ਹਰ ਰੋਜ਼ ਆਪਣੇ ਬੱਚਿਆਂ ਨੂੰ ਖਵਾਉਂਦੇ ਹੋ ਪੈਕਡ ਸਨੈਕਸ, ਤਾਂ ਸਾਵਧਾਨ! ਇਹ ਆਦਤ ਉਨ੍ਹਾਂ ਦੇ ਸਰੀਰ ਦੇ ਇਨ੍ਹਾਂ ਅੰਗਾਂ ਨੂੰ ਕਰ ਰਹੀਆਂ ਖਰਾਬ

ਅੱਜਕੱਲ ਮਾਪੇ ਬੱਚਿਆਂ ਨੂੰ ਚੁੱਪ ਕਰਵਾਉਣ ਜਾਂ ਟਿਫਿਨ ਲਈ ਬਿਸਕੁਟ, ਚਿਪਸ ਜਾਂ ਹੋਰ ਪੈਕਡ ਸਨੈਕਸ ਦੇ ਦਿੰਦੇ ਹਨ। ਇਹ ਚੀਜ਼ਾਂ ਜਦੋਂ ਕਿ ਭੁੱਖ ਮਿਟਾਉਂਦੀਆਂ ਹਨ, ਪਰ ਹੌਲੀ-ਹੌਲੀ ਇਹ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

( Image Source : Freepik )

