Fatty Liver: ਫੈਟੀ ਲੀਵਰ ਹੋਣ 'ਤੇ ਸਰੀਰ 'ਚ ਨਜ਼ਰ ਆਉਂਦੇ ਇਹ ਲੱਛਣ, ਇਦਾਂ ਪਛਾਣੋ
ਸਰੀਰ ਵਿੱਚ ਚਰਬੀ ਜਮ੍ਹਾਂ ਹੋਣਾ ਸਿਹਤ ਲਈ ਚੰਗਾ ਨਹੀਂ ਹੈ। ਇਸ ਨਾਲ ਨਾ ਸਿਰਫ ਸਰੀਰ ਦਾ ਆਕਾਰ ਖਰਾਬ ਹੁੰਦਾ ਹੈ ਬਲਕਿ ਕਈ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ।
Fatty Liver
1/6
ਫੈਟੀ ਲਿਵਰ ਸਿੰਡਰੋਮ ਜਾਂ ਬਿਮਾਰੀ ਹੋਣ ਦੀ ਸਥਿਤੀ ਵਿੱਚ ਵੀ ਲੀਵਰ 'ਤੇ ਫੈਟ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਲੀਵਰ 'ਚ ਹੌਲੀ-ਹੌਲੀ ਸੋਜ ਆ ਜਾਂਦੀ ਹੈ। ਪੇਟ ਦੇ ਉਸ ਹਿੱਸੇ ਵਿੱਚ ਵੀ ਸੋਜ ਆ ਜਾਂਦੀ ਹੈ ਜਿੱਥੇ ਲੀਵਰ ਹੁੰਦਾ ਹੈ।
2/6
ਫੈਟੀ ਲੀਵਰ ਦੀ ਬਿਮਾਰੀ ਹੋਣ 'ਤੇ ਸਰੀਰ ਨੂੰ ਸਹੀ ਤਰੀਕੇ ਨਾਲ ਊਰਜਾ ਨਹੀਂ ਮਿਲ ਪਾਉਂਦੀ, ਜਿਸ ਕਾਰਨ ਵਿਅਕਤੀ ਥਕਾਵਟ ਮਹਿਸੂਸ ਕਰਦਾ ਹੈ।
3/6
ਤੁਸੀਂ ਕਿਸੇ ਵੀ ਚੀਜ਼ 'ਤੇ ਧਿਆਨ ਕੇਂਦਰਿਤ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਵਿਅਕਤੀ ਨੂੰ ਕਾਫੀ ਕਮਜ਼ੋਰੀ ਵੀ ਮਹਿਸੂਸ ਹੁੰਦੀ ਹੈ।
4/6
ਕੁਝ ਲੋਕਾਂ ਦਾ ਫੈਟੀ ਲੀਵਰ ਹੋਣ ਕਰਕੇ ਤੇਜ਼ੀ ਨਾਲ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ।
5/6
ਫੈਟੀ ਲੀਵਰ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਅਕਸਰ ਕਬਜ਼ ਦੀ ਸਮੱਸਿਆ ਹੁੰਦੀ ਹੈ।
6/6
ਫੈਟੀ ਲੀਵਰ ਦਿਮਾਗ ਨੂੰ ਵੀ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ।
Published at : 13 Aug 2023 06:54 AM (IST)