Health News: ਬਦਲਦੇ ਮੌਸਮ 'ਚ ਬਿਮਾਰੀਆਂ ਤੋਂ ਖੁਦ ਨੂੰ ਬਚਾਉਣ ਲਈ ਅਪਣਾਓ ਇਹ 5 ਘਰੇਲੂ ਨੁਸਖੇ
ਬਸ ਠੰਡ ਆਪਣੇ ਅਖੀਰਲੇ ਪੜਾਅ ਵਿੱਚ ਚੱਲ ਰਹੀ ਹੈ। ਜਿਸ ਕਰਕੇ ਸਿਰਫ ਸਵੇਰੇ ਅਤੇ ਸ਼ਾਮ ਦੀ ਠੰਡ ਰਹਿ ਗਈ ਹੈ। ਦਿਨ ਵਿੱਚ ਤਾਂ ਤੇਜ਼ ਧੁੱਪ ਹੁੰਦੀ ਹੈ। ਜਿਸ ਕਰਕੇ ਲੋਕ ਗਰਮ ਸਰਦ ਹੋ ਸਕਦੇ ਹਨ। ਜਿਸ ਕਰਕੇ ਖੰਘ, ਜ਼ੁਕਾਮ, ਸਰੀਰ ‘ਚ ਕਠੋਰਤਾ, ਸਿਰਦਰਦ ਅਤੇ ਵਾਇਰਲ ਬੁਖਾਰ ਵਰਗੀਆਂ ਕਈ ਤਰ੍ਹਾਂ ਦੀਆਂ ਮੌਸਮੀ ਬਿਮਾਰੀਆਂ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
Download ABP Live App and Watch All Latest Videos
View In Appਜੇਕਰ ਇਨ੍ਹਾਂ ਮੌਸਮੀ ਬਿਮਾਰੀਆਂ ਨੂੰ ਜਲਦੀ ਠੀਕ ਨਾ ਕੀਤਾ ਜਾਵੇ ਤਾਂ ਸਰੀਰ 'ਚ ਕਮਜ਼ੋਰੀ ਦੀ ਸਮੱਸਿਆ ਵੀ ਹੋ ਜਾਂਦੀ ਹੈ। ਮੌਸਮੀ ਬਿਮਾਰੀਆਂ ਤੋਂ ਬਚਣ ਲਈ ਕਈ ਘਰੇਲੂ ਉਪਾਅ ਕੀਤੇ ਜਾ ਸਕਦੇ ਹਨ। ਇਹ ਉਪਾਅ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਮੌਸਮੀ ਬਿਮਾਰੀਆਂ ਦਾ ਖਤਰਾ ਵੀ ਘੱਟ ਹੋਵੇਗਾ। ਸ਼ਾਰਦਾ ਕਲੀਨਿਕ ਦੇ ਡਾਕਟਰ ਕੇਪੀ ਸਰਦਾਨਾ ਨੇ ਬਦਲਦੇ ਮੌਸਮ ਵਿੱਚ ਖੁਦ ਨੂੰ ਕਿਵੇਂ ਮੌਸਮੀ ਬਿਮਾਰੀਆਂ ਤੋਂ ਬਚਾਉਣਾ ਹੈ ਉਸ ਬਾਰੇ ਦੱਸਿਆ ਹੈ, ਆਓ ਜਾਣਦੇ ਹਾਂ...
ਸਿਹਤਮੰਦ ਰਹਿਣ ਅਤੇ ਮੌਸਮੀ ਬਿਮਾਰੀਆਂ ਤੋਂ ਬਚਣ ਲਈ ਆਪਣੀ ਖੁਰਾਕ 'ਚ ਵਿਟਾਮਿਨ ਡੀ ਨਾਲ ਭਰਪੂਰ ਭੋਜਨ ਸ਼ਾਮਿਲ ਕਰੋ। ਵਿਟਾਮਿਨ ਡੀ ਵਾਲੇ ਭੋਜਨ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ। ਇਹ ਸਰੀਰ ਵਿੱਚ ਕੈਲਸ਼ੀਅਮ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ।
ਸਰੀਰ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਰੋਜ਼ਾਨਾ ਘੱਟੋ-ਘੱਟ 2 ਤੋਂ 3 ਲੀਟਰ ਪਾਣੀ ਪੀਓ। ਪਾਣੀ ਪੀਣ ਨਾਲ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਬਿਮਾਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਕੋਸਾ ਪਾਣੀ ਪੀਣ ਦੇ ਨਾਲ-ਨਾਲ ਤੁਸੀਂ ਨਾਰੀਅਲ ਪਾਣੀ, ਨਿੰਬੂ ਪਾਣੀ ਅਤੇ ਹਰਬਲ ਚਾਹ ਦਾ ਸੇਵਨ ਵੀ ਕਰ ਸਕਦੇ ਹੋ।
ਅਜਿਹੇ 'ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ। ਲੋੜੀਂਦੀ ਨੀਂਦ ਲੈਣ ਨਾਲ ਨਾ ਸਿਰਫ਼ ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮਦਦ ਮਿਲਦੀ ਹੈ, ਸਗੋਂ ਪ੍ਰਤੀਰੋਧਕ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ 'ਤੇ ਹੱਥ ਧੋਂਦੇ ਰਹਿਣਾ ਸਭ ਤੋਂ ਜ਼ਰੂਰੀ ਹੈ। ਹੱਥ ਨਾ ਧੋਣ ਨਾਲ ਇਹ ਤੇਜ਼ੀ ਨਾਲ ਫੈਲਦਾ ਹੈ। ਬਾਹਰੋਂ ਆਉਣ ਤੋਂ ਬਾਅਦ, ਵਾਸ਼ਰੂਮ ਦੀ ਵਰਤੋਂ ਕਰਨ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। ਹੱਥ ਧੋਣ ਲਈ ਚੰਗੇ ਹੈਂਡਵਾਸ਼ ਦੀ ਵਰਤੋਂ ਕਰੋ।