ਗਰਮੀ 'ਚ ਹੋ ਸਕਦੇ ਹੋ ਡਿਹਾਈਡ੍ਰੇਸ਼ਨ ਤੋਂ ਲੈ ਕੇ ਫੂਡ ਪੁਆਜ਼ਨਿੰਗ ਦੇ ਸ਼ਿਕਾਰ, ਜਾਣੋ ਕਿਵੇਂ ਕਰੀਏ ਬਚਾਅ

ਗਰਮੀ ਦਾ ਮੌਸਮ ਧੁੱਪ, ਛੁੱਟੀਆਂ ਤੇ ਮੌਜ-ਮਸਤੀ ਲੈ ਕੇ ਆਉਂਦਾ ਹੈ ਪਰ ਇਸ ਦੇ ਨਾਲ ਹੀ ਸਿਹਤ ਨਾਲ ਜੁੜੀਆਂ ਕਈ ਚੁਣੌਤੀਆਂ ਵੀ ਆਉਂਦੀਆਂ ਹਨ। ਇਸ ਮੌਸਮ ਚ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਜਿਸ ਕਾਰਨ ਕਰਕੇ ਲੋਕਾਂ ਨੂੰ ਕੁਝ ਸਿਹਤ ਨਾਲ ਜੁੜੀਆਂ ਗੰਭੀਰ

( Image Source : Freepik )

1/6
ਜੇਕਰ ਅਸੀਂ ਸਾਵਧਾਨ ਨਾ ਰਹੀਏ ਤਾਂ ਡਿਹਾਈਡ੍ਰੇਸ਼ਨ ਤੋਂ ਲੈ ਕੇ ਫੂਡ ਪੁਆਜ਼ਨਿੰਗ ਤੱਕ, ਗਰਮੀ ਸਾਡੇ ਸਿਹਤ 'ਤੇ ਬੁਰਾ ਅਸਰ ਪੈ ਸਕਦੀ ਹੈ। ਜਾਣਦੇ ਹਾਂ ਗਰਮੀਆਂ ਦੇ ਦੌਰਾਨ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਉਨ੍ਹਾਂ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ।
2/6
ਗਰਮ ਮੌਸਮ 'ਚ ਲੋਕਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ। ਇਸ ਕਾਰਨ ਸਰੀਰ 'ਚ ਪਾਣੀ ਅਤੇ ਮਿਨਰਲਸ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਜ਼ਿਆਦਾ ਪਾਣੀ ਨਹੀਂ ਪੀਂਦੇ ਹੋ ਤਾਂ ਇਸ ਕਾਰਨ ਕਰਕੇ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਚੱਕਰ ਆਉਣਾ, ਸਿਰਦਰਦ, ਥਕਾਵਟ ਅਤੇ ਰੁੱਖੀ ਸਕਿਨ ਹੋ ਸਕਦੀ ਹੈ।
3/6
ਦਿਨ ਭਰ 'ਚ ਖੂਬ ਪਾਣੀ ਪੀਓ, ਭਾਵੇਂ ਹੀ ਤੁਹਾਨੂੰ ਪਿਆਸ ਨਾ ਲੱਗੇ। ਜੇਕਰ ਆਹਾਰ 'ਚ ਤਰਬੂਜ, ਖੀਰਾ ਅਤੇ ਸੰਤਰੇ ਵਰਗੇ ਹਾਈਡ੍ਰੇਸ਼ਨ ਫੂਡਸ ਨੂੰ ਸ਼ਾਮਲ ਕਰੋ। ਜ਼ਿਆਦਾ ਕੈਫੀਨ ਅਤੇ ਸ਼ਰਾਬ ਤੋਂ ਬਚੋ, ਕਿਉਂਕਿ ਇਹ ਹੋਰ ਜ਼ਿਆਦਾ ਡੀਹਾਈਡ੍ਰੇਸ਼ਨ ਕਰ ਸਕਦੇ ਹੋ। ਨਾਲ ਹੀ ਧੁੱਪ 'ਚ ਨਿਕਲਦੇ ਸਮੇਂ ਪਾਣੀ ਦੀ ਬੋਤਲ ਨਾਲ ਰੱਖੋ।
4/6
ਲੰਬੇ ਸਮੇਂ ਤੱਕ ਧੁੱਪ 'ਚ ਰਹਿਣ ਨਾਲ ਸਨਬਰਨ, ਟੈਨਿੰਗ, ਧੱਫੜ ਅਤੇ ਹੀਟ ਰੈਸ਼ੇਜ ਅਤੇ ਕਈ ਸਕਿਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਬਾਹਰ ਜਾਣ ਤੋਂ ਪਹਿਲਾਂ ਹਮੇਸ਼ਾ ਸਨਸਕ੍ਰੀਨ ਜਿਸ ਵਿੱਚ SPF 30 ਜਾਂ ਉਸ ਤੋਂ ਜ਼ਿਆਦਾ ਹੋਵੇ, ਉਸ ਦੀ ਵਰਤੋਂ ਕਰਨੀ ਚਾਹੀਦੀ ਹੈ।
5/6
ਪਸੀਨੇ ਨੂੰ ਰੋਕਣ ਦੇ ਲਈ ਹਲਕੇ, ਹਵਾਦਾਰ ਸੂਤੀ ਕੱਪੜੇ ਪਹਿਨੋ। ਫੰਗਲ ਇੰਫੈਕਸ਼ਨ ਤੋਂ ਬਚਣ ਲਈ ਠੰਡੇ ਪਾਣੀ ਨਾਲ ਨਹਾਓ ਅਤੇ ਆਪਣੀ ਚਮੜੀ ਨੂੰ ਸੁਕਾ ਰੱਖੋ। ਸਨਬਰਨ ਦੇ ਇਲਾਜ ਲਈ ਐਲੋਵੇਰਾ ਜੈੱਲ ਜਾਂ ਕੋਈ ਵੀ ਕੂਲਿੰਗ ਮਾਇਸਚੁਰਾਈਜ਼ਰ ਦਾ ਇਸਤੇਮਾਲ ਕਰੋ।
6/6
ਲੰਬੇ ਸਮੇਂ ਤੱਕ ਬਾਹਰ ਰਹਿਣ ਨਾਲ ਗਰਮੀ ਦੀ ਥਕਾਵਟ ਹੋ ਸਕਦੀ ਹੈ, ਜਿਸ ਨਾਲ ਚੱਕਰ ਆਉਣੇ, ਮਤਲੀ ਤੇ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ। ਇਸ ਕਾਰਨ ਕਈ ਵਾਰ ਲੋਕ ਹੀਟਸਟ੍ਰੋਕ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਇਨਫੈਕਸ਼ਨ ਤੋਂ ਬਚਣ ਲਈ, ਧੁੱਪ ਦੇ ਸਿਖਰ ਵਾਲੇ ਘੰਟਿਆਂ ਖਾਸ ਕਰੇ ਦੁਪਹਿਰ ਦੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਬਾਹਰ ਜਾਣ ਤੋਂ ਬਚੋ।
Sponsored Links by Taboola