ਖ਼ਰਾਬ ਤੋਂ ਖ਼ਰਾਬ ਮੂਡ ਚੁਟਕੀਆਂ 'ਚ ਹੋ ਜਾਵੇਗਾ ਠੀਕ , ਬੱਸ ਕਰੋ ਇਹ 7 ਉਪਾਅ

ਅਕਸਰ ਜੋ ਗੱਲਾਂ ਸਾਨੂੰ ਪਸੰਦ ਨਹੀਂ ਹੁੰਦੀਆਂ ਜਾਂ ਫ਼ਿਰ ਕੁੱਝ ਨੈਗਟਿਵ ਗੱਲਾਂ ਸੁਣ ਕੇ ਸਾਡਾ ਮੂਡ ਖ਼ਰਾਬ ਹੋ ਜਾਂਦਾ ਹੈ… ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਦਿਨ ਦੁਖੀ ਰਹੇ। ਤੁਸੀਂ ਕੁਝ ਉਪਾਅ ਕਰਕੇ ਆਪਣਾ ਮੂਡ ਚੁਟਕੀਆਂ ਵਿੱਚ ਬਦਲ ਸਕਦੇ ਹੋ।

lifestyle News

1/7
ਅਕਸਰ ਜੋ ਗੱਲਾਂ ਸਾਨੂੰ ਪਸੰਦ ਨਹੀਂ ਹੁੰਦੀਆਂ ਜਾਂ ਫ਼ਿਰ ਕੁੱਝ ਨੈਗਟਿਵ ਗੱਲਾਂ ਸੁਣ ਕੇ ਸਾਡਾ ਮੂਡ ਖ਼ਰਾਬ ਹੋ ਜਾਂਦਾ ਹੈ… ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਦਿਨ ਦੁਖੀ ਰਹੇ। ਤੁਸੀਂ ਕੁਝ ਉਪਾਅ ਕਰਕੇ ਆਪਣਾ ਮੂਡ ਚੁਟਕੀਆਂ ਵਿੱਚ ਬਦਲ ਸਕਦੇ ਹੋ।
2/7
ਜੇਕਰ ਤੁਹਾਡਾ ਮੂਡ ਖਰਾਬ ਹੈ ਤਾਂ ਤੁਸੀਂ ਥੋੜ੍ਹੀ ਦੇਰ ਧੁੱਪ 'ਚ ਟਹਿਲ ਲਵੋ। ਇਸ ਨਾਲ ਸਰੀਰ ਵਿੱਚ ਸੇਰੋਟੋਨਿਨ ਦਾ ਲੈਵਲ ਵੱਧ ਜਾਂਦਾ ਹੈ, ਜੋ ਤੁਹਾਡੇ ਮੂਡ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਮਦਦ ਕਰਦਾ ਹੈ।
3/7
ਕਈ ਵਾਰ ਤੁਸੀਂ ਅਜਿਹੇ ਨੈਗਟਿਵ ਮਾਹੌਲ ਵਿਚ ਰਹਿੰਦੇ ਹੋ ਕਿ ਤੁਸੀਂ ਨੈਗਟਿਵ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣਾ ਮੂਡ ਖਰਾਬ ਕਰ ਲੈਂਦੇ ਹੋ। ਅਜਿਹੀ ਸਥਿਤੀ ਵਿੱਚ ਉਹਨਾਂ ਲੋਕਾਂ ਦੇ ਨਾਲ ਬੈਠੋ ,ਜੋ ਹਰ ਸਮੇਂ ਹੱਸਦੇ ਅਤੇ ਮਜ਼ਾਕ ਕਰਦੇ ਹਨ। ਪੌਜੇਟਿਵ ਲੋਕਾਂ ਨਾਲ ਬੈਠਣ ਨਾਲ ਤੁਸੀਂ ਚੰਗਾ ਸੋਚਦੇ ਹੋ ਅਤੇ ਇਸ ਤਰ੍ਹਾਂ ਤੁਹਾਡਾ ਮੂਡ ਠੀਕ ਹੋ ਜਾਂਦਾ ਹੈ।
