ਫਰਿੱਜ 'ਚ ਰੱਖੇ ਆਟੇ ਤੋਂ ਬਣੀ ਰੋਟੀ ਪਾਚਨ ਤੋਂ ਲੈ ਕੇ ਪੋਸ਼ਣ ਲਈ ਖਤਰਨਾਕ, ਜਾਣੋ ਹੋਰ ਨੁਕਸਾਨ
ਬਹੁਤ ਸਾਰੇ ਲੋਕ ਅਕਸਰ ਹੀ ਹੱਦ ਨਾਲੋਂ ਵੱਧ ਆਟਾ ਗੁੰਨ ਲੈਂਦੇ ਹਨ ਅਤੇ ਫਰਿੱਜ ਵਿੱਚ ਰੱਖ ਲੈਂਦੇ ਹਨ, ਤਾਂ ਜੋ ਵਾਰ-ਵਾਰ ਆਟਾ ਗੁੰਨਣ ਦਾ ਝੰਜਟ ਹੀ ਖਤਮ ਹੋ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਆਟੇ ਤੋਂ ਬਣੀ ਰੋਟੀ ਖਾਣੀ ਖਤਰਨਾਕ ਹੋ ਸਕਦੀ ਹੈ। ਫਰਿੱਜ ਵਿੱਚ ਰੱਖਿਆ ਆਟਾ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ।
Download ABP Live App and Watch All Latest Videos
View In Appਤਾਜ਼ੇ ਆਟੇ ਤੋਂ ਬਣੀਆਂ ਰੋਟੀਆਂ ਦਾ ਸਵਾਦ ਵੱਖਰਾ ਹੁੰਦਾ ਹੈ। ਜਦੋਂ ਕਿ ਫਰਿੱਜ ਵਿੱਚ ਰੱਖੇ ਆਟੇ ਤੋਂ ਬਣੀਆਂ ਰੋਟੀਆਂ ਦਾ ਸਵਾਦ ਘੱਟ ਜਾਂਦਾ ਹੈ। ਕਈ ਵਾਰ ਤਾਂ ਕਈ ਦਿਨਾਂ ਦਾ ਗੁੰਨਿਆ ਆਟਾ ਕਾਲਾ ਵੀ ਪੈ ਜਾਂਦਾ ਹੈ।
ਫਰਿੱਜ ਵਿੱਚ ਰੱਖੇ ਆਟੇ ਦੀਆਂ ਰੋਟੀਆਂ ਵਿੱਚ ਪੌਸ਼ਟਿਕ ਤੱਤ ਘੱਟ ਹੋ ਜਾਂਦੇ ਹਨ। ਫਰਿੱਜ 'ਚ ਜ਼ਿਆਦਾ ਦੇਰ ਤੱਕ ਰਹਿਣ ਨਾਲ ਆਟੇ ਦੇ ਜ਼ਰੂਰੀ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ, ਜਿਸ ਦਾ ਸਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਗੁੰਨੇ ਹੋਏ ਆਟੇ ਨੂੰ ਫਰਿੱਜ 'ਚ ਰੱਖਣ ਨਾਲ ਇਸ 'ਚ ਫੰਗਸ ਪੈਦਾ ਹੋਣ ਦਾ ਖਤਰਾ ਵੱਧ ਜਾਂਦਾ ਹੈ। ਫੰਗਸ ਲੱਗੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਪੇਟ ਦੀਆਂ ਬਿਮਾਰੀਆਂ, ਜਿਵੇਂ ਕਿ ਪੇਟ ਦਰਦ, ਉਲਟੀਆਂ ਅਤੇ ਦਸਤ ਲੱਗ ਸਕਦੇ ਹਨ।
ਫਰਿੱਜ ਵਿੱਚ ਰੱਖੇ ਆਟੇ ਦੀਆਂ ਰੋਟੀਆਂ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਇਸ ਨਾਲ ਪੇਟ 'ਚ ਗੈਸ, ਐਸੀਡਿਟੀ ਅਤੇ ਹੋਰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਹਮੇਸ਼ਾ ਤਾਜ਼ੇ ਆਟੇ ਨੂੰ ਗੁੰਨ੍ਹ ਕੇ ਹੀ ਰੋਟੀਆਂ ਬਣਾਓ। ਇਸ ਨਾਲ ਪੋਸ਼ਕ ਤੱਤ ਠੀਕ ਰਹਿੰਦੇ ਹਨ ਅਤੇ ਸਿਹਤ ਵੀ ਠੀਕ ਰਹਿੰਦੀ ਹੈ।