Sugar Cravings ਨੂੰ ਕੰਟਰੋਲ ਕਰਨ ਲਈ ਇਨ੍ਹਾਂ ਚੀਜ਼ਾਂ ਨੂੰ ਡਾਈਟ 'ਚ ਕਰੋ ਸ਼ਾਮਲ
ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪਾ ਅਤੇ ਹੋਰ ਗੰਭੀਰ ਬਿਮਾਰੀਆਂ ਹੋ ਸਕਦੀਆਂ ਨੇ।
Download ABP Live App and Watch All Latest Videos
View In Appਅਜਿਹੇ 'ਚ, ਤੁਸੀਂ ਮਿੱਠਾ ਘੱਟ ਕਰਨ ਲਈ ਆਪਣੀ ਖੁਰਾਕ 'ਚ ਕੁਝ ਭੋਜਨ ਸ਼ਾਮਲ ਕਰ ਸਕਦੇ ਹੋ। ਜੋ ਤੁਹਾਡੀ ਸਿਹਤ ਲਈ ਵੀ ਫਾਇਦੇਮੰਦ ਹੋਣਗੇ।
ਆਓ ਜਾਣਦੇ ਹਾਂ ਇਨ੍ਹਾਂ Foods ਬਾਰੇ ਜੋ ਤੁਹਾਡਾ ਮਿੱਠਾ ਕੰਟਰੋਲ ਕਰ ਸਕਦੇ ਹਨ।...
ਖਜੂਰ ਸੁੱਕੇ ਮੇਵੇ ਦੀ ਇੱਕ ਕਿਸਮ ਹੈ ਜੋ ਮਿੱਠੀ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਫਾਈਬਰ, ਪੋਟਾਸ਼ੀਅਮ, ਆਇਰਨ ਤੇ ਹੋਰ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਦਹੀਂ 'ਚ ਪ੍ਰੋਟੀਨ ਤੇ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਵੀ Cravings ਘੱਟ ਹੋ ਜਾਂਦੀਆਂ ਹਨ।
ਜਦੋਂ ਤੁਹਾਨੂੰ ਸ਼ੂਗਰ ਦੀ ਲਾਲਸਾ ਹੁੰਦੀ ਹੈ ਤਾਂ ਸ਼ੇਕ ਅਤੇ ਸਮੂਦੀ ਇੱਕ ਵਧੀਆ ਵਿਕਲਪ ਹਨ। ਤੁਸੀਂ ਇਸਨੂੰ ਆਪਣੇ ਮਨਪਸੰਦ ਫਲਾਂ ਨਾਲ ਬਣਾ ਸਕਦੇ ਹੋ, ਪਰ ਇਸ ਵਿੱਚ ਵਾਧੂ ਖੰਡ ਨਾ ਪਾਓ।
Chia Seeds ਨੂੰ ਤੁਸੀਂ ਕਈ ਤਰੀਕਿਆਂ ਨਾਲ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ਦਾ ਸੇਵਨ ਸਲਾਦ 'ਚ ਜਾਂ ਫਿਰ ਕਸਟਾਰਡ 'ਚ ਮਿਲਾ ਕੇ ਕਰ ਸਕਦੇ ਹੋ।
ਜੇਕਰ ਤੁਸੀਂ ਮਿਠਾਈਆਂ ਖਾਣ ਦੇ ਸ਼ੌਕੀਨ ਹੋ ਤਾਂ ਮੌਸਮੀ ਫਲਾਂ ਦਾ ਸੇਵਨ ਕਰਕੇ Cravings ਨੂੰ ਘੱਟ ਕਰ ਸਕਦੇ ਹੋ। ਜਿਵੇਂ ਕਿ ਚੀਕੂ, ਕੇਲਾ, ਸੇਬ, ਅਨਾਨਾਸ, ਨਾਸ਼ਪਾਤੀ।