4/7
ਜੇਕਰ ਦਫਤਰ ਜਾਂ ਘਰ 'ਚ ਕਿਸੇ ਚੀਜ਼ ਕਾਰਨ ਤੁਹਾਡਾ ਮੂਡ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਆਪਣਾ ਮਨਪਸੰਦ ਗੀਤ ਸੁਣ ਸਕਦੇ ਹੋ। ਹਾਲਾਂਕਿ ਇਸ ਵਿੱਚ ਪੌਜੇਟਿਵ ਮਿਊਜ਼ਿਕ ਸ਼ਾਮਲ ਹੋਣਾ ਚਾਹੀਦਾ ਹੈ। ਇਹ ਤੁਹਾਨੂੰ ਬੁਰੇ ਮੂਡ ਤੋਂ ਬਾਹਰ ਕੱਢਣ ਵਿੱਚ ਮਦਦ ਕਰ ਸਕਦਾ ਹੈ। ਸੰਗੀਤ ਸੁਣਨ ਨਾਲ ਦਿਮਾਗ ਆਪਣੇ ਹਾਰਮੋਨ ਡੋਪਾਮਾਈਨ ਦੇ ਉਤਪਾਦਨ ਨੂੰ ਵਧਾ ਸਕਦਾ ਹੈ। ਇਹ ਮੂਡ ਨੂੰ ਅਪਲਿਸਟ ਕਰਨ ਲਈ ਜਾਣਿਆ ਜਾਂਦਾ ਹੈ।
5/7
ਜਦੋਂ ਵੀ ਤੁਹਾਡਾ ਮੂਡ ਖਰਾਬ ਹੋਵੇ ਤਾਂ ਕਸਰਤ ਕਰੋ। ਇਸ ਤੋਂ ਤੁਹਾਡੇ ਦਿਮਾਗ ਨੂੰ ਕਾਫੀ ਫਾਇਦਾ ਹੋ ਸਕਦਾ ਹੈ। ਕਸਰਤ ਕਰਨ ਨਾਲ ਦਿਮਾਗ ਵਿੱਚ ਐਂਡੋਰਫਿਨ ਹਾਰਮੋਨ ਨਿਕਲਦਾ ਹੈ , ਜੋ ਤੁਹਾਨੂੰ ਚੰਗਾ ਮਹਿਸੂਸ ਕਰਦਾ ਹੈ।
6/7
ਮੂਡ ਨੂੰ ਠੀਕ ਕਰਨ ਲਈ ਚਾਕਲੇਟ ਖਾਣਾ ਸਭ ਤੋਂ ਵਧੀਆ ਵਿਕਲਪ ਹੈ। ਕਿਉਂਕਿ ਇਸ ਨਾਲ ਦਿਮਾਗ ਵਿੱਚ ਸੇਰੋਟੋਨਿਨ ਰਿਲੀਜ਼ ਹੁੰਦਾ ਹੈ, ਜੋ ਸਾਡੇ ਮੂਡ ਨੂੰ ਬੇਹਤਰ ਬਣਾਉਂਦਾ ਹੈ। ਚਾਕਲੇਟ ਦਾ ਇੱਕ ਟੁਕੜਾ ਖਾ ਕੇ ਆਪਣਾ ਮੂਡ ਠੀਕ ਕਰ ਸਕਦੇ ਹੋ।
7/7
ਅਕਸਰ ਕਿਸੇ ਨਾ ਕਿਸੇ ਕਾਰਨ ਮੂਡ ਵਿਗੜ ਜਾਂਦਾ ਹੈ। ਅਜਿਹੇ 'ਚ ਜਦੋਂ ਵੀ ਤੁਹਾਡਾ ਮੂਡ ਖਰਾਬ ਹੋਵੇ ਤਾਂ ਇਕੱਲੇ ਰਹਿਣ ਦੀ ਬਜਾਏ ਆਪਣੇ ਦੋਸਤਾਂ ਨੂੰ ਮਿਲੋ ਜਾਂ ਪਰਿਵਾਰ ਦੇ ਕਿਸੇ ਮੈਂਬਰ ਨਾਲ ਗੱਲ ਕਰੋ। ਆਪਣੀਆਂ ਸਮੱਸਿਆ ਦੱਸੋ। ਅਜਿਹਾ ਕਰਨ ਨਾਲ ਤੁਹਾਡਾ ਦਿਲ ਹਲਕਾ ਹੋ ਜਾਵੇਗਾ ਅਤੇ ਤੁਹਾਡਾ ਮੂਡ ਵੀ ਠੀਕ ਹੋ ਜਾਵੇਗਾ।
Sponsored Links by Taboola