ਪੁਰਸ਼ਾਂ 'ਚ ਸਪਰਮ ਗਿਣਤੀ ਵਧਾਉਣ ਲਈ ਅਖਰੋਟ, ਅਨਾਰ ਤੋਂ ਲੈ ਕੇ ਇਹ ਬੀਜ ਵਰਦਾਨ, ਜਾਣੋ ਖੁਰਾਕ ਨਾਲ ਕਿਵੇਂ ਮਿਲੇਗਾ ਕੁਦਰਤੀ ਫਾਇਦਾ

ਅੱਜਕੱਲ ਬਹੁਤ ਸਾਰੇ ਆਦਮੀ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਦਾ ਮੁੱਖ ਕਾਰਣ ਸਪਰਮ ਦੀ ਗਿਣਤੀ ਦਾ ਘੱਟ ਹੋਣਾ ਹੈ। ਗਲਤ ਖੁਰਾਕ, ਤਣਾਅ, ਧੂਮਰਪਾਨ ਅਤੇ ਮੋਟਾਪਾ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ।

Continues below advertisement

( Image Source : Freepik )

Continues below advertisement
1/7
ਅੱਜਕੱਲ ਬਹੁਤ ਸਾਰੇ ਆਦਮੀ ਬਾਂਝਪਨ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਿਸ ਦਾ ਮੁੱਖ ਕਾਰਣ ਸਪਰਮ ਦੀ ਗਿਣਤੀ ਦਾ ਘੱਟ ਹੋਣਾ ਹੈ। ਗਲਤ ਖੁਰਾਕ, ਤਣਾਅ, ਧੂਮਰਪਾਨ ਅਤੇ ਮੋਟਾਪਾ ਇਸ ਸਮੱਸਿਆ ਨੂੰ ਹੋਰ ਵਧਾ ਦਿੰਦੇ ਹਨ। ਦਵਾਈਆਂ ਦੇ ਬਜਾਏ ਕੁਦਰਤੀ ਤਰੀਕੇ ਨਾਲ ਖੁਰਾਕ ਵਿੱਚ ਕੁਝ ਚੀਜ਼ਾਂ ਸ਼ਾਮਲ ਕਰਕੇ ਸਪਰਮ ਗਿਣਤੀ ਵਧਾਈ ਜਾ ਸਕਦੀ ਹੈ।
2/7
ਪੋਟਾਸ਼ੀਅਮ, ਆਇਰਨ ਅਤੇ ਵਿਟਾਮਿਨ B6 ਨਾਲ ਭਰਪੂਰ ਕੇਲਾ ਸਪਰਮ ਗਿਣਤੀ ਵਧਾਉਂਦਾ ਹੈ ਅਤੇ ਉਸ ਦੀ ਗੁਣਵੱਤਾ ਨੂੰ ਬਿਹਤਰ ਕਰਦਾ ਹੈ। ਕੇਲਾ ਅਜਿਹਾ ਫਰੂਟ ਹੈ ਜੋ ਕਿ ਸਸਤਾ ਹੋਣ ਦੇ ਨਾਲ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ, ਇਸ ਨੂੰ ਬਹੁਤ ਹੀ ਆਰਾਮ ਦੇ ਨਾਲ ਖਾਇਆ ਜਾ ਸਕਦਾ ਹੈ।
3/7
