ਵਾਰ-ਵਾਰ ਹੁੰਦੈ ਪਿੱਠ 'ਚ ਦਰਦ! ਜਾਣੋ ਕੀ ਨੇ ਇਸ ਦੇ ਮੁੱਖ ਕਾਰਨ

ਪਿੱਠ ਦਰਦ ਦੇ ਵੱਖ-ਵੱਖ ਕਾਰਣ ਹੋ ਸਕਦੇ ਹਨ, ਜਿਵੇਂ ਕਿ ਗਲਤ ਪੋਸਚਰ, ਭਾਰੀ ਸਮਾਨ ਚੁੱਕਣਾ, ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਹੱਡੀਆਂ ਦੀ ਕੋਈ ਸਮੱਸਿਆ। ਇਸ ਦੇ ਇਲਾਜ ਲਈ ਠੀਕ ਬੈਠਣ-ਚਲਣ ਦੀ ਆਦਤ, ਨਿਯਮਿਤ ਕਸਰਤ ਅਤੇ ਜ਼ਰੂਰੀ ਪੋਸ਼ਕ ਤੱਤ ਲੈਣਾ ਮਹੱਤਵਪੂਰਨ ਹੁੰਦਾ ਹੈ। ਜੇਕਰ ਦਰਦ ਲੰਬਾ ਚਲਦਾ ਹੈ ਜਾਂ ਵਧਦਾ ਜਾਂਦਾ ਹੈ ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
Download ABP Live App and Watch All Latest Videos
View In App
ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਥਕਾਵਟ, ਕਸਰਤ ਨਾ ਕਰਨੀ, ਜ਼ਿਆਦਾ ਬੈਠ ਕੇ ਕੰਮ ਕਰਨ ਦੀ ਆਦਤ, ਕਮਰ ਦੀ ਮਾਸਪੇਸ਼ੀਆਂ ਕਮਜ਼ੋਰ ਹੋ ਜਾਣਾ।

ਗਲਤ ਬੈਠਣ ਜਾਂ ਖੜ੍ਹਨ ਦੀ ਆਦਤ , ਲੰਬੇ ਸਮੇਂ ਤੱਕ ਠੀਕ ਢੰਗ ਨਾਲ ਨਾ ਬੈਠਣਾ, ਕੰਮ ਕਰਦੇ ਸਮੇਂ ਪਿੱਠ ਝੁਕਾ ਕੇ ਬੈਠਣਾ, ਲੈਪਟਾਪ, ਫ਼ੋਨ ਜਾਂ TV ਦੇ ਸਾਹਮਣੇ ਗਲਤ ਪੋਸਚਰ ਦੇ ਨਾਲ ਬੈਠਣਾ।
ਗਲਤ ਢੰਗ ਨਾਲ ਭਾਰੀ ਵਸਤੂ ਚੁੱਕਣ, ਅਚਾਨਕ ਵਧੇਰੇ ਭਾਰ ਚੁੱਕਣ ਨਾਲ ਮਾਸਪੇਸ਼ੀਆਂ 'ਚ ਖਿਚਾਅ ਪੈਂਦਾ ਹੋ ਜਾਣਾ।
ਪਿੱਠ ਉੱਤੇ ਸੱਟ ਲੱਗਣਾ ਵੀ ਵਜ੍ਹਾ ਹੋ ਸਕਦੀ ਹੈ। ਅਚਾਨਕ ਧੱਕਾ ਜਾਂ ਸੱਟ ਲੱਗਣ, ਲੰਬੇ ਸਮੇਂ ਦਾ ਕੋਈ ਜ਼ਖ਼ਮ ਜਾਂ ਪੁਰਾਣੀ ਸੱਟ ਦਾ ਹੋਣਾ।
ਸਲਿੱਪ ਡਿਸਕ : ਜਦ ਰੀੜ੍ਹ ਦੀ ਡਿਸਕ ਖਿਸਕ ਜਾਂਦੀ ਹੈ।, ਸਕੋਲਿਓਸਿਸ - ਰੀੜ੍ਹ ਦੀ ਹੱਡੀ ਦਾ ਵੱਖਰਾ ਹੋਣਾ। ਆਰਥਰਾਈਟਿਸ - ਜੋੜਾਂ ਦੀ ਬਿਮਾਰੀ।