Skincare special: ਜੇਕਰ ਬਿਨਾਂ ਮੇਕਅਪ ਤੋਂ ਸਕਿਨ ਨੂੰ ਬਣਾਉਣਾ ਚਾਹੁੰਦੇ ਹੋ ਗਲੋਇੰਗ, ਤਾਂ ਅਪਣਾਓ ਇਹ Tips

Natural beauty: ਜੇਕਰ ਤੁਸੀਂ ਵੀ ਮੇਕਅਪ ਕਰ-ਕਰ ਕੇ ਥੱਕ ਚੁੱਕੇ ਤੇ ਚਾਹੁੰਦੇ ਹੋ ਕਿ ਬਿਨਾਂ ਮੇਕਅਪ ਤੋਂ ਨੈਚੁਰਲ ਬਿਊਟੀ ਮਿਲ ਜਾਵੇ। ਇਸ ਲਈ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ, ਕਦੇ ਨਹੀਂ ਕਰਨਾ ਪਵੇਗਾ ਮੇਕਅਪ ਅਤੇ ਦਿਖੋਗੇ ਖ਼ੂਬਸੁਰਤ।

natural beauty

1/5
ਸਿਹਤਮੰਦ ਅਤੇ ਗਲੋਇੰਗ ਸਕਿਨ ਬਣਾਏ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਵੀ ਗਲੋਇੰਗ ਸਕਿਨ ਚਾਹੁੰਦੇ ਹੋ ਤਾਂ ਰੋਜ਼ ਘੱਟ ਤੋਂ ਘੱਟ 10-12 ਗਲਾਸ ਪਾਣੀ ਦੇ ਪੀਓ। ਇਸ ਦੇ ਨਾਲ ਹੀ ਸਵੇਰ ਵੇਲੇ ਨਿੰਬੂ ਪਾਣੀ ਪੀਣਾ ਸ਼ੁਰੂ ਕਰੋ ਜੋ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
2/5
ਤੁਸੀਂ ਦਿਨ ਵਿੱਚ ਜਿਹੜੀਆਂ ਚੀਜ਼ਾਂ ਖਾਂਦੇ ਹੋ, ਉਹ ਤੁਹਾਡੀ ਸਕਿਨ, ਵਾਲ ਅਤੇ ਓਵਰਆਲ ਲੁੱਕ ਨੂੰ ਪ੍ਰਭਾਵਿਤ ਕਰ ਸਕਦੀ ਹੈ। ਤੁਹਾਨੂੰ ਪ੍ਰੋਸੈਸਡ ਮੀਲ, ਚੀਨੀ ਅਤੇ ਅਲਕੋਹਲ ਨੂੰ ਘੱਟ ਮਾਤਰਾ ਵਿੱਚ ਲੈਣਾ ਚਾਹੀਦਾ ਹੈ। ਇਸ ਦੀ ਬਜਾਏ ਤੁਹਾਨੂੰ ਪ੍ਰੋਟੀਨ, ਤਾਜ਼ਾ ਫਲ ਅਤੇ ਹੈਲਥੀ ਫੂਡਸ ਖਾਣੇ ਚਾਹੀਦੇ ਹਨ।
3/5
ਚੰਗੀ-ਹਾਈਡਰੇਟਿਡ ਅਤੇ ਸਿਹਤਮੰਦ ਸਕਿਨ ਹੋਵੇ ਤਾਂ ਤੁਹਾਡਾ ਚਿਹਰਾ ਖ਼ੂਬਸੁਰਤ ਲੱਗਦਾ ਹੈ। ਇਸ ਨੂੰ ਧੋਣ, ਐਕਸਫੋਲੀਏਟ ਕਰਨ ਅਤੇ ਨਮੀ ਦੇਣ ਦੀ ਆਦਤ ਬਣਾਓ। ਇਸ ਦੇ ਨਾਲ ਹੀ ਰੁਟੀਨ ਵਿੱਚ ਚਿਹਰੇ ‘ਤੇ ਨਾਰੀਅਲ ਦਾ ਤੇਲ ਜਾਂ ਕੋਈ ਵੀ ਸੀਰਮ ਲਗਾਉਣਾ ਸ਼ੁਰੂ ਕਰੋ ਜਿਸ ਨਾਲ ਤੁਹਾਡੀ ਸਕਿਨ ਹਾਈਡ੍ਰੇਟ ਰਹੇਗੀ ਤੇ ਤੁਹਾਡੀ ਸਕਿਨ ‘ਤੇ ਸ਼ਾਈਨਿੰਗ ਆਵੇਗੀ।
4/5
ਐਲੋਵੇਰਾ ਅਤੇ ਨਾਰੀਅਲ ਦੇ ਤੇਲ ਵਿੱਚ ਕੁਦਰਤੀ ਤੱਤ ਪਾਏ ਜਾਂਦੇ ਹਨ ਜਿਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਕਿਨ ਅਤੇ ਵਾਲ ਸਿਹਤਮੰਦ ਹੁੰਦੇ ਹਨ।
5/5
ਤੁਹਾਨੂੰ ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ ਜੋ ਕਿ ਤੁਹਾਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰਖੇਗੀ। ਇਸ ਦੇ ਨਾਲ ਹੀ ਤੁਹਾਡਾ ਮੂਡ ਵੀ ਚੰਗਾ ਰਹੇਗਾ। ਜਿਸ ਨਾਲ ਤੁਹਾਡੇ ਚਿਹਰੇ ‘ਤੇ ਨੈਚੁਰਲ ਬਿਊਟੀ ਆਵੇਗੀ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਮੇਕਅਪ ਕਰਨ ਦੀ ਲੋੜ ਨਹੀਂ ਪਵੇਗੀ।
Sponsored Links by Taboola