ਅਖਰੋਟ ਇੱਕ ਅਜਿਹਾ ਸੁੱਕਾ ਫਲ ਹੈ ਜੋ ਦਿਮਾਗ ਨੂੰ ਤੇਜ਼ ਕਰਦਾ ਹੈ। ਨਾਲ ਹੀ ਇਹ ਸਪਰਮ ਗਿਣਤੀ ਵਧਾਉਂਦਾ ਹੈ ਅਤੇ ਉਸ ਦੀ ਗੁਣਵੱਤਾ ਵਿੱਚ ਸੁਧਾਰ ਕਰਦਾ ਹੈ। ਅਖਰੋਟ ਤੁਸੀਂ ਪਾਣੀ ਜਾਂ ਦੁੱਧ ਵਿੱਚ ਭਿੱਜ ਕੇ ਖਾ ਸਕਦੇ ਹੋ। ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਅਤੇ ਹੋਰ ਲਾਭਦਾਇਕ ਤੱਤ ਪਾਏ ਜਾਂਦੇ ਹਨ।
4/7
ਕੱਦੂ ਦੇ ਬੀਜ-ਪ੍ਰੋਟੀਨ, ਸਿਹਤਮੰਦ ਚਰਬੀ, ਫਾਈਬਰ, ਮੈਗਨੀਜ਼ੀਅਮ, ਜ਼ਿੰਕ, ਆਇਰਨ, ਵਿਟਾਮਿਨ K ਅਤੇ E ਨਾਲ ਭਰਪੂਰ ਕੱਦੂ ਦੇ ਬੀਜ ਆਦਮੀਆਂ ਲਈ ਬਹੁਤ ਫਾਇਦਾਮੰਦ ਹਨ। ਇਹ ਨਾ ਸਿਰਫ ਸਪਰਮ ਗਿਣਤੀ ਵਧਾਉਂਦੇ ਹਨ ਬਲਕਿ ਹਾਰਮੋਨਜ਼ ਨੂੰ ਵੀ ਸੰਤੁਲਿਤ ਰੱਖਣ ਵਿੱਚ ਮਦਦ ਕਰਦੇ ਹਨ।
5/7
ਹਰੀਆਂ ਸਬਜ਼ੀਆਂ-ਪਾਲਕ, ਸੋਆ, ਮੇਥੀ, ਬਥੂਆਂ ਵਰਗੀਆਂ ਹਰੀ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਇਨ੍ਹਾਂ ਸਬਜ਼ੀਆਂ ਵਿੱਚ ਫੋਲੇਟ ਹੁੰਦਾ ਹੈ, ਜੋ ਸਪਰਮ ਦੇ ਉਤਪਾਦਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।
Continues below advertisement
6/7
ਟਮਾਟਰ- ਟਮਾਟਰ ਤੁਸੀਂ ਅਕਸਰ ਸਬਜ਼ੀ ਵਿੱਚ ਖਾਂਦੇ ਹੋ, ਪਰ ਹੁਣ ਇਸਨੂੰ ਸਲਾਦ ਵਿੱਚ ਵੀ ਖਾਣਾ ਸ਼ੁਰੂ ਕਰੋ। ਟਮਾਟਰ ਵਿੱਚ ਲਾਇਕੋਪੀਨ ਹੁੰਦਾ ਹੈ, ਜੋ ਸਪਰਮ ਗਿਣਤੀ ਵਧਾਉਣ ਵਿੱਚ ਮਦਦ ਕਰਦਾ ਹੈ।
7/7
ਅਨਾਰ-ਅਨਾਰ ਵਿੱਚ ਐਂਟੀਆਕਸੀਡੈਂਟ, ਵਿਟਾਮਿਨ, ਖਣਿਜ ਅਤੇ ਫਾਈਬਰ ਵਰਗੇ ਲਾਭਦਾਇਕ ਤੱਤ ਹੁੰਦੇ ਹਨ। ਇਹ ਆਦਮੀਆਂ ਵਿੱਚ ਟੈਸਟੋਸਟਰੋਨ ਦੀ ਮਾਤਰਾ ਵਧਾਉਂਦਾ ਹੈ, ਜਿਸ ਨਾਲ ਸਪਰਮ ਗਿਣਤੀ ਵਧਦੀ ਹੈ। ਅਨਾਰ ਵਿੱਚ ਮੌਜੂਦ ਐਂਟੀਆਕਸੀਡੈਂਟ ਸਪਰਮ ਦੇ ਡੀ.ਐਨ.ਏ. ਦੀ ਰੱਖਿਆ ਕਰਦੇ ਹਨ।
Sponsored Links by Taboola