ਫੈਲੇ ਹੋਏ ਢਿੱਡ ਨੂੰ ਘਟਾਉਣ 'ਚ ਬਹੁਤ ਮਦਦਗਾਰ ਹੁੰਦਾ ਮੇਥੀ ਦੇ ਦਾਣਿਆਂ ਦਾ ਪਾਣੀ, ਇੰਝ ਕਰੋ ਡਾਇਟ 'ਚ ਸ਼ਾਮਿਲ
ਮੋਟਾਪਾ ਅਤੇ ਬੈਲੀ ਫੈਟ ਨਾ ਸਿਰਫ਼ ਤੁਹਾਡੀ ਸ਼ਖਸੀਅਤ ਨੂੰ ਖ਼ਰਾਬ ਕਰਦੀ ਹੈ ਸਗੋਂ ਕਈ ਬਿਮਾਰੀਆਂ ਦਾ ਕਾਰਨ ਵੀ ਹੈ। ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਇਸ ਪਾਣੀ ਦੇ ਹੋਰ ਫਾਇਦੇ...
( Image Source : Freepik )
1/6
ਮੇਥੀ ਬੀਜ ਜਿਸ ਨੂੰ ਅੰਗਰੇਜ਼ੀ ਵਿੱਚ ਫੇਨੁਗਰੀਕ ਸੀਡਸ ਕਹਿੰਦੇ ਹਨ। ਮੇਥੀ ਦੇ ਬੀਜਾਂ ਦੀ ਵਰਤੋਂ ਭਾਰ ਘਟਾਉਣ ਅਤੇ ਫੈਲੇ ਹੋਏ ਢਿੱਡ ਨੂੰ ਘਟਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੀ ਹੈ।
2/6
ਮੇਥੀ ਦੇ ਬੀਜ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਭੁੱਖ ਨਹੀਂ ਲੱਗਦੀ।
3/6
ਫਾਈਬਰ ਤੋਂ ਇਲਾਵਾ ਮੇਥੀ ਦੇ ਬੀਜਾਂ ਵਿਚ ਕਾਪਰ, ਰਾਈਬੋਫਲੇਵਿਨ, ਵਿਟਾਮਿਨ ਏ, ਬੀ 6, ਸੀ, ਕੇ, ਕੈਲਸ਼ੀਅਮ, ਆਇਰਨ ਅਤੇ ਫੋਲਿਕ ਐਸਿਡ ਦੀ ਵੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਨੂੰ ਅੰਦਰੋਂ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦੇ ਹਨ। ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਮੇਥੀ ਦੇ ਬੀਜਾਂ ਦਾ ਸੇਵਨ ਕਿਵੇਂ ਕਰ ਸਕਦੇ ਹੋ।
4/6
ਮੇਥੀ ਦੇ ਬੀਜਾਂ ਦਾ ਸੇਵਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਰਾਤ ਨੂੰ 1 ਤੋਂ 2 ਚਮਚ ਮੇਥੀ ਦੇ ਦਾਣੇ ਇੱਕ ਗਲਾਸ ਵਿੱਚ ਪਾ ਕੇ ਰਾਤ ਭਰ ਭਿਓਂ ਕੇ ਰੱਖੋ। ਅਗਲੀ ਸਵੇਰ ਇਨ੍ਹਾਂ ਭਿੱਜੇ ਹੋਏ ਦਾਣਿਆਂ ਵਾਲੇ ਪਾਣੀ ਨੂੰ ਹਲਕਾ ਗਰਮ ਕਰੋ ਅਤੇ ਇਸ ਨੂੰ ਛਾਣ ਕੇ ਪੀਓ।
5/6
ਤੁਸੀਂ ਚਾਹੋ ਤਾਂ ਮੇਥੀ ਦੇ ਬੀਜਾਂ ਦੇ ਭਿੱਜੇ ਹੋਏ ਦਾਣੇ ਵੀ ਖਾ ਸਕਦੇ ਹੋ ਜਾਂ ਇਨ੍ਹਾਂ ਬੀਜਾਂ ਨੂੰ ਫੇਸ ਪੈਕ ਜਾਂ ਹੇਅਰ ਮਾਸਕ ਬਣਾ ਕੇ ਵੀ ਚਹਿਰੇ 'ਤੇ ਲਗਾ ਸਕਦੇ ਹੋ।
6/6
ਮੇਥੀ ਦੇ ਦਾਣਿਆਂ ਦਾ ਪਾਣੀ ਪੀਣ ਨਾਲ ਮੈਟਾਬੋਲੀਜ਼ਮ ਤੇਜ਼ ਹੁੰਦਾ ਹੈ ਅਤੇ ਸਰੀਰ ਦੀ ਵਾਧੂ ਚਰਬੀ ਜਲਣ ਲੱਗਦੀ ਹੈ। ਇਸ ਨਾਲ ਵਾਲਾਂ ਦਾ ਵਿਕਾਸ ਵੀ ਵਧਦਾ ਹੈ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ। ਇਹ ਪਾਣੀ ਚਮੜੀ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਕਿਉਂਕਿ ਇਸ ਵਿਚ ਕਈ ਐਂਟੀ-ਏਜਿੰਗ ਗੁਣ ਹੁੰਦੇ ਹਨ।
Published at : 15 May 2025 04:05 PM (IST)