
ਰਿਸਰਚ ਦੀ ਮੰਨੋ ਤਾਂ ਕੀਵੀ ਅਤੇ ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ, ਇਸ ਤੋਂ ਇਲਾਵਾ ਇਸ 'ਚ ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਵੀ ਮੌਜੂਦ ਹੁੰਦੇ ਹਨ, ਜੋ ਪਾਚਨ ਤੰਤਰ ਨੂੰ ਸੰਤੁਲਿਤ ਰੱਖਦਾ ਹੈ। ਜੇਕਰ ਪੇਟ ਸਾਫ ਹੋਵੇ ਤਾਂ ਸਕਿਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ।
4/6
ਪਪੀਤੇ 'ਚ ਪਪੇਨ ਹੁੰਦਾ ਹੈ, ਇਸ 'ਚ ਥੋੜ੍ਹੀ ਮਾਤਰਾ 'ਚ ਗਾਜਰ ਅਤੇ ਚੁਕੰਦਰ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸ ਦਾ ਸੇਵਨ ਕਰੋ। ਇਹ ਖੂਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ। ਇਸ ਡਰਿੰਕ ਨੂੰ ਪੀ ਕੇ ਤੁਸੀਂ ਗਲੋਇੰਗ ਸਕਿਨ ਪਾ ਸਕਦੇ ਹੋ।
5/6
ਅਨਾਰ ਦਾ ਡਿਟੌਕਸ ਡ੍ਰਿੰਕ ਪੀਣ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ, ਇਸ ਨਾਲ ਚਿਹਰੇ ‘ਤੇ ਗਲੋ ਆਉਣ ਲੱਗ ਜਾਂਦਾ ਹੈ। ਜੇਕਰ ਤੁਸੀਂ ਅਨਾਰ ਦੇ ਜੂਸ ਵਿੱਚ ਆਂਵਲਾ ਮਿਲਾ ਕੇ ਪੀਓਗੇ ਤਾਂ ਬਲੱਡ ਪਿਉਰੀਫਾਇਰ ਹੋ ਸਕਦਾ ਹੈ, ਜਿਸ ਨਾਲ ਚਿਹਰੇ ‘ਤੇ ਮੁਹਾਸਿਆਂ ਦੀ ਸਮੱਸਿਆ ਨਹੀਂ ਹੋਵੇਗੀ।
6/6
ਸੰਤਰੇ ਵਿੱਚ ਭਰਪੁਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਤੁਹਾਡੀ ਸਕਿਨ ਟੋਨ ਠੀਕ ਕਰ ਸਕਦਾ ਹੈ। ਸੰਤਰੇ ਦਾ ਡਿਟੌਕਸ ਡਰਿੰਕ ਪੀਣ ਨਾਲ ਸਕਿਨ ਸੰਬੰਧੀ ਸਮੱਸਿਆ ਠੀਕ ਹੋ ਸਕਦੀ ਹੈ, ਇਸ ਦੇ ਨਾਲ ਹੀ ਸਕਿਨ ਨੂੰ ਗਲੋਇੰਗ ਬਣਾਉਣ ਵਿੱਚ ਮਦਦ ਮਿਲਦੀ ਹੈ।
Sponsored Links by Taboola