ਦੁੱਧ ਪੀਣ ਤੋਂ ਪਹਿਲਾਂ ਤੇ ਬਾਅਦ 'ਚ ਕਦੇ ਨਾਂ ਖਾਓ ਇਹ ਚੀਜ਼ਾਂ
ਕੁਝ ਲੋਕ ਦੁੱਧ ਨੂੰ ਪੀਣ ਤੋਂ ਪਹਿਲਾਂ ਅਤੇ ਬਾਅਦ 'ਚ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਫਾਇਦਾ ਘੱਟ ਅਤੇ ਨੁਕਸਾਨ ਜ਼ਿਆਦਾ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ
Download ABP Live App and Watch All Latest Videos
View In Appਖਾਲੀ ਪੇਟ ਦੁੱਧ ਕਦੇ ਨਾ ਪੀਓ, ਕਿਉਂਕਿ ਇਸ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਦੁੱਧ ਦੇ ਨਾਲ ਲੂਣ ਵਾਲੀਆਂ ਚੀਜ਼ਾਂ ਨਾ ਖਾਓ। ਕੋਸ਼ਿਸ਼ ਕਰੋ ਕਿ ਦੁੱਧ ਪੀਣ ਤੋਂ ਇੱਕ ਘੰਟਾ ਪਹਿਲਾਂ ਅਤੇ ਇੱਕ ਘੰਟਾ ਬਾਅਦ ਕੁਝ ਨਾ ਖਾਓ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਸਕਦੀ ਹੈ।
ਮੱਛੀ ਖਾਣ ਦੇ ਬਾਅਦ ਕਦੀ ਦੁੱਧ ਨਾ ਪੀਓ। ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਨੂੰ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੁੱਧ ਦੇ ਤੋਂ ਪਹਿਲਾਂ ਅਤੇ ਬਾਅਦ 'ਚ ਵੀ ਕੋਈ ਖੱਟੀ ਚੀਜ਼ ਭਾਵ ਕਿ ਸੰਤਰਾ, ਨਿੰਬੂ ਅਤੇ ਦਹੀ ਨਾ ਖਾਓ।
ਆਯੁਰਵੇਦ ਦੇ ਮੁਤਾਬਕ ਦੁੱਧ ਪੀਣ ਦਾ ਸਹੀ ਸਮਾਂ ਰਾਤ ਦਾ ਹੈ। ਤੁਸੀਂ ਭੋਜਨ ਕਰਨ ਤੋਂ ਅੱਧਾ ਘੰਟਾ ਬਾਅਦ ਕੋਸੇ ਦੁੱਧ ਨੂੰ ਪੀ ਸਕਦੇ ਹੋ।