1/7
ਬਿਸਕੁਟ ਅਤੇ ਚਿਪਸ ਵਿੱਚ ਪਾਇਆ ਜਾਣ ਵਾਲਾ ਟ੍ਰਾਂਸ ਫੈਟ ਅਤੇ ਪ੍ਰੋਸੈੱਸਡ ਸ਼ੂਗਰ ਬੱਚਿਆਂ ਦੇ ਲੀਵਰ ਲਈ ਖ਼ਤਰਨਾਕ ਹੁੰਦੇ ਹਨ। ਕਿਉਂਕਿ ਬੱਚਿਆਂ ਦਾ ਲੀਵਰ ਹਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ, ਉਹ ਇਹਨਾਂ ਚੀਜ਼ਾਂ ਨੂੰ ਢੰਗ ਨਾਲ ਹਜ਼ਮ ਨਹੀਂ ਕਰ ਸਕਦਾ।
2/7
ਜੇ ਬੱਚੇ ਲਗਾਤਾਰ ਅਜਿਹੀ ਖੁਰਾਕ ਖਾਂਦੇ ਰਹਿਨ, ਤਾਂ ਉਨ੍ਹਾਂ ਨੂੰ ਫੈਟੀ ਲੀਵਰ ਵਰਗੀ ਬਿਮਾਰੀ ਹੋ ਸਕਦੀ ਹੈ, ਜੋ ਪਹਿਲਾਂ ਸਿਰਫ਼ ਬਾਲਗਾਂ ਵਿੱਚ ਹੀ ਵੇਖੀ ਜਾਂਦੀ ਸੀ।
3/7
ਜੰਕ ਫੂਡ ਵਿੱਚ ਪੋਸ਼ਣਤੱਤ ਘੱਟ ਹੁੰਦੇ ਹਨ। ਜੇ ਬੱਚਾ ਹਰ ਰੋਜ਼ ਇਹ ਖਾਂਦਾ ਰਹੇ, ਤਾਂ ਉਸਦੀ ਇਮਿਊਨ ਸਿਸਟਮ ਕਮਜ਼ੋਰ ਹੋ ਸਕਦੀ ਹੈ। ਇਸ ਕਾਰਨ ਉਹ ਬੱਚਾ ਅਕਸਰ ਸਰਦੀ, ਬੁਖਾਰ ਜਾਂ ਪੇਟ ਦੀ ਬਿਮਾਰੀ ਵਿੱਚ ਫਸ ਸਕਦਾ ਹੈ।
4/7
ਜਿਹੜੇ ਬੱਚੇ ਹਰ ਰੋਜ਼ ਪ੍ਰੋਸੈੱਸਡ ਫੂਡ ਜਾਂ ਜੰਕ ਫੂਡ ਖਾਂਦੇ ਹਨ, ਉਨ੍ਹਾਂ ਵਿੱਚ ਛੋਟੀ ਉਮਰ ਤੋਂ ਹੀ ਮੋਟਾਪਾ ਅਤੇ ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਚੀਜ਼ਾਂ ਵਿੱਚ ਕੈਲੋਰੀ, ਚੀਨੀ ਅਤੇ ਨਮਕ ਜ਼ਿਆਦਾ ਹੁੰਦੇ ਹਨ, ਜੋ ਸਰੀਰ ਵਿੱਚ ਚਰਬੀ ਵਧਾ ਦਿੰਦੇ ਹਨ।
5/7
ਚਿਪਸ ਤੇ ਬਿਸਕੁਟਾਂ ਵਿੱਚ ਫਾਈਬਰ ਘੱਟ ਹੁੰਦਾ ਹੈ, ਜਦਕਿ ਬੱਚਿਆਂ ਨੂੰ ਸਹੀ ਪਾਚਨ ਲਈ ਫਾਈਬਰ ਵਾਲੀ ਖੁਰਾਕ ਦੀ ਲੋੜ ਹੁੰਦੀ ਹੈ। ਜੇ ਬੱਚੇ ਰੋਜ਼ ਇਹ ਚੀਜ਼ਾਂ ਖਾਂਦੇ ਹਨ ਤਾਂ ਉਨ੍ਹਾਂ ਨੂੰ ਕਬਜ਼, ਗੈਸ, ਪੇਟ ਦਰਦ ਜਾਂ ਭੁੱਖ ਨਾ ਲੱਗਣ ਵਰਗੀਆਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
6/7
ਜਿਹੜੇ ਬੱਚੇ ਰੋਜ਼ ਚਿਪਸ ਅਤੇ ਬਿਸਕੁਟ ਵਰਗੇ ਜੰਕ ਫੂਡ ਖਾਂਦੇ ਹਨ, ਉਹ ਹੌਲੀ-ਹੌਲੀ ਫਲ, ਸਬਜ਼ੀ ਤੇ ਦਾਲਾਂ ਵਰਗੀਆਂ ਚੰਗੀਆਂ ਚੀਜ਼ਾਂ ਖਾਣ ਤੋਂ ਹਟ ਜਾਂਦੇ ਹਨ। ਇਸ ਕਾਰਨ ਉਨ੍ਹਾਂ ਦੀ ਖਾਣ-ਪੀਣ ਦੀ ਆਦਤ ਖਰਾਬ ਹੋ ਜਾਂਦੀ ਹੈ ਅਤੇ ਬਾਅਦ ਵਿੱਚ ਸਿਹਤਮੰਦ ਖੁਰਾਕ ਵੱਲ ਵਾਪਸ ਆਉਣਾ ਔਖਾ ਹੋ ਜਾਂਦਾ ਹੈ।
7/7
ਚਿਪਸ ਦੀ ਥਾਂ ਘਰ ਦੇ ਭੁੰਨੇ ਹੋਏ ਮਖਾਣੇ, ਚਨੇ ਜਾਂ ਪੋਹਾ ਦੇ ਸਕਦੇ ਹੋ। ਬਿਸਕੁਟ ਦੀ ਥਾਂ ਸੂਜੀ ਟੋਸਟ, ਫਲ ਜਾਂ ਮੂੰਗ ਦਾਲ ਚੀਲਾ ਵਰਗੇ ਚੋਣਾਂ ਅਜਮਾਓ। ਬੱਚਿਆਂ ਦੀ ਆਦਤ ਹੌਲੀ-ਹੌਲੀ ਬਦਲੋ, ਪਿਆਰ ਨਾਲ ਸਮਝਾਓ, ਜ਼ਬਰਦਸਤੀ ਨਾ ਕਰੋ। ਪੈਕਟਬੰਦ ਚੀਜ਼ਾਂ ਹਫ਼ਤੇ 'ਚ ਇਕ ਵਾਰੀ ਹੀ ਦੇਵੋ, ਉਹ ਵੀ ਥੋੜ੍ਹੀ ਮਾਤਰਾ 'ਚ। ਜੰਕ ਫੂਡ ਦੇ ਨੁਕਸਾਨ ਬਾਅਦ ਵਿੱਚ ਠੀਕ ਕਰਨਾ ਔਖਾ ਹੋ ਜਾਂਦਾ ਹੈ। ਬਚਪਨ ਦੀ ਖੁਰਾਕ ਦਾ ਅਸਰ ਉਨ੍ਹਾਂ ਦੀ ਪੂਰੀ ਜ਼ਿੰਦਗੀ 'ਤੇ ਪੈਂਦਾ ਹੈ, ਇਸ ਲਈ ਅੱਜ ਤੋਂ ਹੀ ਸਿਹਤਮੰਦ ਆਦਤਾਂ ਸ਼ੁਰੂ ਕਰੋ।
Sponsored Links by Taboola